ਖਿਆਲ ਆਇਆ
ਮੁੱਦਤ ਤੋ ਭੁੱਲਿਆ ਸੀ,ਅੱਜ ਉਸਦਾ ਖਿਆਲ ਆਇਆ
ਮੁਰਝਾ ਗਏ ਮੁੱਖ ਤੇ .ਸਚ ਮੁੜ ਤੋ ਜਲਾਲ ਆਇਆ
ਗਮ ਬੇਸ਼ਕ ਬੇਸ਼ੁਮਾਰ ਸਨ ,ਜਿੰਦਗੀ ਹੁਣ ਨਾਲੋ ਸੀ ਬੇਹਤਰ
ਹਾਏ ਕਾਹਨੂੰ ਹੈ ਭੁਲਾਇਆ ,ਦਿਲ ਨੂੰ ਮੇਰੇ ਤੇ ਮਲਾਲ ਆਇਆ
ਮਿਲਿਆ ਨਾ ਉਹ ,ਜੋ ਮੇਰੇ ਦਿਲ ਵਿਚ ਸੀ ਘਰ ਕਰ ਗਿਆ
ਦਿਮਾਗ ਸੋਚ ਤੇ ਸਵਾਰ ਹੋ .ਅਰਸ਼ਾ ਤੱਕ ਭਾਲ ਆਇਆ
ਭੁਲਾਂਦਾ ਨਾ ਤੇਨੂੰ ਉਮਰ ਭਰ .ਜਿੰਦ ਬੰਦਗੀ ਚ ਗੁਜਰ ਦਿੰਦਾ
ਪਰ ਮੇਰੇ ਅੱਗੇ ਪਰਿਵਾਰ ਦੀ ਜਿੰਦਗੀ ਦਾ ਸਵਾਲ ਆਇਆ
ਅਰਪਨ ਨੂੰ ਜੱਦ ਵੀ ਕਿਤੇ ਜਿੰਦਗੀ ਮਿਲੀ ਹੈ ਦੋਸਤੋ
ਗਮ ਤੋ ਫੁਰਸਤ ਪਾ ਕੇ ਮਿਲਾਗੇ ,ਕਹਿ ਕੇ ਟਾਲ ਆਇਆ
ਮੇਰੀ ਕਿਤਾਬ ਗਮਾ ਦਾ ਵਣਜਾਰਾ ਵਿਚੋ
ਰਾਜੀਵ ਅਰਪਨ
No comments:
Post a Comment