ਪ੍ਰਭ ਜੀ
ਮੇਰੇ ਵੱਸ ਕੁਝ ਨਹੀ
ਤੂੰਹੀ ਮੈਨੂੰ ਤਾਰ ਦੇ
ਮੇਰੇ ਨਾਲ ਪ੍ਰੀਤ ਪਾ
ਰੱਬਾ ਮੇਨੂੰ ਪਿਆਰ ਦੇ
*****ਮੇਰੇ ਵੱਸ ਕੁਝ ਨਹੀ
ਦਿਲ ਡਾਢਾ ਬੇਚੈਨ ਮੇਰਾ
ਸੰਤੋਖ ਦੇ ਕਰਾਰ ਦੇ
ਰੱਖ ਨਜਰ ਰਹੀਮ ਦੀ
ਜੀਣ ਲਈ ਖੁਮਾਰ ਦੇ
*****ਮੇਰੇ ਵੱਸ ਕੁਝ ਨਹੀ
ਦਿਲ ਸਹਿਕਦਾ ਏ ਗਮ ਚ
ਹੱਸ ਦੀ ਤੇ ਖੇਡ ਦੀ
ਮੈਨੂੰ ਤੂੰ ਬਹਾਰ ਦੇ
*****ਮੇਰੇ ਵੱਸ ਕੁਝ ਨਹੀ
ਕੋਣ ਮੇਰਾ ਮੀਤ ਇਥੇ
ਸਹਾਰਾ ਤੂੰ ਕਰਤਾਰ ਦੇ
ਮੇਰੇ ਸੋਹਣਿਆ ਰੱਬਾ
ਮੇਨੂੰ ਤੂੰ ਹੀ ਦੀਦਾਰ ਦੇ
*****ਮੇਰੇ ਵੱਸ ਕੁਝ ਨਹੀ
ਦਿਲ ਮੈ ਬੰਨ ਲਵਾ
ਐਸਾ ਮੈਨੂੰ ਹੰਕਾਰ ਦੇ
ਮੇਰੇ ਟੁਟਿਆ ਗੀਤਾ ਨੂੰ
ਆ ਕੇ ਤੂੰ ਨਿਖਰ ਦੇ
*****ਮੇਰੇ ਵੱਸ ਕੁਝ ਨਹੀ
ਗਮਾ ਦਾ ਵਣਜਾਰਾ ਕਿਤਾਬ ਵਿਚੋ
ਰਾਜੀਵ ਅਰਪਨ
No comments:
Post a Comment