ਇਸ਼ਕ ਸਦਾ ਹੀ
ਤੱਤੇ ਪੇਰ ਇਸ਼ਕ ਦੇ ਜੱਦ ਦਿਲ ਤੇ ਚਲਦੇ
ਆਸ਼ਿਕ ਨਾ ਹੀ ਜਿੰਦੇ ਤੇ ਨਾ ਹੀ ਮਰਦੇ
ਕੰਨ ਪੜਵਾਦੇ ,ਮੱਜਾ ਚਰਾਂਦੇ,ਥਲਾ ਚ ਰੁਲਦੇ
ਆਸ਼ਿਕ ਮਿਲਣ ਲਈ ਕਿ ਕੁਛ੍ਹ ਨਹੀ ਕਰਦੇ
ਲਗਣ ਪਹਿਰੇ ਚਾਰੋ ਪਾਸੇ ,ਚੰਦਰਾ ਜਗ ਵੀ ਡ੍ਕੇ
ਬੇ-ਬਸ ਮਿਲਣ ਲਈ ਕਿ ਨਹੀ ਕਰਦੇ ਹੋਂਕੇ ਭਰਦੇ
ਮਦਹੋਸ਼ ਹੋ ,ਮਗਰੂਰ ਹੋ ਪਿਆਰ ਵਿਚ ਡੁੱਬ
ਕੱਚੇ ਘੜੇ ਤੇ ਅਖੀਰ ਝਨ੍ਨਾ ਵੀ ਨੇ ਤਰਦੇ
ਭੁੱਲ ਜਾਂਦੇ ਨੇ ਉਹ ਕਾਬਾ ਅਤੇ ਕਾਂਸ਼ੀ
ਜੋ ਫਕੀਰ ਹੋ ਜਾਨ ਇਸ਼ਕੇ ਦੇ ਦਰ ਦੇ
ਜੋ ਇਸ਼ਕ ਵਿਚ ਦਿਲ ਅਰਪਨ ਕਰ ਦੇਣ
ਫੇਰ ਉਹ ਅਰਪਨ ਮੋਤ ਤੋ ਕ਼ਾਨੂ ਡਰਦੇ
ਰਾਜੀਵ ਅਰਪਨ
No comments:
Post a Comment