ਜਹਾਨ ਤੋ
ਮੇਰੀ ਪ੍ਰੀਤ ਟੁੱਟੀ ,ਮੈ ਟੁੱਟਿਆ ਜਹਾਨ ਤੋ
ਦਿਲਾ ਆਪਾ ਕਿ ਲੇਣੇ, ਗੁਲਿਸਤਾਂ ਤੋ
ਪਿਆਰ ਦੇ ਬਦਲੇ .ਮੈਨੂੰ ਦਰਦ ਨੇ ਦਿੱਤੇ
ਸ਼ੇਖਾ ਮੈ ਕਿ ਲੇਣੇ, ਤੇਰੇ ਮਜ਼ਹਬ ਤੋ ਕੁਰਾਨ ਤੋ
ਜਿਹੜਾ ਮੇਰੀ ਰੂਹ ਦੀ ਪਿਆਸ ਨਾ ਬੁਝਾ ਸਕਿਆ
ਮੈ ਵੀ ਰਿਸ਼ਤਾ ਤੋੜ ਲਿਆ ,ਐਸੇ ਭਗਵਾਨ ਤੋ
ਮੇਰੀ ਰੂਹ ਦਾ ਰਿਸ਼ਤਾ ,ਲੋਕ ਝੂਠਾ ਦਸਦੇ
ਤਾ ਹੀ ਮੈ ਟੁੱਟਿਆ ,ਹਰ ਰਿਸ਼ਤੇ ਹਰ ਇਨਸਾਨ ਤੋ
ਖੁਸ਼ ਹੈ ਦਿਲ ਕਿ ਕੋਈ ਏਨੂੰ ਬੁਲਾਂਦੇ
ਬੇਸ਼ਕ ਅਵਾਜ ਆਈ ਹੈ ਕਬਰਿਸਤਾਨ ਤੋ
ਸੱਜਣ ਜੀ ਦਸੋ ,ਅਸੀਂ ਜਿਉਦੇ ਹਾ ਜਾ ਮੋਏ
ਮੈ ਉਹ ਬਸ਼ਰ ਹਾ ,ਜਿਸ ਨੂੰ ਨਫਰਤ ਹੈ ਮੁਸ੍ਕੁਰਾਨ ਤੋ
ਜੇ ਇਹ ਹਕੀਕਤ ਨਈ, ਅਫਸਾਨਾ ਹੀ ਸਹੀ
ਪਰ ਤੂੰ ਕਿਓ ਰੋਕਦਾ ਹੈ ਅਫਸਾਨਾ ਸੁਨਾਨ ਤੋ
ਮੇਰੀ ਕਿਤਾਬ ਗਮਾ ਦਾ ਵਣਜਾਰਾ ਵਿਚੋ
ਰਾਜੀਵ ਅਰਪਨ
No comments:
Post a Comment