ਦੂਰ ਕਿਤੇ ਦੂਰ
ਦੂਰ ਕਿਤੇ ਦੂਰ ,ਮੈ ਕਿਤੇ ਦੂਰ ਜਾ ਕੇ ਰੋਣਾ ਨੀ
ਦਿਲ ਦਿਆ ਜ਼ਖਮਾ ਨੂੰ,ਹੰਝੂਆ ਨਾਲ ਧੋਣਾ ਨੀ
ਜਲਦਾ ਏ ਤੇ ਜਲ ਜਾਏ, ਮੇਰਾ ਦਿਲ ਜਲ ਜਾਣਾ ਨੀ
ਤੇਰੇ ਹਾੜੇ ਨਈਓ ਕੜਨੇ.ਤੇਰੇ ਕੋਲ ਨਈ ਖਲੋਣਾ ਨੀ
**********ਦੂਰ ਕਿਤੇ ਦੂਰ .......................
ਦੇਖਦਾ ਹਾ ਮੇਰੀ ਸਜਨੀ ,ਤੂੰ ਮੇਨੂੰ ਕਿੱਥੋ ਤਕ ਅਜਮਾਨੀ ਏ
ਮੈ ਪ੍ਰੀਤ ਦੀ ਮਧਾਣੀ ਨਾਲ ,ਦਿਲ ਚੋ ਪਿਆਰ ਬਿਲੋਨਾ ਨੀ
ਦਿਲ ਵਿਚ ਪੇਣ ਬੇਸ਼ਕ ਮਿਲਣ ਦੀਆ ਵ੍ਲੁਨ੍ਧਰਾ
ਤੇਨੂੰ ਅੜੀਏ, ਯਾਦ ਕਰ-ਕਰ ਸਾਰੀ ਰਾਤ ਨਹੀ ਸੋਣਾ ਨੀ
**********ਦੂਰ ਕਿਤੇ ਦੂਰ ........................
ਮੇਰੀ ਸੱਚੀ ਤੇ ਸੁੱਚੀ ਪ੍ਰੀਤ ,ਗਮ ਅਰਸ਼ਾ ਦਾ ਹਾਣੀ ਏ
ਹੋਕਿਆ ਦੇ ਸਾਮਨੇ ,ਜਗ ਜਾਪੇ ਬੋਨਾ-ਬੋਣਾ ਨੀ
ਬੇਦਰਦਾ ਬਿਨਾ ਜਾਣਿਆ ,ਦਿਲ ਮੇਰਾ ਤੋੜੀ ਨਾ
ਜਾਨ ਜਾਏ ,ਤਾ ਜੰਨਤ ਏ ਨਈ ਤਾ ਮਿੱਟੀ ਦਾ ਖਿਲੋਨਾ ਨੀ
*********ਦੂਰ ਕਿਤੇ ਦੂਰ ..........................
ਗਮਾ ਦਾ ਵਣਜਾਰਾ ਕਿਤਾਬ ਵਿਚੋ
ਰਾਜੀਵ ਅਰਪਨ
No comments:
Post a Comment