Thursday, 17 November 2011

THUKRAKE(gazal)

        ਠੁਕਰਾਕੇ
ਜਦ ਵੀ  ਮੈਨੂੰ ਠੁਕਰਾਕੇ ,ਉਹ  ਮੁਸਕੁਰਾਂਦਾ ਹੈ
ਮੈਨੂੰ ਉਸ ਤੇ ਹੋਰ ਵੀ ,ਪਿਆਰ ਆਂਦਾ     ਹੈ
ਨਾ ਕਰ ਵੇ,ਹੁਣ ਜ਼ੁਲਮ ਤੂੰ ਡਾਡੇ ਨਾ ਕਰ ਵੇ
ਸਚ੍ਚ ਵੇ ਅੜਿਆ ,ਸਚ੍ਚ ਦਿਲ ਡੁਬਦਾ ਜਾਂਦਾ ਹੈ
ਤੇਰੇ ਜ਼ੁਲਮ ਤੋ ,ਮੈ ਤੋਬਾ ਕਈ ਵਾਰ ਕੀਤੀ
ਫੇਰ ਕਿਉ ਮੈਨੂੰ ,ਮੇਰਾ ਦਿਲ ਮਨਾਦਾ  ਹੈ
ਦੇਖ ਦਿਲ ਮੇਰਾ ,ਮੇਰੀ ਪਰਵਾਹ  ਕਰਦਾ ਨਹੀ
ਤੇਰੇ ਪਿਛੇ ਲਗ ਕੇ ,ਮੈਨੂੰ ਰੁਲਾਂਦਾ  ਹੈ
ਇਕ ਵਾਰ ,ਦਿਲ ਪਿਆਰ ਨਾਲ ਪੁਚਕਾਰ ਦੇ
ਕਲਪਦਾ ਹੈ,ਸਚ੍ਚ ਤੇਰੇ ਲਈ ਹੰਝੂ ਬਹਾਂਦਾ ਹੈ
ਅਰਪਨ ਤੇਨੂੰ ਪਿਆਰ ਕਰਦੇ ,ਸਚ ਅੜਿਆ
ਨਹੀ ਤਾ ਇੰਜ ਕੋਣ ਕਿਸੇ ਲਈ ਜਿੰਦ ਗਵਾਂਦਾ ਹੈ
      ਗਮਾ ਦਾ ਵਣਜਾਰਾ ਕਿਤਾਬ ਵਿਚੋ
                             ਰਾਜੀਵ ਅਰਪਨ



No comments:

Post a Comment