ਮੁਹਬਤ ਪਾਕੇ
ਬੇਦਰਦਾ ਨਾਲ ਮੁਹਬਤ ਪਾਕੇ
ਦੱਸ ਦਿਲਾ ਤੂੰ ਕਿ ਕਰੇ ਗਾ
ਹਉਕੇ ਹੰਝੂ ਤੇ ਕੁਝ ਪੀੜਾ
ਸਚ ਤੂੰ ਜੀਂਦੇ ਜੀ ਮਰੇਗਾ
ਪਿਆਰ ਚ ਕੁਝ ਮਿਲਦਾ ਹੇਣੀ
ਅਰਮਾਨ ਕਦਮ-ਕਦਮ ਤੇ ਹਰੇ ਗਾ
ਮੇਰੀ ਕਹਾਣੀ ਸੁਨ ਕੇ ਯਾਰਾ
ਪੱਥਰ ਵੀ ਸਚ ਹਉਕੇ ਭਰੇਗਾ
ਮਾਸੂਮ ਜਿੰਦ ਤੇ ਕੋਮਲ ਦਿਲ ਹੈ
ਐਨਾ ਦਰਦ ਤੂੰ ਕਿਵੇ ਜਰੇਗਾ
ਡਰ ਏਨਾ ਹੇਵਾਨਾ ਤੋ ਡਰ
ਨਹੀ ਤਾ ਪਿਛੋ ਖੁਦ ਤੋ ਡਰੇਗਾ
ਵਿਚ ਮਝਧਾਰ ਦਿਲ ਹੋਇਆ ਦੀਵਾਨਾ
ਗਮ ਦਾ ਸਮੁੰਦਰ ਕਿਵੇ ਤਰੇਗਾ
ਮੇਰੀ ਕਿਤਾਬ ਗਮਾ ਦਾ ਵਣਜਾਰਾ ਵਿਚੋ
ਰਾਜੀਵ ਅਰਪਨ
No comments:
Post a Comment