Friday, 18 November 2011

TRS

         ਤਰਸ
ਪਿਆਰ ਜੇ ਨਿਭਾਨਾ ਨਈ ਸੀ ਜਾਲਿਮਾ
ਪਿਆਰ ਨਾਲ ਕੋਲ ਕਾਨੂੰ   ਸੀ ਬੁਲਾਇਆ
ਦੇਖ ਮੋਤ ਨੂੰ ਜਵਾਨੀ ਤੇ ਤਰਸ ਆ ਗਿਆ
ਤੂੰ ਮਰਨ ਜੋਗਾ ਛਡ ਗਿਆ ਤੇਨੂੰ ਤਰਸ ਨਾ ਆਇਆ
        *************
         ਸਜਨਾ
ਸਜਨਾ ਵੇ ਗਮ ਤੇਰੇ ਵਿਚ ਮੈ ਘੂਲ-ਘੂਲ ਮਰਦਾ ਜਾਵਾ
ਖਾਕ ਹੋਏ ਖ੍ਵਾਬਾ ਦੇ ਅੰਦਰ ਜਿੰਦਗੀ ਪਿਆ ਰੁਲਾਵਾ
ਤੂੰ ਤਾ ਕਹਿ ਗਿਆ ਸੀ ਮੈਨੂੰ ,ਮੈ ਮੁੜ  ਨਹੀ ਆਨਾ
ਫੇਰ ਕਿਉ ਬਨੇਰੇ ਬੇਠਾ ਕਾਅ ਮੈ ਮੁੜ -ਮੁੜ ਉਡਾਵਾ
        ************
      ਕਹਿਰ
ਕਹਿਰ ਬਣਕੇ ਰਹਿ ਗਈ ਏ
ਵਸਲ ਦੀ ਚਾਹ ਮੇਰੀ
ਰੋਕਣ ਮੈਨੂੰ ਨਿਰਮੋਹੀ ਸਾਰੇ
ਕਲਮ ਤਕ ਰਹਿ ਗਈ ਵਾਹ ਮੇਰੀ
                 ਰਾਜੀਵ ਅਰਪਨ

No comments:

Post a Comment