Thursday, 17 November 2011

DE DIU

         ਦੇ ਦਿਉ
ਮੈਨੂੰ ਜੀਣ ਦਾ ਲਾਰਾ ਤੁਸੀਂ ਦੇ ਦਿਉ
ਡੁੱਬਦੇ ਨੂੰ ਤਿਨਕੇ ਦਾ ਸਹਾਰਾ ਤੁਸੀਂ ਦੇ ਦਿਉ
ਮੈ ਵੀ ਦਿਲ ਅਪਣੇ  ਦੀ ਕਹਿ ਲਵਾ
ਕੁਝ ਸਮਾ ਉਧਾਰਾ ਤੁਸੀਂ ਦੇ ਦਿਉ
ਪਿਆਰ ਵਿਚ ਜਿਆਦਾ ਮੈ ਮੰਗਦਾ ਨਹੀ
ਬਸ ਦਿਲ ਦਾ ਗੁਜਾਰਾ ਤੁਸੀਂ ਦੇ ਦਿਉ
ਕਿਸਮਤ ਨਾਲ ਕਰਲਾ ਗਾ ਦੋ ਚਾਰ ਹਥ
ਪ੍ਰਭ ਜੀ ,ਮੈਨੂੰ ਮੇਰਾ ਪਿਆਰਾ ਤੁਸੀਂ ਦੇ ਦਿਉ
ਪਿਆਰੀ ਸੋਹਨੀ ਜਿੰਦਗੀ ਤੁਸੀਂ ਦੇ ਦਿਉ
ਸਚ ਅਰਪਨ ਵਿਚਾਰਾ ਤੁਸੀਂ ਦੇ ਦਿਉ
         ਗਮਾ ਦਾ ਵਣਜਾਰਾ ਕਿਤਾਬ ਵਿਚੋ
                        ਰਾਜੀਵ ਅਰਪਨ

No comments:

Post a Comment