ਨਾ ਕਰੀਆ ਕਰ
ਗਮ ਦੀਆ ਗੱਲਾ ਨਾ ਕਰੀਆ ਕਰ
ਬਹੁਤੀਆ ਆਹਾ ਨਾ ਭਰਿਆ ਕਰ
ਜਿੰਦਗੀ ਤੇਰੀ ਚ ਗਮ ਹੀ ਗਮ ਹੈ
ਹਰ ਪੱਲ ਗਮ ਚ ਨਾ ਤਰਿਆ ਕਰ
ਦਿਲ ਦੇ ਜਖਮਾ ਦੀ ਮਰਹਮ ਨਾ ਹੁੰਦੀ
ਦਿਲ ਨੂੰ ਜਜਬਾਤਾ ਨਾਲ ਨਾ ਭਰਿਆ ਕਰ
ਜਿੰਦਗੀ ਨੂੰ ਜਿੰਦ ਹਾਰਨ ਦਾ ਗਮ ਹੈ
ਫੇਰ ਵੀ ਗਮ ਵਿਚ ਨਾ ਠਰਿਆ ਕਰ
ਆਸਾ ਮੋਇਆ ਪਰ ਸਾਅ ਹੈ ਬਾਕੀ
ਜਿਉਦੇ ਜੀ ਤੂੰ ਨਾ ਮਰਿਆ ਕਰ
ਦਿਲ ਤੇਰੇ ਨੇ ਉਹ ਗਮ ਹੈ ਦਿੰਦਾ
ਤੂੰ ਗਮ ਨੂੰ ਜੇਰੇ ਨਾਲ ਜਰਿਆ ਕਰ
ਦਿਲ ਤੇਰਾ ਹੈ ਇਸ਼ਕੇ ਦਾ ਰੋਗੀ
ਪੀੜਾ ਤਨਹਾਇਆ ਤੋ ਨਾ ਡਰਿਆ ਕਰ
ਅਰਪਨ ਤੇਰਾ ਵੀ ਦਿਲ ਦਿਲ ਹੈ
ਉਸ ਦਾ ਦਿਲ ਰਖਣ ਖਤਿਰ ਨਾ ਹਰਿਆ ਕਰ
ਰਾਜੀਵ ਅਰਪਨ
No comments:
Post a Comment