ਛੱਡ ਦੇ
ਸਜਨਾ ਵੇ ਸ਼ਰ੍ਮਾਨਾ ਛੱਡ ਦੇ
ਸਾਨੂੰ ਤੂੰ ਤੜਫਾਨਾ ਛੱਡ ਦੇ
ਆ ਇਕ ਦੂਜੇ ਨੂੰ ਪਹਿਚਾਨੀਏ
ਸਿਰ ਨੂੰ ਤੂੰ ,ਝੁਕਾਨਾ ਛੱਡ ਦੇ
ਆ ਵਸਲਾ ਰਲ ਮਿਲ ਮਾਣੀਏ
ਦੇਖ ਕੇ ਰਾਹ ਵਟਣਾ ਛੱਡ ਦੇ
ਸਮਾਜ ਦਾ ਡਰ ਜਾਨ ਲੈ ਲੇੰਦਾ
ਸਾਨੂੰ ਛੱਡ ਦੇ ਯਾ ਜਮਾਨਾ ਛੱਡ ਦੇ
ਮਿਲਿਆ ਕਰ ਤੂੰ ਮਿਲਿਆ ਕਰ
ਰੋਜ ਦਾ ਮਨਘੜਤ ਬਹਾਨਾ ਛੱਡ ਦੇ
ਮਿਲਿਆ ਕਰ ,ਦਿਲਦਾਰ ਵਾਗ
ਸਿਮਟਨਾ ਛੱਡ ਦੇ ਘਬਰਾਨਾ ਛੱਡ ਦੇ
ਨਜਰ ਨਾ ਲਗ ਜਾਏ ਸੋਨੀਆ ਯਾਰਾ
ਸੂਟ ਨਸਵਾਰੀ ਪਾਨਾ ਛੱਡ ਦੇ
ਹਾਏ ਸਾਨੂੰ ਕਲਪਨਾ ਛੱਡਦੇ
ਰਕੀਬ ਦੇ ਘਰ ਜਾਣਾ ਛੱਡ ਦੇ
ਸਾਥੋ ਅੱਖ ਬਚਾਣਾ ਛੱਡ ਦੇ
ਸਹੇਲਿਆ ਨਾਲ ਆਣਾ ਛੱਡ ਦੇ
ਦਿਲ ਤੇ ਕਹਿਰ ਕਮਾਨਾ ਛੱਡ ਦੇ
ਗਮ ਦੇ ਗੀਤ ਗਾਨਾ ਛੱਡ ਦੇ
ਦੀਪਕ ਰਾਗ ਵਜਣਾ ਛੱਡ ਦੇ
ਕੱਲਿਆ ਬਹਿ ਗੁਨਗੁਨਾਨਾ ਛੱਡ ਦੇ
ਛੱਡ ਦੇ ਛੱਡੇ ਸਭ ਕੁਝ ਛੱਡ ਦੇ
ਯਾ ਫੇਰ ਅਪਣਾ ਦੀਵਾਨਾ ਛੱਡ ਦੇ
ਗਮਾ ਦਾ ਵਣਜਾਰਾ ਕਿਤਾਬ ਵਿਚੋ
ਰਾਜੀਵ ਅਰਪਨ
No comments:
Post a Comment