Monday, 14 November 2011

DO HNJHU

        ਦੋ ਹੰਝੂ
ਦੋ ਹੰਝੂ ਮੇਰੇ ਨੇਣੀ ਆਏ
ਮਾਏ ਨੀ ਮੇਰੇ ਗਮ ਦੇ ਜਾਏ
ਸਾਂਭ ਲਏ ਅਸੀਂ ਕੇਰੇ ਨਾ
ਆਂਹ ਭਰ ਕੇ ਜਿਗਰ ਨੂੰ ਪਿਆਏ
**********ਦੋ ਹੰਝੂ ਮੇਰੇ ਨੇਣੀ ਆਏ
ਬੜਾ ਹਸੀਨ ਹੈ ਗਮ ਦਾ ਮੋਸਮ
ਦਿਲ ਵਿਚ ਨੇ ਸਜਣ ਛੁਪਾਏ
ਗਮ ਦਿਲ ਤੇ ਇੰਜ ਛਾਇਆ ਹੈ
ਜਿਵੇ ਅੰਬਰ ਤੇ ਬੱਦਲ ਨੇ ਛਾਏ
*********ਦੋ ਹੰਝੂ ਮੇਰੇ ਨੇਣੀ ਆਏ
ਪੁਛ ਨਾ ਮਾਏ ਮੇਰੀ ਕਹਾਣੀ
ਪੁਛ ਨਾ ਕਿਵੇ ਗਮ ਹੰਡਾਏ
ਕਦੇ ਗਮ ਤੋ ਤੋਬਾ ਨਾ ਕੀਤੀ
ਚਾਈ-ਚਾਈ ਮੈ ਗਲੇ ਲਗਾਏ
*********ਦੋ ਹੰਝੂ ਮੇਰੇ ਨੇਣੀ ਆਏ
           ਛਪੀ ਹੁਈ ਕਿਤਾਬ
 ਗਮਾ ਦਾ ਵਣਜਾਰਾ  ,  ਵਿਚੋ
                  ਰਾਜੀਵ ਅਰਪਨ

No comments:

Post a Comment