ਮੰਗ
ਹਾਏ ਕੀ ਮੰਗਿਆ ,ਮੰਗ ਤੇਰੀ ਛੋਟੀ ਵੇ
ਪਿਆਰ ਵਿਚ ਲ਼ੇ ਲੇੰਦਾ ,ਭਾਵੇ ਬੋਟੀ-ਬੋਟੀ ਵੇ
ਸੋਹਨੀ -ਸੋਹਨੀ ਆਖਦਾ ਸੇ ਸੋਹਨੀ ਸਾਡੀ ਜ਼ੋਟੀ ਵੇ
ਜੱਗ ਦੀਆ ਨਜਰਾ,ਖਾ ਗਈਆ ਸਾਡੀ ਜ਼ੋਟੀ ਵੇ
ਗੁੱਡਿਆ ਪਟੋਲਿਆ ਦਾ ਖੇਲ ਤੇਰੇ ਭਾਣੇ ਸੀ
ਤੂੰ ਮੇਰਾ ਸਾਵਰੀਆ ਸੀ ਤੇ ਮੈ ਤੇਰੀ ਵੋਟੀ ਵੇ
ਉਹ ਗੁੜਿਆ ਦਾ ਖੇਲ ਨਹੀ ਸੀ ਜੇੜਾ ਤੂੰ ਜਾਣਿਆ
ਮੇਰੀ ਗੁੱਡੀ ਹਾਰ ਗਈ ,ਜਿਤੀ ਤੇਰੀ ਗੁੱਡੀ ਵੇ
ਤੇਨੂੰ ਕੋਈ ਉਲਾਭਾ ਦਿਲ ਮੇਰਾ ਦਿੰਦਾ ਨਹੀ
ਦਿਲ ਨੂੰ ਸਮਝਾ ਲਿਆ ਕਿ ਕਿਸਮਤ ਮੇਰੀ ਖੋਟੀ ਵੇ
ਤੇਰੇ ਝੂਠੇ ਵਾਦਿਆ ਨੂੰ ਸਚਾ ਮੈ ਜਾਣਿਆ
ਪਿਆਰ ਵਿਚ ਹੋ ਗਈ ਮੱਤ ਮੇਰੀ ਖੋਟੀ ਵੇ
ਗਮਾ ਦਾ ਵਣਜਾਰਾ ਕਿਤਾਬ ਵਿਚੋ
ਰਾਜੀਵ ਅਰਪਨ
No comments:
Post a Comment