Friday, 4 November 2011

PIAR NAL BULAE

          ਪਿਆਰ ਨਾਲ ਬੁਲਾਏ
ਜੱਦ ਕੋਈ ਹੱਸ ਕੇ ਪਿਆਰ ਨਾਲ ਬੁਲਾਵੇ
ਲੋਕਾ ਨੂੰ ਮਜਾ ਪਰ ਮੇਰਾ ਦਰਦ ਵਧ ਜਾਵੇ
ਜਖਮ ਗੁਰਬੱਤ ਦੇ ਦਸਾ ਯਾ ਮੁਹਬਤ ਦੇ
ਮੇਰਾ ਦਿਲ ਪਿਆਰ ਦੇ ਕਿਲਾਵੇ ਚ ਨਾ ਆਵੇ

ਮੈ ਸਿਮਟ ਗਿਆ ਹਾ ਸੁਕੜ ਗਿਆ ਹਾ
ਮੈ ਬੇ-ਵਸ ਹਾ ਮੇਰੀ ਕੋਈ ਵਾਹ ਹੇਣੀ
ਮਾਰਿਆ ਹਾ ਮੁਹਬਤ ਦਾ ਗੁਰਬਤ ਦਾ ਸਤਾਇਆ
ਪੇਰਾ ਵਿਚ ਨੇ ਛਾਲੇ ਤੁਰਨ ਨੂੰ ਕੋਈ ਰਾਹ ਹੇਣੀ
ਮਰਨਾ ਹੈ ਓਖਾ ਜੀਣਾ ਕੱਦ ਸੋਖਾ ਪੇੰਡਾ ਹੈ ਚੋਖਾ
ਸਧਰਾ ਮੋਇਆ ਪਰ ਲਾਸ਼ ਨੂੰ ਬਚਾਣ ਦੀ ਚਾਹ ਹੇਣੀ

ਬੱਸ ਦੋ ਡੰਗ ਦੀ ਰੋਟੀ ਤੇ ਕਪੜੇ ਦੀ ਖਾਤਿਰ
ਖੁਦ ਨੂੰ ਭਠੀ ਵਿਚ ਝੋੰਕ ਦੀਆ ਏਨੀ ਬੇ-ਵਸੀ
ਕਿਸੇ ਸਾਹੂਕਾਰ ਨੂੰ ਖੂਨ ਨੁਚ੍ਡਾਵਾ ਰਾਤ ਦਿਨ
ਮੈ ਗੁਲਾਮ ਹਾ ਇਸ ਅਜਾਦ ਮੁਲਕ ਦਾ ਵਾਸੀ
ਮੈ ਨੋਜਵਾਨ ਪੜਿਆ ਲਿਖਿਆ ਬੇ-ਰੋਜਗਾਰ ਹਾ
ਦਿਲ ਵਿਚ ਨਿਰਾਸ਼ਾ ਚੇਹਰੇ ਤੇ ਉਦਾਸੀ
ਮੇਰੇ ਮੁਲਖ ਵਿਚ ਜੀਣਾ ਸਚ ਬੜਾ  ਹੈ ਓਖਾ
ਸੋਚਾ ਜੀਣਾ ਛਡ ਬਣ ਜਾਵਾ ਸਨਿਆਸੀ

ਮੈਨੂੰ ਜੀਣ ਦਾ ਤੇ ਮੁਹਬੱਤ ਦਾ ਵੇਲ ਕਿਥੇ
ਵੇਲ ਵੀ ਹੋਵੇ ਤਾ ਮੇਰਾ ਇਥੇ ਕੋਈ ਮੇਲ ਕਿਥੇ
ਸੋਹਣੇ ਸੁਲਗ ਇਸ ਜੱਗ ਵਿਚ ਏਨੇ ਨੇ ਹੁੰਦੇ
ਪਰ ਦਿਲਾ ਗੁਰਬੱਤ ਦਾ ਇਹ ਖੇਲ ਕਿਥੇ

ਮੇਰੇ ਤੇ ਕੋਈ ਮਰ ਮਿਟ ਜਾਊਗਾ ਕਿਓ
ਮੈਨੂੰ ਕੋਈ ਅਪਣਾ ਕਹਿ ਬੁਲਾਓਗਾ ਕਿਓ
ਮੈ ਡਿਗਿਆ ਹਾ ਨਿਰਾਸ਼ਾ ਦੀ ਖਾਈ ਵਿਚ
ਮੇਰੀ ਬਾਹ ਫੱਡ ਕੇ ਅਰਪਨ ਉਠਾਓਗਾ ਕਿਓ
                              ਰਾਜੀਵ ਅਰਪਨ

No comments:

Post a Comment