ਮੇਰੇ ਹੋ ਨਾ ਸਕੇ
ਉਹ ਮੇਰੇ ਹੋ ਨਾ ਸਕੇ ,ਮੈ ਕਿਉ ਉਨ੍ਨਾ ਦਾ ਹੋ ਗਿਆ
ਸੁਨ ਕੇ ਇਹ ਕਹਾਣੀ ਮੇਰੀ ਕੋਈ ਹੱਸ ਗਿਆ ਕੋਈ ਰੋ ਗਿਆ
ਜਿੰਦਗੀ ਭਰ ਮੈ ਰਿਹਾ ,ਬਦਸ਼ਾਹ ਕਾਲੀਆ ਰਾਤਾ ਦਾ
ਮਨ-ਮਰਜੀ ਦੇ ਖਵਾਬ ਉਲੀਕੇ ਭੋਰ ਹੋਈ ਤੇ ਸੋ ਗਿਆ
ਨੇਣਾ ਚੋ ਨਿਕਲ ,ਨਜਰ ਉਸ ਦੀ ,ਦਿਲ ਨੂੰ ਹਲੂਣਾ ਦੇ ਗਈ
ਦਿਲ ਮੇਰਾ ਧੜਕਿਆ ,ਤੇ ਨਜਰੋ -ਨਜਰੀ ਖੋ ਗਿਆ
ਜਿਸ ਨੂੰ ਮਸੀਹਾ ,ਜਿੰਦਗੀ ਤੇ ਪਿਆਰ ਸਮਝਦੇ ਰਹੇ
ਉਹ ਬੇ-ਦਰਦ ਐਸਾ ਸੀ ਜੋ ਗਮਾ ਦੇ ਬੀ ਬੋ ਗਿਆ
ਸੁਣ ਨਾ ਸਕਿਆ ਅਪਨੇ ਜੁਲਮ ਜੋ ਅਸਾ ਨੇ ਸਹਿ ਲਏ
ਉਹਨੇ ਹੀ ਏਨੇ ਗਮ ਸੀ ਦਿੱਤੇ ,ਮਹਫ਼ਿਲ ਚੋ ਉਠ ਕੇ ਜੋ ਗਿਆ
ਗਮ ਸੀ ਅਰਪਨ ਦੀ ਜਿੰਦ ਤੇ ਭਾਰੂ ਤੇ ਦੁਸ਼ਵਾਰ ਜੀਣਾ
ਇਕ ਖੁਸ਼ੀ ਦਾ ਝੋੰਕਾ ਆਇਆ ਜਖਮ ਦਿਲ ਦੇ ਧੋ ਗਿਆ
ਗਮਾ ਦਾ ਵਣਜਾਰਾ ਪੁਸਤਕ ਵਿਚੋ
ਰਾਜੀਵ ਅਰਪਨ
No comments:
Post a Comment