Thursday, 3 November 2011

KAM DEWTA

         ਕਾਮ ਦੇਵਤਾ
ਕਾਮ ਦੇਵਤਾ ਸੋ ਰਿਆ ਸੀ ਖ੍ਵਾਬਾ ਵਿਚ ਪਿਆਰ ਦੀ ਛਾਵੇ
ਕਾਮ ਦੀਆ ਵੱਟ ਡੋਰ ,ਪ੍ਰੀਤਾ ਦਾ ਝੁਲਾ ਝੁਲੀਏ ਜੇ ਤੂੰ ਆਵੇ
ਖ੍ਵਾਬਾ ਦੇ ਫੁੱਲ ਲਗੇ ਸਨ ਭਵਿਖ ਪਿਆਰੀਆ ਡਾਲੀਆ ਉਤੇ
ਫੱਲ ਲਗਣ ਗੇ ਜੇ ਤੂੰ ਬਹਾਰ ਬਣ ਕੇ ਆਵੇ ਕਹਿਰ ਨਾ ਕਮਾਵੇ
ਤੁਫਾਨ ਬਣਕੇ ਤੁਸੀਂ ਆਏ ਖ੍ਵਾਬਾ ਦੇ ਫੁੱਲ ਛੱਡ ਗਏ  ਸਾਰੇ  
ਧੁਪਾ ਮਾਰੇ ,ਰੰਗ ਵੱਟਾ ਖਿਲਰੇ ਕੋਮਲ ਸੁੰਦਰ ਪੱਤਰ ਸਾਵੇ
ਤਿਕ੍ਖੀ ਧੁੱਪ ਸਹੀ ਨਾ ਸਕਿਆ ਕਾਮ ਦੇਵਤਾ ਜਾਗ ਗਿਆ
ਕਾਮ-ਕਾਮ ਫੇਰ ਇਹ ਕਾਮ ਦੀ ਧੁਨ ਅੱਖਾ ਰਾਹੀ ਗਾਵੇ
ਚਮਨ ਵਿਚ ਕੀਤੇ ਪਿਆਰ ਨਾ ਮਿਲਿਆ ਜਿਥੇ ਇਹ ਸੋ ਜਾਵੇ
ਕਾਮ-ਕਾਮ ਅਰਪਨ ਫੇਰ ਇਹ ਹਰ ਕਿਸੇ ਤੋ ਕਾਮ ਹੀ ਚਾਵੇ
                                            ਰਾਜੀਵ ਅਰਪਨ
                    **************
                    ਤੇਰੇ ਬਿਨਾ
ਮੇਰੀ ਜਿੰਦਗੀ ਵਿਚ ਤੇਰੇ ਬਿਨਾ ਸਜਨਾ
ਹਨੇਰਾ-ਹਨੇਰਾ ਕੀਤੇ ਚਾਨਣਾ ਨਾ ਹੋਇਆ
ਜਿੰਦਗੀ ਅਸੀਂ ਆਪਣੀ ਸਚ੍ਚ ਆਪੇ ਹੀ ਰੋਲੀ
ਤੇਰੇ ਬਿਨਾ ਰੂਹ ਨੇ ਇਸ ਨੂੰ ਮਾਨਣਾ ਨਾ ਹੋਇਆ
                                 ਰਾਜੀਵ ਅਰਪਨ   

No comments:

Post a Comment