ਚੰਨ ਨੂੰ ਲੋਰੀਆ
ਮੈ ਚੰਨ ਨੂੰ ਲੋਰੀਆ ਦਿੱਤੀਆ ਰਾਤੀ ਨੀ ਮਾਏ
ਉਹ ਬਦਲਾ ਉਹਲੀ ਸੋ ਗਿਆ ਠੰਡੀ ਛਾਏ
ਫੇਰ ਸੱਜਣਾ ਵਾਂਗ ਸ਼੍ਰ੍ਮਾਂਦਾ-ਸ਼੍ਰਮਾਂਦਾ ਮੈਨੂੰ ਤੱਕੇ
ਕੇ ਉਹ ਵੀ ਬੇਚਾਰਾ ਸੋ ਗਿਆ ਜੇੜਾ ਮੈਨੂੰ ਸੋਵਾਏ
********ਮੈ ਚੰਨ ਨੂੰ ਲੋਰੀਆ ਦਿੱਤੀਆ ਰਾਤੀ ਨੀ ਮਾਏ
ਪ੍ਰੀਤਾ ਦੀ ਉਹ ਸ਼ੀਤ ਚਾਂਦਨੀ ਹਾਏ ਖਲੇਰੀ ਜਾਵੇ
ਦਿਲ ਚ ਬੇਠੇ ਸੱਜਣ ਤਾਹੀ ਬਾਤਾ ਜਹਿਆ ਬੁਝਾਵੇ
ਮੈ ਆਖਾ ਜਾ ਵੇ ਜਾ ,ਅੱਖਾ ਮੇਰਿਆ ਦਾ ਤੂੰ ਚੰਨ ਹੇਨੀ
ਫੇਰ ਕਿਉ ਮੇਰਾ ਦਿਲ ਤੜਫਾਵੇ ਮੇਰਾ ਚੇਨ ਚੁਰਾਵੇ
*******ਮੈ ਚੰਨ ਨੂੰ ਲੋਰੀਆ ਦਿੱਤੀਆ ਰਾਤੀ ਨੀ ਮਾਏ
ਜਲ ਜਾਣੇ ਪਪੀਹੇ ਦੀ ਬਿਰਹਾ ਬਰੀ ਵਾਨੀ
ਮੇਰੇ ਦਿਲ ਵਿਚ ਅਗਨ ਲਗਾਏ ,ਹਾਏ ਹਾਏ
ਮੇਰਾ ਚੈਨ ਤਾ ਇਕ ਮੁੱਦਤ ਤੋ ਗਵਾਚਾ
ਹਾਏ ਮਾਏ ਅਰਪਨ ਬਾਵਰੇ ਨੂੰ ਨੀਦ ,ਕਿਵੇ ਆਏ
*******ਮੈ ਚੰਨ ਨੂੰ ਲੋਰੀਆ ਦਿੱਤੀਆ ਰਾਤੀ ਨੀ ਮਾਏ
ਮੇਰੀ ਕਿਤਾਬ ਗਮਾ ਦਾ ਵੰਜਾਰਾ ਵਿਚੋ
ਰਾਜੀਵ ਅਰਪਨ
No comments:
Post a Comment