ਜੇ ਲਈ
ਗਮਾ ਨੇ ਯਾਰੋ ,ਰਾਤ ਮੇਰੀ ਨੀਦ ਲੈ ਲਈ
ਸਮੇ ਨੂੰ ਦਿਲ ਨੇ ਅਪਣੀ ਮਜਬੂਰੀ ਕੈ ਲਈ
ਹਿੰਮਤ ਮੇਰੀ ਨੂੰ ਤੋੜਿਆ ਜਾਲਿਮ ਅੜਚਨਾ ਨੇ
ਮਜਬੂਰ ਜਿੰਦ ਕਰਦੀ ਕਿ ਥੱਕ ਕੇ ਬੈ ਲਈ
ਪੀੜ ਕਿਸੇ ਨਾ ਵੰਡੀ ਸਮਾ ਸਬ ਨੇ ਦੇ ਦਿੱਤੀ
ਟੀਸ ਅਸਾ ਦਿਲ ਚ ਆਹ ਭਰ ਕੇ ਸੈ ਲਈ
ਦੁਸ਼ਵਾਰ ਰਾਹਾ ਸੀ ਤੇ ਤੰਗ ਦਿਲ ਗਲਿਆ
ਜਿੰਦ ਨਿਮਾਣੀ ਨੇ ਅਖੀਰ ਜਿਤ ਕੇ ਜੈ ਲਈ
ਰੋਇਆ ਮੈ ਤਰਲੇ ਕੀਤੇ ਜੀਨ ਦੀ ਮਸਤੀ ਲਈ
ਆਖਿਰ ਮੈ ਖੋ ਕੇ ਹੀ ਜੀਨ ਦੀ ਸ਼ੈ ਲਈ
ਸੁਭਾ ਉਠ ਮੈ ਹੋਰ ਜਵਾਨ ਹੋਇਆ ਅਰਪਨ
ਰਾਤ ਦਿਲ ਤੇ ਝੋਰਿਆ ਦੀ ਚਾਦਰ ਮੈ ਲਈ
ਰਾਜੀਵ ਅਰਪਨ
No comments:
Post a Comment