ਜਾ ਵੇ ਬੇਦਰਦਾ
ਜਾ ਵੇ ਬੇਦਰਦਾ ਜਾਹ ,ਜਾ ਵੇ ਬੇਦਰਦਾ ਜਾਹ
ਮੈ ਨਾ ਆਪਣੇ ਜਜਬਾਤ ਲਿਖਣੇ ਨਾ ਹੀ ਮੇਰੀ ਵਾਹ
ਮੈ ਨਾ ਅਪਣਾ ਦਿਲ ਦੁਖਾਨਾ ਨਾ ਹੀ ਭਰਨੀ ਆਹ
*********ਜਾ ਵੇ ਬੇਦਰਦਾ .....................
ਜਾਲਿਮਾ ਦੀ ਭੀੜ ਵਿਚ ਮੈ ਵੀ ਜਾਲਿਮ ਹੋ ਗਿਆ
ਇਨਸਾਨ ਤੇ ਇਲਮ ਦੀ ਮੈਨੂੰ ਵਿਖਦੀ ਨਾ ਕੋਈ ਰਾਹ
*********ਜਾ ਵੇ ਬੇਦਰਦਾ ....................
ਇਹ ਦੋਰ ਹੈ ਸਿਕਿਆ ਦਾ ਤੇ ਸਮਾਨ ਦਾ
ਇਸ ਵਿਚ ਤੇਰਾ ਮੇਰਾ ਹੋ ਨਾ ਸਕੇਗਾ ਨਿਭਾਹ
*********ਜਾ ਵੇ ਬੇਦਰਦਾ ..................
ਦਿਲ ਦੇ ਪਿਆਰ ਨਾਲ ਬੁਜਨੀ ਨਹੀ ਪੇਟ ਦੀ ਭੁਖ
ਤੇਰੇ ਨਾਲ ਨਾ ਜੀਵਨ ਬੀਤੇ ਨਾਹ ਬੇਦਰਦਾ ਨਾਹ
ਜਾ ਵੇ ਬੇਦਰਦਾ ਜਾਹ ,ਜਾ ਵੇ ਬੇਦਰਦਾ ਜਾਹ
ਰਾਜੀਵ ਅਰਪਨ
No comments:
Post a Comment