ਮਹਬੂਬਾ ਨੋਕਰੀ
ਦੋਸਤੋ ਹੁਣ ਨੋਕਰੀ ਬਣੀਏ ਮੇਰੀ ਮਹਬੂਬ
ਇਸ ਦੀਆ ਆਦਤਾ ਮਿਲਣ ਉਸ ਨਾਲ ਹੁਬ-ਹੁਬ
ਸੋਹਲ ਉਮਰੇ ਚਾਰ ਕੁ ਦੋਸਤਾ ਜੱਦ ਰਲ ਕੇ ਬਹਿਣਾ
ਸਾਰੀਆ ਨੇ ਗੱਲ ਅਪਣੇ ਸਜਨਾ ਦੀ ਹੀ ਕਹਿਣਾ
ਹਾਏ ਸਾਡੇ ਦਿਲ ਤੋ ਵੀ ਫੇਰ ਰਿਆ ਨਾ ਜਾਣਾ
ਚਾਅ ਉਠਨੇ ਹਾਏ ਮੈ ਵੀ ਸੋਹਨਾ ਸਜਣ ਪਾਨਾ
ਕਿੰਨਾ ਹਸੀਨ ਮੁਖੜਾ ਉਸਦਾ ਕਿੰਨੀ ਹਸੀਨ ਜਵਾਨੀ
ਜੋ ਜਿਸਮਾਨੀ ਭੁੱਖ ਸੀ ਉਹ ਬਣ ਗਈ ਰੂਹਾਨੀ
ਉਸ ਨੂੰ ਪਾਨ ਲਈ ਕਿ ਨਾ ਕੀਤਾ ,ਰਖੇ ਮੈ ਰੋਜੇ
ਉਂਜ ਤਾ ਸੁਨ੍ਖੇ ਸਾ ,ਪਰ ਦਿਲੋ ਹੋਏ ਅਸੀਂ ਕੋਜੇ
ਹਰ ਦਮ ਦਿਲੋ ਦਿਮਾਗ ਤੇ ਉਸ ਛਾਏ ਰਹਿਣਾ
ਦਿਲ ਦੀਆ ਧੜਕਨਾ ਵਿਚ ਉਸ ਸਮਾਏ ਰਹਿਣਾ
ਆਪਣਾ ਆਪ ਯਾਦਾ ਉਸਦੀਆ ਚ ਗੁਵਾਏ ਰਹਿਣਾ
ਉਸ ਨੂ ਵਾਗ ਦੇਵਤਾ ਦਿਲ ਵਿਚ ਸਦਾ ਵਸਾਏ ਰਹਿਣਾ
ਹੁੰਨ ਸੋਹਣੇ ਸਜਨਾ ਬਗੇਰ ਅਸਾ ਸਚ੍ਚ ਜਿਨਾ ਨਹੀ
ਕੁਛ੍ਹ ਖਾਨਾ ਨਹੀ ਸਚ੍ਚ ਮੈ ਮਿਲੇ ਬਿਨਾ ਕੁਛ੍ਹ ਪੀਨਾ ਨਹੀ
ਜਿਨਾ ਉਹ ਸੋਹਣੇ ਸਜਨਾ ਬਗੇਰ ਅਰਪਨ ਜੀਨਾ ਕਾਹਦਾ
ਉਸ ਨੂੰ ਪਾਨ ਤੋ ਬਿਨਾ ਕੋਈ ਰਿਆ ਨਾ ਮੇਰਾ ਇਰਾਦਾ
ਰਾਜੀਵ ਅਰਪਨ
No comments:
Post a Comment