Tuesday, 1 November 2011

NOKRI

          ਨੋਕਰੀ
ਉਸ ਦੇ ਨਾ ਮਿਲਣ ਤੇ ਦਿਲ ਕਲ੍ਪਾਂਦਾ ਰਿਆ
ਮੈ ਆਪਣੇ ਜੀਵਨ ਤੇ ਸਦਾ ਹੀ ਪਛਤਾਂਦਾ ਰਿਆ
ਠਰ ਗਈ ਹਾਏ ਮੇਰੀ ਮਦਹੋਸ਼ ਜਵਾਨੀ
ਬਣੀ ਨਾ ਮੈਥੋ ਮੇਰੇ ਦਿਲ ਦੀ ਕਹਾਨੀ
ਫੇਰ ਹਾਨੀ ਆਪਣੇ -ਆਪਣੇ ਰੋਜਗਾਰ ਲਗੇ
ਕੋਈ ਦਫਤਰਾ ਵਿਚ ਕੋਈ ਕਾਰੋਬਾਰ ਲਗੇ
ਮੇਰੀ ਨਾ ਨੋਕਰੀ ਲਗੀ ਨਾ ਹੀ ਕੀਤਾ ਕਾਰੋਬਾਰ
ਕਿਓ ਕਿ ਮੇਰਾ ਬਾਪ ਨਹੀ ਸੀ ਸਰਮਾਏਦਾਰ 
ਮਹਬੂਬ ਵਾਂਗ ਦਿਮਾਗੀ ਨੋਕਰੀ ਨੇ ਛਾਏ ਰਹਿਣਾ
ਅਸੀਂ ਸਾਹ ਕੜੀਸੇ ਚੁਪ -ਚਪੀਤੇ ਹੀ ਬਹਿਣਾ
ਜਿਸ ਨੇ ਵੀ ਮਿਲਣਾ ਕਰਨਾ ਮੈਨੂੰ ਇਕੋ ਸਵਾਲ
ਮੇਥੋ ਪਹਿਲਾ ਮੇਰੇ ਕਮ ਦਾ ਕਿਹੈ ਦਸ ਹਾਲ
ਸਾਡੀ ਉਸ ਸਦਾ ਦੁਖਦੀ ਨਬ੍ਜ ਟੋਹਨੀ
ਕਿ ਕਮ ਕਰਦੇ ਤੇਨੂੰ ਨਾਰ ਲਿਆ ਦਈਏ ਸੋਹਨੀ
ਮੈ ਹੀਨਾ ਤੇ ਸਦਾ ਗੁਮਸੁਮ ਹੀ ਅਰਪਨ ਰਹਿਣਾ
ਪਰ ਦਿਲ ਦਾ ਭੇਦ ਮੈ ਕਿਸੇ ਨੂੰ ਨਾ ਕਹਿਣਾ
ਮੈ ਸਮਦਾਰ ਸੀ ਤੇ ਸੀ ਵੀ ਇਨਸਾਨ ਸਿਆਣਾ
ਪਰ ਨਸੀਬਾ ਕਿੱਤਾ ਅਰਪਨ ਨੂੰ ਹੋਸ਼ ਤੋ ਬੇਗਾਨਾ
                                ਰਾਜੀਵ ਅਰਪਨ



No comments:

Post a Comment