Sunday, 20 November 2011

TLASH

          ਤਲਾਸ਼
ਖੁਦ ਨੂੰ ਤਲਾਸ਼ ਕਰ ਰਿਆ ,ਖੁਦ ਵਿਚੋ ਮੈ
ਕੋਈ ਦਸਦਾ ਨਹੀ ਜੀ ਰਿਹਾ ਯਾ ਮਰ ਗਿਆ ਹਾ ਮੈ
ਖਾਮੋਸ਼ਿਆ ,ਮਾਯੁਸਿਆ ਨੇ ਅੰਦਰ ਤੇ ਬਾਹਰ ਵੀ
ਜਿੰਦਗੀ ਦਾ ਸਾਗਰ ਹੋਕਿਆ ਚ ਪਾਰ ਕਰ ਰਿਆ ਹਾ ਮੈ
ਖਾਮੋਸ਼, ਖਾਮੋਸ਼ ਰਮਜਾ ਨਾ ਛੇੜੋ ਦਰਦ ਦੀਆ
ਇਹ ਮੇਰੀ ਹਾਰ ਹੈ ਯਾ ਮੋਤ ਹੈ ਡਰ ਗਿਆ ਹਾ ਮੈ
ਕੱਦੇ ਝੂਮਦੀ ਸੀ ਸ਼ੂਕਦੀ ਸੀ ,ਮੈ ਵੀ ਚਸ਼ਮਿਆ ਵਾਂਗ
ਹੁਣ ਬੇਜਾਨ ਹਾ ,ਖਾਮੋਸ਼ ਹਾ ,ਠਰ ਗਿਆ ਹਾ ਮੈ
ਦਿਲ ਦਾ ਦਰਦ ਵਧਦਾ ਗਿਆ ਕੋੜੀ ਵੇਲ ਵਾਂਗ
ਦਰਦ ਬਣ ਕੇ ਰਹਿ ਗਿਆ ,ਦਰਦ ਨਾਲ ਭਰ ਗਿਆ ਹਾ ਮੈ
ਕੱਦੇ ਕਿਸੇ ਕੋਲ ਨਿੰਦਿਆ ਨਹੀ ,ਉਸ ਸਿਤਮਗਰ ਨੂੰ
ਉਸ ਦਾ ਹਰ ਜ਼ੁਲਮ ਸਿਤਮ ,ਚੁਪਚਾਪ ਜਰ ਗਿਆ ਹਾ ਮੈ
                                            ਰਾਜੀਵ ਅਰਪਨ
               ***************
          ਸਜਨਾ ਬਗੇਰ
ਨੇਣਾ ਚ ਕੇਵੇ ਹੰਝੂ ਆਵਨ      
ਮੈ ਹੋਉਕਾ ਭਰ ਕੇ ਪੀ ਲੇਣਾ
ਸਜਨਾ ਬਗੇਰ ਕਾਦਾ ਜੀਣਾ
ਮੈ ਮਰਦਾ -ਮਰਦਾ ਜੀ ਲੇਣਾ
    ਗਮਾ ਦਾ ਵਣਜਾਰਾ ਕਿਤਾਬ ਵਿਚੋ
                  ਰਾਜੀਵ ਅਰਪਨ

No comments:

Post a Comment