ਅਥਰੀਏ
ਕੋਈ ਨਈ ਵੇਖਦਾ ਰੋ ਲੈ ਜਿੰਦੇ ਅਥਰੀਏ
ਦਿਲ ਦੇ ਜਖਮਾ ਨੂੰ ਧੋਲੇ ਜਿੰਦੇ ਅਥਰੀਏ
ਬੇ-ਵਸੀ ਵਿਚ ਦਿਲ ਨੂੰ ਹੰਝੂ ਹੀ ਆਰਾਮ ਦਿੰਦੇ
ਰੋ ਲੈ ਤੇ ਚੇਨ ਨਾਲ ਸੋ ਲੈ ਜਿੰਦੇ ਅਥਰੀਏ
ਛੱਡ ਜਜਬਾਤਾ ਭਰਿਆ ਸਧਰਾ ,ਪਥਰ ਹੁੰਦਾ ਜਾਣਾ ਏ
ਆਖਿਰ ਟੂਟੇ ਗਾ ਹੱਕ ਖੋ ਲੈ ਜਿੰਦੇ ਅਥਰੀਏ
ਮੇਰੇ ਉਸਨੂੰ ਔਗੁਣ ਕਿਉ ਦਰਸਨਾ ਹੈ
ਸਦ ਗੁਣਾ ਨਾਲ ਉਸ ਨੂੰ ਮੋ ਲੈ ਜਿੰਦੇ ਅਥਰੀਏ
ਪਿਆਰ ਚੋ ਅੱਜ ਤਕ ਕਿਨੇ ਜੀਵਨ ਪਾਇਆ ਹੈ
ਫੁੱਲਾ ਦੀ ਆਸ ਵਿਚ ਕੰਡੇ ਬੋ ਲੈ ਜਿੰਦੇ ਅਥਰੀਏ
ਸਮਝ ਦਾ ਕਿ ਹੈ , ਦਿਲ ਤਾ ਤੇਰੇ ਨਾਲ ਹੈ
ਪਿਆਰ ਚ ਜਿਨਾ ਖੋਨਾ .ਖੋ ਲੈ ਜਿੰਦੇ ਅਥਰੀਏ
ਅਰਪਨ ਪ੍ਰੀਤਮ ਦੀ ਭਾਲ ਚ ਜਿੰਦ ਚਲੀ ਜਾਵੇ ਨਾ
ਉਸ ਦੇ ਪਿਆਰ ਨੂੰ ਜਲਦੀ ਟੋ ਲੈ ਜਿੰਦੇ ਅਥਰੀਏ
ਰਾਜੀਵ ਅਰਪਨ
No comments:
Post a Comment