ਦਿਲਾਸਾ
ਮਾਯੂਸੀਆ ਦੇ ਗੀਤ ਛੱਡ ,ਜਿੰਦ ਰੋਸ਼ਨਾ ਲਾ ਵੇ
ਹਸਿਆ ਦਾ ਗੀਤ ਵੀ ਤੂੰ ਹੁਣ ਕੋਈ ਗਾ ਲਾ ਵੇ
ਰੋਇਆ ਡਾਡੀ ਜਿੰਦਗੀ ਚੋ ਕੁਝ ਨਹੀ ਮਿਲਦਾ
ਮਾਰ-ਮਾਰ ਹੰਭਲੇ ,ਰਿਝਾ ਸਾਰਿਆ ਲਾਹ ਲਾ ਵੇ
ਹਿੰਮਤ ਨਾਲ ਕੰਮ ਲੈ ,ਮਜਿਲ ਤੇਰੀ ,ਤੇਰੀ ਏ
ਮੁੱਦਤਾ ਦੀ ਦਿਲ ਦੀ ,ਪਿਆਸ ਤੂੰ ਬੁਝਾ ਲਾ ਵੇ
ਮੰਨਿਆ ਸਾਥ ਨਾਲ ਪਿਆਰ ਹੋ ਜਾਂਦਾ ਏ
ਹਨੇਰਾ ਫੇਰ ਹਨੇਰਾ ਏ ,ਉਜਾਲਾ ਫੇਰ ਉਜਾਲਾ ਵੇ
ਦੂਜਿਆ ਦੇ ਸਹਾਰਿਆ ਤੇ ਬੁਜਦਿਲ ਨੇ ਰਹਿੰਦੇ
ਯਾਰਾ ਨੂੰ ਅਜਮਾ ਲਿਆ ਹੁਣ ਖੁਦ ਨੂੰ ਅਜਮਾ ਲਾ ਵੇ
ਕਰਮਾ ਦੀ ਵਾਗ ਛੱਡ ,ਰਖ ਭਰੋਸਾ ਖੁਦ ਤੇ
ਜਿਹਨੇ ਮੰਜਿਲ ਮਾਰ ਲਈ ਉਹੀ ਕਰਮਾ ਵਾਲਾ ਵੇ
ਗਮਾ ਦਾ ਵਣਜਾਰਾ ਕਿਤਾਬ ਵਿਚੋ
ਰਾਜੀਵ ਅਰਪਨ
No comments:
Post a Comment