Wednesday, 30 November 2011

KHIAL AYA(GAZAL)

         ਖਿਆਲ ਆਇਆ
ਮੁੱਦਤ ਤੋ ਭੁੱਲਿਆ ਸੀ,ਅੱਜ ਉਸਦਾ ਖਿਆਲ ਆਇਆ
ਮੁਰਝਾ ਗਏ ਮੁੱਖ ਤੇ .ਸਚ ਮੁੜ ਤੋ ਜਲਾਲ    ਆਇਆ
ਗਮ ਬੇਸ਼ਕ ਬੇਸ਼ੁਮਾਰ ਸਨ ,ਜਿੰਦਗੀ ਹੁਣ ਨਾਲੋ ਸੀ ਬੇਹਤਰ
ਹਾਏ ਕਾਹਨੂੰ ਹੈ ਭੁਲਾਇਆ ,ਦਿਲ ਨੂੰ ਮੇਰੇ ਤੇ ਮਲਾਲ ਆਇਆ
ਮਿਲਿਆ ਨਾ ਉਹ ,ਜੋ ਮੇਰੇ ਦਿਲ ਵਿਚ ਸੀ ਘਰ ਕਰ ਗਿਆ
ਦਿਮਾਗ ਸੋਚ ਤੇ ਸਵਾਰ ਹੋ .ਅਰਸ਼ਾ ਤੱਕ ਭਾਲ ਆਇਆ
ਭੁਲਾਂਦਾ ਨਾ ਤੇਨੂੰ ਉਮਰ ਭਰ .ਜਿੰਦ ਬੰਦਗੀ ਚ ਗੁਜਰ ਦਿੰਦਾ
ਪਰ ਮੇਰੇ ਅੱਗੇ ਪਰਿਵਾਰ ਦੀ ਜਿੰਦਗੀ ਦਾ ਸਵਾਲ ਆਇਆ
ਅਰਪਨ ਨੂੰ ਜੱਦ ਵੀ ਕਿਤੇ ਜਿੰਦਗੀ ਮਿਲੀ ਹੈ ਦੋਸਤੋ
ਗਮ ਤੋ ਫੁਰਸਤ ਪਾ ਕੇ ਮਿਲਾਗੇ ,ਕਹਿ ਕੇ ਟਾਲ ਆਇਆ
       ਮੇਰੀ ਕਿਤਾਬ ਗਮਾ ਦਾ ਵਣਜਾਰਾ ਵਿਚੋ
                            ਰਾਜੀਵ ਅਰਪਨ         

PANCHHI

       ਪੰਛੀ
ਹਾਏ ਖਾਮੋਸ਼ ਹੋ ਗਿਆ
ਦਿਲ ਸਹਿਕਦਾ-ਸਹਿਕਦਾ
ਦਿਲ ਦਾ ਮਹਿਕ ਨਾ ਸਕਿਆ
ਚਮਨ ਮਹਿਕਦਾ-ਮਹਿਕਦਾ
ਦਿਲ ਖ੍ਵਾਬਾ ਚ ਬਹਿਕਦਾ ਨਈ
ਅੱਕ ਗਿਆ ਬਹਿਕਦਾ -ਬਹਿਕਦਾ
ਖ੍ਵਾਬਾ ਦਾ ਪੰਛੀ ਡਿੱਗ ਗਿਆ
ਟਾਹਣੀ ਤੇ ਟਹਿਕਦਾ -ਟਹਿਕਦਾ
ਹਾਏ ਹੁਣੇ ਤਾ ਇਥੇ ਸੀ ਅਰਪਨ
ਕਿਥੇ ਗਿਆ ਚਹਿਕਦਾ-ਚਹਿਕਦਾ
   ਮੇਰੀ ਕਿਤਾਬ ਗਮਾ ਦਾ ਵੰਜਾਰਾ ਵਿਚੋ
                          ਰਾਜੀਵ ਅਰਪਨ

Tuesday, 29 November 2011

HONSLA DEE JINDE

     ਹੋਂਸਲਾ ਦਈ ਜਿੰਦੇ
ਅਸੀਂ ਦੂਰ ਦਰਗਾਹੇ ਜਾਣਾ
ਫੇਰ ਮੁੜ ਵਾਪਸ ਨਾ ਆਣਾ
**********ਹੋਂਸਲਾ ਦਈ ਜਿੰਦੇ
ਬੇਦਰਦ ਹੋ ਗਿਆ ਜਮਾਨਾ
ਸਚ ਹਾਣੀਆ ਵਿਛੜ ਜਾਣਾ
*********ਹੋਂਸਲਾ ਦਈ ਜਿੰਦੇ
ਮੋਤੀਆ ਨੇ ਖਿੰਡਰ ਜਾਣਾ
ਫੇਰ ਕੀਤੇ ,ਤੇ ਬਹਿ ਪਛਤਾਨਾ
*********ਹੋਂਸਲਾ ਦਈ ਜਿੰਦੇ
ਸਭ ਨੇ ਕਹਿਰ ਕਮਾਨਾ
ਬਣਨਾ ਨਾ ਜੀਣ ਦਾ ਬਹਾਨਾ
*********ਹੋਂਸਲਾ ਦਈ ਜਿੰਦੇ
               ਰਾਜੀਵ ਅਰਪਨ
     *******************
      ਨਗਮਾ ਹੋ ਜਾ
ਮੈ ਦਿਨ ਲੰਘਾ ਰਿਆ ਹਾ
ਜਖਮ ਦਿਲ ਦੇ ਜਗਾ ਰਿਆ ਹਾ
ਮੈ ਦਰਦੀਲਾ ਨਗਮਾ ਹੋ ਜਾ
ਗਮ ਚ ਇੰਜ ਘੁਲਦਾ ਜਰਿਆ ਹਾ
    ਮੇਰੀ ਕਿਤਾਬ ਗਮਾ ਦਾ ਵਣਜਾਰਾ ਵਿਚੋ
                        ਰਾਜੀਵ ਅਰਪਨ

Monday, 28 November 2011

BHRMA NA SKE

          ਭਰਮਾ ਨਾ ਸਕੇ
ਅਸੀਂ ਉਨਾ ਨੂੰ ਭਰਮਾ ਨਾ ਸਕੇ
ਦਿਲ ਦੀਆ ਹਾਏ ਸੁਨਾ ਨਾ ਸਕੇ
ਯਾਦ ਜਿਸ ਦੀ ਨੂੰ ਸੀਨੇ ਨਾਲ ਲਾ ਕੇ
ਦਿਲ ਨੂੰ ਐਵੇ ਬਹਿਕਦੇ  ਰਹੇ
ਜਿੰਦੜੀ ਜਿਸ ਲਈ ਗਵਾਂਦੇ ਰਹੇ
ਉਸ ਨੂੰ ਪਲ ਵੀ ਕੋਲ ਬਿਠਾ ਨਾ ਸਕੇ
*********ਅਸੀਂ ਉਹਨਾ ਨੂੰ ਭਰਮਾ ਨਾ ਸਕੇ
*********ਦਿਲ ਦੀਆ .......................
ਕੱਦੇ ਮੈ ਜਾਮ ਵਿਚ ਡੁੱਬਿਆ
ਕੱਦੇ ਮੈ ਸਾਕੀ ਵਿਚ ਰੁਝਿਆ
ਉਹਨਾ ਦੀਆ ਮੈ ਰਾਹਾ ਵੀ ਛਡਿਆ
ਨਵੀਆ -ਨਵੀਆ ਮਹਫ਼ਿਲ ਲਭਿਆ
ਫੇਰ ਵੀ ਉਹਨਾ ਨੂੰ ਬੁਲਾ ਨਾ ਸਕੇ
*********ਅਸੀਂ ਉਹਨਾ ਨੂੰ ਭਰਮਾ ਨਾ ਸਕੇ
**********ਦਿਲ ਦੀਆ ......................
ਮੇਰੇ ਰਿਸ਼ਤੇ ਵੀ ਨੇ ਹੇਗੇ
ਮੇਰੇ ਨਾਤੇ ਵੀ ਨੇ ਹੇਗੇ
ਮੇਰੇ ਸੱਜਣ ਵੀ ਨੇ ਹੇਗੇ
ਮੇਰੇ ਸਾਜਨ ਵੀ ਨੇ ਹੇਗੇ
ਕਿਤੇ ਵੀ ਦਿਲ ਰਿਝਾ ਨਾ ਸਕੇ
*********ਅਸੀਂ ਉਹਨਾ ਨੂੰ ਭਰਮਾ ਨਾ ਸਕੇ
*********ਦਿਲ ਦੀਆ ਹਾਏ ਸੁਨਾ ਨਾ ਸਕੇ
ਉਹ ਮੇਰੇ ਕੋਲ ਵੀ ਨੇ ਆਏ
ਮੇਰੇ ਨਾਲ ਨੇਣ ਵੀ ਮਿਲਾਏ
ਨੀਵੀ ਪਾ ਕੇ ਵੀ ਸ਼ਰਮਾਏ
ਤੇ ਗੁਲਾਬੀ ਹੋਠਾ ਚੋ ਮੁਸਕਰਾਏ
ਫੇਰ ਵੀ ਉਹਨਾ ਨੂੰ ਕੁਝ ਸੁਨਾ ਨਾ ਸਕੇ
************ਅਸੀਂ ਉਹਨਾ ਨੂੰ ਭਰਮਾ ਨਾ ਸਕੇ
************ਦਿਲ ਦੀਆ ਹਾਏ ਸੁਨਾ ਨਾ ਸਕੇ
      ਮੇਰੀ ਕਿਤਾਬ ਗਮਾ ਦਾ ਵਣਜਾਰਾ ਵਿਚੋ
                       ਰਾਜੀਵ ਅਰਪਨ

Sunday, 27 November 2011

JALIM

       ਜਾਲਿਮ
ਜ਼ੁਲਮ ,ਉਹ ਜ਼ਾਲਿਮ ਏਸੇ ਕਰਦੇ
ਦਿਲ ਨਾ ਜੀ ਸਕਦੇ ਨਾ ਹੀ ਮਰਦੇ
ਉਸਦੀ ਹੇਨਕ੍ਡ ਉਸਦਾ ਨਖਰਾ
ਦਿਲ ਵੇਚਾਰਾ ਸਭ ਕੁਝ ਜਰਦੇ
ਉਹ ਜ਼ਾਲਿਮ ਸੋ ਵਾਰ ਠੁਕਰਾਨਦੇ
ਦਿਲ ਫੇਰ ਮਿਲਣ ਲਈ ਆਹਾ ਭਰਦੇ
ਤੇਰੇ ਤੇ ਜਿੱਤ ਕਾਦੀ ਅੜਿਆ
ਜਿੱਤ ਕੇ ਵੀ ਅਖੀਰ ਦਿਲ ਹਰਦੇ
ਦਿਲ ਮੇਰਾ ਮੇਥੋ ਨਹੀ ਡਰਦਾ
ਤੇਰਾ ਹੈ ਤਾ ਹੀ ਤੇਥੋ ਡਰਦੇ
          ਰਾਜੀਵ ਅਰਪਨ
       ***********
         ਲੋਅ
ਲੋਅ ਦੁਆਲੇ ਘੁੰਮਦਾ ਜਾਣਾ
ਬਿਰਹਾ ਦੇ ਵਿਚ ਘੁਲਦਾ ਜਾਣਾ
ਗਮ ਤੇਰਾ ਮੈ ਖਾ-ਖਾ ਸੱਜਣਾ
ਖੁਸ਼ਿਆ ਮੂਲੋ ਭੁੱਲਦਾ ਜਾਣਾ
  ਮੇਰੀ ਕਿਤਾਬ ਗਮਾ ਦਾ ਵਣਜਾਰਾ ਵਿਚੋ
                  ਰਾਜੀਵ ਅਰਪਨ

PIAR WAILI GL TORI

        ਪਿਆਰ ਵਾਲੀ ਗੱਲ ਤੋਰੀ
ਪਿਆਰ ਵਾਲੀ ਗੱਲ ਤੋਰੀ ਪਿਆਰੇ ਜਏ ਸਜਨਾ ਨੇ
ਛੋਟਿਆ -ਛੋਟਿਆ ਬੁਲਿਆ ਚੋ  ਕਵਾਰੇ ਜਏ ਸਜਨਾ ਨੇ
ਨਦੀ ਛੋਟੀ ਅਫਨਾਈ ਜੋਬਨ ਦੀ ਦਲੀਜ ਉਤੇ
ਨੇੰਨਾ ਚੋ ਨੂਰ ਸੁਟਿਆ ਕਜਰਾਰੇ ਜਏ ਸਜਨਾ ਨੇ
ਨਾ ਸੀ ਗਰੂਰ ਬਹੁਤਾ ,ਨਾ ਹੀ ਓਛਾ ਪਣ
ਗੱਲਵਕੜੀ ਚ ਲੈ ਲਿਆ ਆਪਮੁਹਾਰੇ ਜਏ ਸਜਨਾ ਨੇ
ਹਾਏ ਪਿਆਰ ਉਸ ਦਾ ਅਰਸ਼ਾ ਵੀ ਉਚਾ ਅਰਪਨ
ਮੇਰੀ ਛੋਲੀ ਵਿਚ ਸੁਤੇ ਸਿਤਾਰੇ ਜਏ ਸਜਨਾ ਨੇ
ਸਜਨਾ ਬਿਨਾ ਹਾਏ ਹੁਣ ਕਿਥੇ ਜਾਈਏ
ਅਧ ਵਾਟੇ ਖੋਹ ਲਏ ਸਾਰੇ ਸਹਾਰੇ ਜਏ ਸਜਨਾ ਨੇ
                            ਰਾਜੀਵ ਅਰਪਨ


MUHBAT PAKE

     ਮੁਹਬਤ ਪਾਕੇ
ਬੇਦਰਦਾ ਨਾਲ ਮੁਹਬਤ  ਪਾਕੇ
ਦੱਸ ਦਿਲਾ ਤੂੰ ਕਿ ਕਰੇ ਗਾ
ਹਉਕੇ ਹੰਝੂ ਤੇ ਕੁਝ ਪੀੜਾ
ਸਚ ਤੂੰ ਜੀਂਦੇ ਜੀ ਮਰੇਗਾ
ਪਿਆਰ ਚ ਕੁਝ ਮਿਲਦਾ ਹੇਣੀ
ਅਰਮਾਨ ਕਦਮ-ਕਦਮ ਤੇ ਹਰੇ ਗਾ
ਮੇਰੀ ਕਹਾਣੀ ਸੁਨ ਕੇ ਯਾਰਾ
ਪੱਥਰ ਵੀ ਸਚ ਹਉਕੇ ਭਰੇਗਾ
ਮਾਸੂਮ ਜਿੰਦ ਤੇ ਕੋਮਲ ਦਿਲ ਹੈ
ਐਨਾ ਦਰਦ ਤੂੰ ਕਿਵੇ ਜਰੇਗਾ
ਡਰ ਏਨਾ  ਹੇਵਾਨਾ ਤੋ ਡਰ
ਨਹੀ ਤਾ ਪਿਛੋ ਖੁਦ ਤੋ ਡਰੇਗਾ
ਵਿਚ  ਮਝਧਾਰ ਦਿਲ ਹੋਇਆ ਦੀਵਾਨਾ
ਗਮ ਦਾ ਸਮੁੰਦਰ ਕਿਵੇ ਤਰੇਗਾ
   ਮੇਰੀ ਕਿਤਾਬ ਗਮਾ  ਦਾ ਵਣਜਾਰਾ ਵਿਚੋ
                 ਰਾਜੀਵ ਅਰਪਨ

Saturday, 26 November 2011

ESHK SDA HI

     ਇਸ਼ਕ ਸਦਾ ਹੀ
ਤੱਤੇ ਪੇਰ ਇਸ਼ਕ ਦੇ ਜੱਦ ਦਿਲ ਤੇ ਚਲਦੇ
ਆਸ਼ਿਕ ਨਾ ਹੀ  ਜਿੰਦੇ ਤੇ ਨਾ ਹੀ ਮਰਦੇ
ਕੰਨ ਪੜਵਾਦੇ ,ਮੱਜਾ ਚਰਾਂਦੇ,ਥਲਾ ਚ ਰੁਲਦੇ 
 ਆਸ਼ਿਕ ਮਿਲਣ ਲਈ  ਕਿ ਕੁਛ੍ਹ ਨਹੀ ਕਰਦੇ
ਲਗਣ ਪਹਿਰੇ ਚਾਰੋ ਪਾਸੇ ,ਚੰਦਰਾ ਜਗ ਵੀ ਡ੍ਕੇ
ਬੇ-ਬਸ ਮਿਲਣ ਲਈ ਕਿ ਨਹੀ ਕਰਦੇ ਹੋਂਕੇ ਭਰਦੇ
ਮਦਹੋਸ਼ ਹੋ ,ਮਗਰੂਰ ਹੋ ਪਿਆਰ ਵਿਚ ਡੁੱਬ
ਕੱਚੇ ਘੜੇ ਤੇ ਅਖੀਰ ਝਨ੍ਨਾ ਵੀ ਨੇ ਤਰਦੇ
ਭੁੱਲ ਜਾਂਦੇ ਨੇ ਉਹ ਕਾਬਾ ਅਤੇ ਕਾਂਸ਼ੀ
ਜੋ ਫਕੀਰ ਹੋ ਜਾਨ ਇਸ਼ਕੇ ਦੇ ਦਰ ਦੇ
ਜੋ ਇਸ਼ਕ ਵਿਚ ਦਿਲ ਅਰਪਨ ਕਰ ਦੇਣ
ਫੇਰ ਉਹ ਅਰਪਨ ਮੋਤ ਤੋ ਕ਼ਾਨੂ ਡਰਦੇ
             ਰਾਜੀਵ ਅਰਪਨ


        

Friday, 25 November 2011

BHUKHA (GEET)

           ਭੁੱਖਾ (ਗੀਤ)
ਹਾਏ ਦਿਲ ਮੇਰਾ ਭੁੱਖਾ ਪਿਆਰ ਦਾ
ਗਲੀ - ਗਲੀ ਟੋਲੇ ਘਰ  ਯਾਰ ਦਾ
ਹਸੀਨ ,ਸੋਹਣੀਆ ਨੜਿਆ ਤੱਕ ਕੇ
ਮੁੜ -  ਮੁੜ  ਅਵਾਜਾ   ਮਾਰਦਾ
***********ਹਾਏ ਦਿਲ ਮੇਰਾ ਭੁੱਖਾ ਪਿਆਰ ਦਾ
ਸੋਹਲ ਜਿੰਦਗੀ ਐਵੇ   ਗਵਾ ਕੇ
ਸਿਦਕ  ਮੁਲੋ ਨਹੀ   ਹਾਰ  ਦਾ
ਇਕ ਮੁੱਦਤ ਤੋ ਹੈ ਤੇਰੀ ਉਡੀਕ ਚ
ਸਚ ਬੜਾ ਉਤਾਵਲਾ ਹੈ ਤੇਰੇ ਦੀਦਾਰ ਦਾ
**********ਹਾਏ ਦਿਲ ਮੇਰਾ ਭੁਖਾ ਪਿਆਰ ਦਾ
ਮੈ  ਤੇਰਾ   ਤੂੰ  ਮੇਰੀ ਹੋ ਜਾ
ਇਹ  ਤੇਨੂੰ   ਹੈ ਆਰਜ ਗੁਜਰਦਾ
ਅਰਪਨ ਦੁਨਿਆ ਚ ਮਾਣ ਗਵਾ ਕੇ
ਟੋਲਦਾ ਹੈ ਖੂੰਜਾ ਸਤਕਾਰ   ਦਾ
**********ਹਾਏ ਦਿਲ ਮੇਰਾ ਭੁਖਾ ਪਿਆਰ ਦਾ
   ਮੇਰੀ ਕਿਤਾਬ ਗਮਾ ਦਾ ਵਣਜਾਰਾ ਵਿਚੋ
                           ਰਾਜੀਵ ਅਰਪਨ

CNN NU LORIA

         ਚੰਨ ਨੂੰ ਲੋਰੀਆ
ਮੈ ਚੰਨ ਨੂੰ ਲੋਰੀਆ ਦਿੱਤੀਆ ਰਾਤੀ ਨੀ ਮਾਏ
ਉਹ ਬਦਲਾ ਉਹਲੀ ਸੋ ਗਿਆ ਠੰਡੀ  ਛਾਏ
ਫੇਰ ਸੱਜਣਾ ਵਾਂਗ ਸ਼੍ਰ੍ਮਾਂਦਾ-ਸ਼੍ਰਮਾਂਦਾ ਮੈਨੂੰ ਤੱਕੇ
ਕੇ ਉਹ ਵੀ ਬੇਚਾਰਾ ਸੋ ਗਿਆ ਜੇੜਾ ਮੈਨੂੰ ਸੋਵਾਏ
********ਮੈ ਚੰਨ ਨੂੰ ਲੋਰੀਆ ਦਿੱਤੀਆ ਰਾਤੀ ਨੀ ਮਾਏ
ਪ੍ਰੀਤਾ ਦੀ ਉਹ ਸ਼ੀਤ ਚਾਂਦਨੀ ਹਾਏ ਖਲੇਰੀ ਜਾਵੇ
ਦਿਲ ਚ ਬੇਠੇ ਸੱਜਣ ਤਾਹੀ ਬਾਤਾ ਜਹਿਆ ਬੁਝਾਵੇ
ਮੈ ਆਖਾ ਜਾ ਵੇ ਜਾ ,ਅੱਖਾ ਮੇਰਿਆ ਦਾ ਤੂੰ ਚੰਨ ਹੇਨੀ
ਫੇਰ ਕਿਉ ਮੇਰਾ ਦਿਲ ਤੜਫਾਵੇ ਮੇਰਾ ਚੇਨ ਚੁਰਾਵੇ
*******ਮੈ ਚੰਨ ਨੂੰ ਲੋਰੀਆ ਦਿੱਤੀਆ ਰਾਤੀ ਨੀ ਮਾਏ
ਜਲ ਜਾਣੇ  ਪਪੀਹੇ ਦੀ ਬਿਰਹਾ ਬਰੀ ਵਾਨੀ
ਮੇਰੇ ਦਿਲ ਵਿਚ ਅਗਨ ਲਗਾਏ ,ਹਾਏ ਹਾਏ
ਮੇਰਾ ਚੈਨ   ਤਾ ਇਕ  ਮੁੱਦਤ  ਤੋ ਗਵਾਚਾ
ਹਾਏ ਮਾਏ ਅਰਪਨ ਬਾਵਰੇ ਨੂੰ ਨੀਦ ,ਕਿਵੇ ਆਏ
*******ਮੈ ਚੰਨ ਨੂੰ ਲੋਰੀਆ ਦਿੱਤੀਆ ਰਾਤੀ ਨੀ ਮਾਏ
       ਮੇਰੀ ਕਿਤਾਬ ਗਮਾ ਦਾ ਵੰਜਾਰਾ ਵਿਚੋ
                  ਰਾਜੀਵ ਅਰਪਨ  

Thursday, 24 November 2011

KWARA (GAZAL)

          ਕਵਾਰਾ (ਗ਼ਜ਼ਲ)
ਬੇ-ਸਹਾਰੇ ਨੂੰ ਸਹਾਰਾ   ਮਿਲ ਗਿਆ
ਦਰਦ ਮੈਨੂੰ ਕੁਛ੍ਹ,ਕਵਾਰਾ ਮਿਲ ਗਿਆ
ਜ਼ੁਲਮ ਹੁਣ   ਹੋਰ  ਕੀਤੇ  ਜਾਣ   ਗੇ
ਕਿਉ ਕਿ ਮੈਨੂੰ  ਕਿਨਾਰਾ  ਮਿਲ ਗਿਆ
ਮੋਤ ਤੇ ,ਘਰ ਦਾ ਸਨਾਟਾ,ਮੁਕ ਜਾਉ
ਆਣਗੇ ਵੇਰੀ ,  ਹੁੰਗਾਰਾ ਮਿਲ  ਗਿਆ
ਸ਼ਰਾਬ ਨਾਲ ਮੋਤਾ ਸਨ ,ਹੋ ਰਹੀਆ
ਏਸੇ ਲਈ ਮੈਖਾਨਾ  ਸਾਰਾ ਮਿਲ ਗਿਆ
ਗ਼ਜ਼ਲ ਦੇ ਸ਼ੇਅਰ  ਅਗਲੇ ਕੀ  ਕਹਾ
ਚੰਨ  ਤੋ "ਚੁਪ" ਇਸ਼ਾਰਾ ਮਿਲ ਗਿਆ
       ਮੇਰੀ ਕਿਤਾਬ ਗਮਾ ਦਾ ਵੰਜਾਰਾ ਵਿਚੋ
                 ਰਾਜੀਵ ਅਰਪਨ

JHAN TO(gazal)

         ਜਹਾਨ ਤੋ
ਮੇਰੀ ਪ੍ਰੀਤ ਟੁੱਟੀ ,ਮੈ ਟੁੱਟਿਆ ਜਹਾਨ ਤੋ
ਦਿਲਾ ਆਪਾ ਕਿ ਲੇਣੇ,    ਗੁਲਿਸਤਾਂ   ਤੋ
ਪਿਆਰ ਦੇ ਬਦਲੇ .ਮੈਨੂੰ ਦਰਦ  ਨੇ ਦਿੱਤੇ
ਸ਼ੇਖਾ ਮੈ ਕਿ ਲੇਣੇ, ਤੇਰੇ ਮਜ਼ਹਬ ਤੋ ਕੁਰਾਨ ਤੋ
ਜਿਹੜਾ ਮੇਰੀ ਰੂਹ ਦੀ ਪਿਆਸ ਨਾ ਬੁਝਾ ਸਕਿਆ
ਮੈ ਵੀ ਰਿਸ਼ਤਾ ਤੋੜ ਲਿਆ ,ਐਸੇ ਭਗਵਾਨ ਤੋ
ਮੇਰੀ ਰੂਹ ਦਾ ਰਿਸ਼ਤਾ ,ਲੋਕ ਝੂਠਾ ਦਸਦੇ
ਤਾ ਹੀ ਮੈ ਟੁੱਟਿਆ ,ਹਰ ਰਿਸ਼ਤੇ ਹਰ ਇਨਸਾਨ ਤੋ
ਖੁਸ਼ ਹੈ   ਦਿਲ ਕਿ ਕੋਈ ਏਨੂੰ  ਬੁਲਾਂਦੇ
ਬੇਸ਼ਕ ਅਵਾਜ ਆਈ ਹੈ ਕਬਰਿਸਤਾਨ ਤੋ
ਸੱਜਣ ਜੀ ਦਸੋ ,ਅਸੀਂ ਜਿਉਦੇ ਹਾ ਜਾ ਮੋਏ
ਮੈ ਉਹ ਬਸ਼ਰ ਹਾ ,ਜਿਸ ਨੂੰ ਨਫਰਤ ਹੈ ਮੁਸ੍ਕੁਰਾਨ ਤੋ
ਜੇ ਇਹ ਹਕੀਕਤ ਨਈ, ਅਫਸਾਨਾ ਹੀ ਸਹੀ
ਪਰ ਤੂੰ ਕਿਓ ਰੋਕਦਾ ਹੈ ਅਫਸਾਨਾ ਸੁਨਾਨ ਤੋ
           ਮੇਰੀ ਕਿਤਾਬ ਗਮਾ ਦਾ ਵਣਜਾਰਾ ਵਿਚੋ
                           ਰਾਜੀਵ ਅਰਪਨ

URWSHI

       ਉਰਵਸ਼ੀ
ਮੈ ਵੀ ਇਕ ਗੀਤ ਲਿਖਾ ਗਾ
ਗੀਤ ਵਿਚ ਅਪਣੀ ਪ੍ਰੀਤ ਲਿਖਾ ਗਾ
ਮੇਰੀ ਪ੍ਰੀਤ ਉਰਵਸ਼ੀ ਦੀ ਸਖੀ ਹੈ
ਇਹ ਤਾ ਮੇਰੇ ਦਿਲ ਦੀ ਜਾਈ
ਉਨੀ ਹੀ ਜਵਾਨ ਹੋਈ ਹੈ
ਜਿੰਨੀ ਜਿਆਦਾ ਮੈ ਹੰਡਾਈ
ਨਾ ਇਹ ਮਰਦੀ ਨਾ ਹੀ ਮਿਟਦੀ
ਨਾ ਇਹ ਹਰਦੀ ਨਾ ਹੀ ਜਿਤਦੀ
ਇਹ ਪਦਾਰਥ ਵਾਦੀ ਦੁਨਿਆ ਚ
ਕਰ ਅੱਕ੍ਲਾ ਨਾਲ ਸੋਦੇ
ਇਸ ਸਮਾਜ ਤੇ ਹਲਾਤ ਅਗੇ
ਹਾਰ ਗਿਆ ਹਾ ਪਿਆਰ ਦੇ ਸੋਦੇ
ਪਰ ਨਾ ਇਹ ਝੁਕਦੀ ਨਾ ਹੀ ਵਿਕਦੀ
ਉਮਰਾ ਦੇ ਕੰਡੀਲੈ ਪੇੰਡੇ
ਜਿਸ  ਵਿਚ ਭਾਂਵੇ ਹਾਰ ਗਿਆ ਹਾ
ਪਰ ਇਸ ਪਾਕ ਪ੍ਰੀਤ ਵਿਚ
ਅਰਪਨ ਸਬ ਕੁਝ ਵਿਸਾਰ ਗਿਆ ਹਾ
                     ਰਾਜੀਵ ਅਰਪਨ

Wednesday, 23 November 2011

TUSI NA AAE (gzal)

          ਤੁਸੀਂ ਨਾ ਆਏ
ਜਿੰਦਗੀ ਜੀਣ ਲਈ ਸੀ ,ਮੈ ਮਰ ਰਿਆ
ਕੇੜ੍ਹਾ ਦੁਖ ਤਕਲੀਫ਼ ਨਹੀ ਸੀ ਜਰ ਰਿਆ
ਮੇਹਨਤ,ਮੁਸ਼ਕਤ ਤੇ ਜੀ ਹਜੂਰੀ ਵੀ ਕੀਤੀ
ਜੀਣ ਲਈ ਮੈ ਕਿ ਕੁਛ੍ਹ ਨਹੀ ਸੀ ਕਰ ਰਿਆ
ਸਾਰੀ ਜਿੰਦੇ ਦੁਖ ਹੀ ਆਏ ਤੁਸੀਂ ਨਾ ਆਏ
ਤੁਹਾਡੇ ਲਈ ਖੁਲਾ ਦਿਲ ਦਾ ਸਦਾ ਦਰ ਰਿਆ
ਜਿਸ ਚਿਰਾਗ ਦੀ ਰੋਸ਼ਨੀ ਚ ਮੈ ਵੇਖੀ ਸੀ
ਉਸ ਚਿਰਾਗ ਬਾਝੋ ਹਨੇਰਾ ਮੇਰੇ ਘਰ ਰਿਆ
ਆਸਾ ਤੇ ਤਾ ਅਰਪਨ ਜਿੰਦਾ ਹੈ ਜਿੰਦਗੀ
ਨਿੱਤ ਨਵੀ ਮੁਸੀਬਤ ਇਸੇ ਲਈ ਹਾ ਵਰ ਰਿਆ
                       ਰਾਜੀਵ ਅਰਪਨ

MCHAL KE

       ਮਚਲ ਕੇ
ਉਹ ਜਿੰਦਗੀ ਜੀਵੇ, ਅਸੀਂ ਜਿੰਦਗੀ ਤੋ ਦੂਰ
ਦੋਜਖ ਦੀ ਰਾਹ ਤੇ ਚੱਲ ਕੇ  ਵੇਖਦੇ ਹਾ
ਇਕ ਦਰਦ ਸੀਨੇ ਦੂਜੇ ਗੁਰਬਤ ਦੇ ਮਾਰੇ
ਫੇਰ ਵੀ ਉਸ ਦੀ ਰਾਹ ਮਚਲ ਕੇ ਵੇਖਦੇ ਹੈ
                       ਰਾਜੀਵ ਅਰਪਨ
       ****************

      ਕੱਤਲ
ਅੱਜ ਫੇਰ ਮੇਰੇ ਅਹਿਸਾਸਾ ਦਾ ਕੱਤਲ ਹੋਇਆ
ਉਮੀਦ ਸੀ ਉਸ ਦੇ ਆਨ ਦੀ ਪਰ ਕੱਲਿਆ ਬਹਿ ਕੇ ਰੋਇਆ
ਉਸ ਨੂੰ ਪਾਨ ਦੀ ਉਮੀਦ ਚ ਮੈ ਸਭ ਕੁਛ੍ਹ ਗੁਵਾ ਬੇਠਾ
ਪਰ ਦਿਲ ਝੱਲਾ ਆਖੇ ਅਜੇ ਤੂੰ ਕੁਝ ਨਹੀ ਖੋਇਆ
                           ਰਾਜੀਵ ਅਰਪਨ
       ਮੇਰੀ ਕਿਤਾਬ ਗਮਾ ਦਾ ਵਣਜਾਰਾ ਵਿਚੋ
                           ਰਾਜੀਵ ਅਰਪਨ

PRBH JI

          ਪ੍ਰਭ ਜੀ
ਮੇਰੇ ਵੱਸ ਕੁਝ  ਨਹੀ
ਤੂੰਹੀ  ਮੈਨੂੰ ਤਾਰ ਦੇ
ਮੇਰੇ ਨਾਲ ਪ੍ਰੀਤ ਪਾ
ਰੱਬਾ ਮੇਨੂੰ ਪਿਆਰ ਦੇ
*****ਮੇਰੇ ਵੱਸ ਕੁਝ ਨਹੀ
ਦਿਲ ਡਾਢਾ ਬੇਚੈਨ ਮੇਰਾ
ਸੰਤੋਖ ਦੇ ਕਰਾਰ  ਦੇ
ਰੱਖ ਨਜਰ ਰਹੀਮ ਦੀ
ਜੀਣ ਲਈ ਖੁਮਾਰ ਦੇ
*****ਮੇਰੇ ਵੱਸ ਕੁਝ ਨਹੀ
ਦਿਲ ਸਹਿਕਦਾ ਏ ਗਮ ਚ
ਹੱਸ ਦੀ   ਤੇ ਖੇਡ ਦੀ
ਮੈਨੂੰ ਤੂੰ   ਬਹਾਰ   ਦੇ
*****ਮੇਰੇ ਵੱਸ ਕੁਝ ਨਹੀ
ਕੋਣ  ਮੇਰਾ ਮੀਤ ਇਥੇ
ਸਹਾਰਾ  ਤੂੰ ਕਰਤਾਰ  ਦੇ
ਮੇਰੇ ਸੋਹਣਿਆ  ਰੱਬਾ
ਮੇਨੂੰ ਤੂੰ  ਹੀ ਦੀਦਾਰ ਦੇ
*****ਮੇਰੇ ਵੱਸ ਕੁਝ ਨਹੀ
ਦਿਲ ਮੈ ਬੰਨ  ਲਵਾ
ਐਸਾ ਮੈਨੂੰ ਹੰਕਾਰ ਦੇ
ਮੇਰੇ ਟੁਟਿਆ ਗੀਤਾ ਨੂੰ
ਆ ਕੇ ਤੂੰ ਨਿਖਰ ਦੇ
*****ਮੇਰੇ   ਵੱਸ ਕੁਝ ਨਹੀ
      ਗਮਾ ਦਾ ਵਣਜਾਰਾ ਕਿਤਾਬ ਵਿਚੋ
          ਰਾਜੀਵ ਅਰਪਨ

KWITA

          ਕਵਿਤਾ
ਚੰਨ ਵੇ ਮੇਰਿਆ    ਸਹਿਕਦੀਆ ਨਜਮਾ
ਜਿੰਦਗੀ ਦਾ ਸ਼ਿਕਵਾ ਕਰਦਿਆ ਨੇ ਤੇਰੇ ਨਾਲ
ਤੇਰੇ ਅੰਗ-ਅੰਗ ਗੁਣ ਤੇ ਦੋਸ਼ ਵੀ ਅੜਿਆ
ਗਜ਼ਲ ਪੁਜਦੀ ਹੈ ਸਲਾਹਦੀ ਹੈ ਸਵੇਰੇ ਨਾਲ
ਸੂਰਜ ਡੁੱਬਦਾ ਹੈ ,ਤਾ ਦਿਲ ਵਿਰਲਾਪ ਕਰਦੇ
ਬਿਰਹਾ ਗੀਤ ਮਿਲਦਾ ਹੈ ,ਰਾਤ ਹਨੇਰੇ ਨਾਲ
ਸੋ ਕਾਬੂ ਦਿਲ ਤੇ ਰੱਖਾ ,ਤਮੰਨਾ ਜਵਾਨ ਹੋ ਜਾਂਦੀ
ਕਾਫੀ ਤੇ ਕਵਾਲੀ ਗੱਲਵਕੜੀ ਪਾਂਦੀ ਹੈ ,ਤੇਰੇ ਨਾਲ
ਅਫਸਾਨਾ ਹਾਏ ਅਫਸਾਨੇ ਦਾ ਅਫਸਾਨਾ ਕੀ ਕਹਾ
ਪੱਲ ਜਿਹੜੇ ਤੂੰ ਪਿਆਰ ਨਾਲ ਗੁਜਾਰੇ ,ਮੇਰੇ ਨਾਲ
ਅਰਪਨ ਦਰਦ ਦੇ ਬਦਲੇ ਸਦਾ ਪਿਆਰ ਦਿੱਤਾ
ਰੁਬਾਈ ਦਰਦ ਹੈ ਜੇਹੜਾ ਸਹਿ ਲਿਆ ਜੇਰੇ ਨਾਲ
                 ਗਮਾ ਦਾ ਵਣਜਾਰਾ ਕਿਤਾਬ ਵਿਚੋ
                        ਰਾਜੀਵ ਅਰਪਨ

Tuesday, 22 November 2011

DRD KHANI

        ਦਰਦ  ਕਹਾਣੀ
ਮੈ ਆਪਣੀ ਦਰਦ ਕਹਾਣੀ ,ਕਿਸ ਨੂੰ ਸੁਣਾਵਾ
ਬੇ-ਪਰਵਾਹ ਏ ਦੁਨਿਆ ,ਮਦਹੋਸ਼ ਨੇ ਫਿਜ਼ਾਵਾ
ਦਰਦੀਲਾ ਹੋ ਜਾਉ ਇਹ ਰੰਗੀਨ     ਸਮਾ
ਮੇਰਾ  ਗੀਤ ਸੁਨ ਕੇ ਸਿਸਕ ਪੇਨਗਿਆ ਘਟਾਵਾ
********ਮੈ ਆਪਣੀ ਦਰਦ ਕਹਾਣੀ ,ਕਿਸ ਨੂੰ ਸੁਣਾਵਾ
ਨਜਰਾ ਦੁਨਿਆ ਤੋ ਉਠ , ਚੰਨ ਤੇ   ਜਾ ਟਿਕੀਆ
ਨਾ ਹੀ ਸਾਨੂੰ ਚੰਨ ਮਿਲਿਆ ,ਨਾ ਉਸ ਦਾ ਸਰਨਾਵਾ
ਮੁੱਕੀ ਨਾ ਚਾਹਤ ਉਸਦੀ ,ਮੁੱਕਦੀ ਜਾਵੇ ਜਿੰਦ ਨਿਮਾਣੀ
ਦਿਲ ਦੀਵਾਨੇ ਨਾਲ ਮੈ ਬਹਿਕੇ ,ਬਿਰਹਾ ਦੇ ਗੀਤ ਗਾਵਾ
*********ਮੈ ਆਪਣੀ ਦਰਦ ਕਹਾਣੀ ,ਕਿਸ ਨੂੰ ਸੁਣਾਵਾ
ਆਸ ਟੁੱਟੀ ,ਜਿੰਦਗੀ ਰੁਠੀ ,ਕੋਈ ਦੇ ਗਿਆ ਐਸੇ ਝੋਰੇ
ਬੋਤਲ ਤੇ ਸਾਕੀ ਨੂੰ ਬੇਠਾ, ਜੋਬਨ ਮੈ ਲੁਟਾਵਾ
ਚਾਹਤ ਮੇਰੀ ਦੀ ,ਜੋ ਸਜ਼ਾ ਹੈ , ਮੈਨੂੰ ਹੀ ਮਿਲ ਜਾਵੇ
ਗਮ ਸਾਡੇ ਵਿਚ ਮਰ ਜਾਣ ਨਾ ,ਹਾਏ ਸਾਡੀਆ ਮਾਵਾ
********ਮੈ ਆਪਣੀ ਦਰਦ ਕਹਾਣੀ . ਕਿਸ ਨੂੰ ਸੁਣਾਵਾ
        ਗਮਾ ਦਾ ਵਣਜਾਰਾ ਕਿਤਾਬ ਵਿਚੋ
                       ਰਾਜੀਵ ਅਰਪਨ

KON SNBHALE

     ਕੋਣ ਸੰਭਾਲੇ
ਹਾਏ ਮਾ ਸਾਨੂੰ ਕੋਣ ਸੰਭਾਲੇ
ਅਸੀਂ ਪਾਗਲ ਹੋ ਗਏ ਅਕਲਾ ਵਾਲੇ
ਜਿਸ ਹਸੀਨ ਰਾਹ ਤੇ ਤੁਰੇ ਸਾ
ਉੱਥੋ ਹੀ ਪਏ ਪੇਰੀ ਛਾਲੇ
*****ਹਾਏ ਮਾ ਸਾਨੂੰ ਕੋਣ ਸੰਭਾਲੇ
ਉਹ ਸੱਜਣ ਸੀ ਯਾ ਮੀਤ ਸੀ
ਅਸੀਂ ਬਾਹਾ ,ਉਸ ਤਾਨੇ ਭਾਲੇ
ਅਸਾ ਸਿਰ ਸੋ ਵਾਰ ਝੁਕਾਇਆ
ਉਹ ਸਾਨੂੰ ਹਰ ਵਾਰ ਹੀ ਟਾਲੇ
*****ਹਾਏ ਮਾ ਸਾਨੂੰ ਕੋਣ ਸੰਭਾਲੇ
ਤੂੰ ਮੈਨੂੰ ਸਮਝਦੀ ਸਚ ਸੀ
ਨਾ ਫੜ ਪੁੱਤਰ ਪੁਠੇ ਚਾਲੇ
ਮੈ ਤੇਰੀ ਇਕ ਸੁਨੀ ਨਾ
ਤਦੇ ਹੋਇਆ ਹਾ ਫਕੀਰ ਹਾਲੇ
*******ਹਾਏ ਮਾ ਸਾਨੂੰ ਕੋਣ ਸੰਭਾਲੇ
      ਗਮਾ ਦਾ ਵਣਜਾਰਾ ਵਿਚੋ
 ਪੰਜਾਬੀ ਪਠਾਕਾ ਦੇ ਨਾ
                  ਰਾਜੀਵ ਅਰਪਨ

Monday, 21 November 2011

BEHAL

     ਬੇਹਾਲ
ਉਸਦੇ ਗਮ ਵਿਚ ਬੇਹਾਲ ਵੀ ਹੋਏ ਹਾ
ਪਰ ਦੇਖ ਲੋ ਦੋਸਤੋ ,ਬੇਮਿਸਾਲ ਵੀ ਹੋਏ ਹਾ
ਮੰਨਦਾ ਬਾਵਰਾ ਕਰ ਦਿਤਾ ਉਸ ਦੀ ਜੁਦਾਈ  ਨੇ
ਪਰ ,ਵੇਖੋ ਉਸਦੇ ਖਿਆਲ ਤੋ ਕੱਦੇ ਬੇ-ਖਿਆਲ ਵੀ ਹੋਏ ਹਾ
ਜੇ ਮੇਰੇ ਪਿਛੇ ਜਮਾਨੇ ਉਸਨੂੰ ਦਿਤੀਆ ਤਲਖੀਆ
ਅਸੀਂ ਪਿਆਰ ਬਣ ਕੇ ਗੱਲਾ ਦਾ ਗੁਲਾਲ ਵੀ ਹੋਏ ਹਾ
ਜੇ ਜਮਾਨੇ ਕੀਚੜ ਉਸ ਦੇ ਮੁੰਹ ਤੇ ਸੁਟਿਆ
ਅਸੀਂ ਦਿਲ ਫੇਲਾ ਕੇ ਰੁਮਾਲ ਵੀ ਹੋਏ ਹਾ
ਅਰਪਨ ਪਿਆਰ ਦਾ ਪ੍ਰੱਤਖ ਨਹੀ ਤਾ ਕੋਣ  ਹੈ
ਜਮਾਨੇ ਅੱਗੇ ਕੱਦੇ ਜਵਾਬ ਕੱਦੇ ਸਵਾਲ ਵੀ ਹੋਏ ਹਾ
       ਗਮਾ ਦਾ ਵੰਜਾਰਾ ਕਿਤਾਬ ਵਿਚੋ
                                 ਰਾਜੀਵ ਅਰਪਨ

FNKAR

        ਫਨਕਾਰ
ਫਨ ਹੈ ਮੇਰੇ ਕੋਲ ਮੇਰੇ ਤੇ ਇਲਜਾਮ ਹੈ
ਦੋਸਤੋ ਬੇਖੁਦੀ ਦੁਨਿਆ ਵਿਚ ਬਦਨਾਮ ਹੈ
ਜ਼ੁਲਮ ਹਾ ਜ਼ੁਲਮ ਜੋ ਮੈ ਨੇ ਕੀਤੇ
ਉਹ ਜ਼ੁਲਮ ਨਹੀ ਮੇਰਾ ਇੰਤਕਾਮ ਹੈ
ਪਹਿਲਾ ਗਮਾ ਨੂੰ ,ਜੀ ਆਇਆ ਸੀ ਆਖਦਾ
ਪਰ ਅੱਜ ਤੋ ਇਨ੍ਹਾ ਨੂੰ ਸਦਾ ਲਈ ਸਲਾਮ ਹੈ
ਦੁਨਿਆ ਵਿਚ ਬੁਜਦਿਲ ਦਾ ਕਿ ਹੈ ਜੀਣਾ
ਸੱਦਾ ਦਿਲਦਾਰ ਵਾਂਗ ਜੀਓ ,ਮੇਰਾ ਪੇਗਾਮ ਹੈ
ਜੀਣਾ ,ਜੀਣਾ ਹਾ  ਇਹੀ ਹੈ ਜੀਣਾ ਅਰਪਨ
ਪਹਲੂ ਚ ਦਿਲਬਰ ,ਹਥ ਵਿਚ ਜਾਮ ਹੈ
                         ਰਾਜੀਵ ਅਰਪਨ
           ***************
                         
                ਸੱਜਨ ਜੀ
ਸੱਜਨ ਜੀ ,ਤੁਸੀਂ ਸੱਜਨ ਨਾ ਸਹੀ
ਮੇਰਾ ਹਾਲ ਤਾ ਪੁਛ੍ਚ੍ਹਨ ਆ ਜਾਂਦੇ
ਹਾਲ ਮੇਰਾ ਸੀ ਏਨਾ ਮਾੜਾ
ਕਿ ਜੱਦ ਵੇਰੀ ਵੀ ਤਰਸ ਖਾ ਜਾਂਦੇ
        ਗਮਾ ਦਾ ਵਣਜਾਰਾ ਕਿਤਾਬ ਵਿਚੋ
                      ਰਾਜੀਵ ਅਰਪਨ    

MNG (geet)

        ਮੰਗ
ਹਾਏ ਕੀ ਮੰਗਿਆ ,ਮੰਗ ਤੇਰੀ ਛੋਟੀ ਵੇ
ਪਿਆਰ ਵਿਚ ਲ਼ੇ ਲੇੰਦਾ ,ਭਾਵੇ ਬੋਟੀ-ਬੋਟੀ ਵੇ
ਸੋਹਨੀ -ਸੋਹਨੀ ਆਖਦਾ ਸੇ ਸੋਹਨੀ ਸਾਡੀ ਜ਼ੋਟੀ ਵੇ
ਜੱਗ ਦੀਆ ਨਜਰਾ,ਖਾ ਗਈਆ ਸਾਡੀ ਜ਼ੋਟੀ ਵੇ
ਗੁੱਡਿਆ ਪਟੋਲਿਆ ਦਾ ਖੇਲ ਤੇਰੇ ਭਾਣੇ ਸੀ
ਤੂੰ ਮੇਰਾ ਸਾਵਰੀਆ ਸੀ ਤੇ ਮੈ ਤੇਰੀ ਵੋਟੀ ਵੇ
ਉਹ ਗੁੜਿਆ ਦਾ ਖੇਲ ਨਹੀ ਸੀ ਜੇੜਾ ਤੂੰ ਜਾਣਿਆ
ਮੇਰੀ ਗੁੱਡੀ ਹਾਰ ਗਈ ,ਜਿਤੀ ਤੇਰੀ ਗੁੱਡੀ ਵੇ
ਤੇਨੂੰ ਕੋਈ ਉਲਾਭਾ ਦਿਲ ਮੇਰਾ ਦਿੰਦਾ ਨਹੀ
ਦਿਲ ਨੂੰ ਸਮਝਾ ਲਿਆ ਕਿ ਕਿਸਮਤ ਮੇਰੀ ਖੋਟੀ ਵੇ
ਤੇਰੇ ਝੂਠੇ ਵਾਦਿਆ ਨੂੰ ਸਚਾ ਮੈ ਜਾਣਿਆ
ਪਿਆਰ ਵਿਚ ਹੋ ਗਈ ਮੱਤ ਮੇਰੀ ਖੋਟੀ ਵੇ
    ਗਮਾ ਦਾ ਵਣਜਾਰਾ ਕਿਤਾਬ ਵਿਚੋ
                       ਰਾਜੀਵ ਅਰਪਨ

Sunday, 20 November 2011

TLASH

          ਤਲਾਸ਼
ਖੁਦ ਨੂੰ ਤਲਾਸ਼ ਕਰ ਰਿਆ ,ਖੁਦ ਵਿਚੋ ਮੈ
ਕੋਈ ਦਸਦਾ ਨਹੀ ਜੀ ਰਿਹਾ ਯਾ ਮਰ ਗਿਆ ਹਾ ਮੈ
ਖਾਮੋਸ਼ਿਆ ,ਮਾਯੁਸਿਆ ਨੇ ਅੰਦਰ ਤੇ ਬਾਹਰ ਵੀ
ਜਿੰਦਗੀ ਦਾ ਸਾਗਰ ਹੋਕਿਆ ਚ ਪਾਰ ਕਰ ਰਿਆ ਹਾ ਮੈ
ਖਾਮੋਸ਼, ਖਾਮੋਸ਼ ਰਮਜਾ ਨਾ ਛੇੜੋ ਦਰਦ ਦੀਆ
ਇਹ ਮੇਰੀ ਹਾਰ ਹੈ ਯਾ ਮੋਤ ਹੈ ਡਰ ਗਿਆ ਹਾ ਮੈ
ਕੱਦੇ ਝੂਮਦੀ ਸੀ ਸ਼ੂਕਦੀ ਸੀ ,ਮੈ ਵੀ ਚਸ਼ਮਿਆ ਵਾਂਗ
ਹੁਣ ਬੇਜਾਨ ਹਾ ,ਖਾਮੋਸ਼ ਹਾ ,ਠਰ ਗਿਆ ਹਾ ਮੈ
ਦਿਲ ਦਾ ਦਰਦ ਵਧਦਾ ਗਿਆ ਕੋੜੀ ਵੇਲ ਵਾਂਗ
ਦਰਦ ਬਣ ਕੇ ਰਹਿ ਗਿਆ ,ਦਰਦ ਨਾਲ ਭਰ ਗਿਆ ਹਾ ਮੈ
ਕੱਦੇ ਕਿਸੇ ਕੋਲ ਨਿੰਦਿਆ ਨਹੀ ,ਉਸ ਸਿਤਮਗਰ ਨੂੰ
ਉਸ ਦਾ ਹਰ ਜ਼ੁਲਮ ਸਿਤਮ ,ਚੁਪਚਾਪ ਜਰ ਗਿਆ ਹਾ ਮੈ
                                            ਰਾਜੀਵ ਅਰਪਨ
               ***************
          ਸਜਨਾ ਬਗੇਰ
ਨੇਣਾ ਚ ਕੇਵੇ ਹੰਝੂ ਆਵਨ      
ਮੈ ਹੋਉਕਾ ਭਰ ਕੇ ਪੀ ਲੇਣਾ
ਸਜਨਾ ਬਗੇਰ ਕਾਦਾ ਜੀਣਾ
ਮੈ ਮਰਦਾ -ਮਰਦਾ ਜੀ ਲੇਣਾ
    ਗਮਾ ਦਾ ਵਣਜਾਰਾ ਕਿਤਾਬ ਵਿਚੋ
                  ਰਾਜੀਵ ਅਰਪਨ

Saturday, 19 November 2011

CHHDD DE

          ਛੱਡ ਦੇ
ਸਜਨਾ ਵੇ ਸ਼ਰ੍ਮਾਨਾ ਛੱਡ ਦੇ
ਸਾਨੂੰ ਤੂੰ ਤੜਫਾਨਾ  ਛੱਡ ਦੇ
ਆ ਇਕ ਦੂਜੇ ਨੂੰ ਪਹਿਚਾਨੀਏ
ਸਿਰ ਨੂੰ ਤੂੰ ,ਝੁਕਾਨਾ ਛੱਡ ਦੇ
ਆ ਵਸਲਾ ਰਲ ਮਿਲ ਮਾਣੀਏ
ਦੇਖ ਕੇ ਰਾਹ ਵਟਣਾ ਛੱਡ ਦੇ
ਸਮਾਜ ਦਾ ਡਰ ਜਾਨ ਲੈ ਲੇੰਦਾ
ਸਾਨੂੰ ਛੱਡ ਦੇ ਯਾ ਜਮਾਨਾ ਛੱਡ ਦੇ
ਮਿਲਿਆ ਕਰ ਤੂੰ ਮਿਲਿਆ ਕਰ
ਰੋਜ ਦਾ ਮਨਘੜਤ ਬਹਾਨਾ ਛੱਡ ਦੇ
ਮਿਲਿਆ ਕਰ ,ਦਿਲਦਾਰ ਵਾਗ
ਸਿਮਟਨਾ ਛੱਡ ਦੇ ਘਬਰਾਨਾ ਛੱਡ ਦੇ
ਨਜਰ ਨਾ ਲਗ ਜਾਏ ਸੋਨੀਆ ਯਾਰਾ
ਸੂਟ ਨਸਵਾਰੀ ਪਾਨਾ ਛੱਡ ਦੇ
ਹਾਏ ਸਾਨੂੰ ਕਲਪਨਾ ਛੱਡਦੇ
ਰਕੀਬ ਦੇ ਘਰ ਜਾਣਾ ਛੱਡ ਦੇ
ਸਾਥੋ ਅੱਖ ਬਚਾਣਾ  ਛੱਡ ਦੇ
ਸਹੇਲਿਆ ਨਾਲ ਆਣਾ ਛੱਡ ਦੇ
ਦਿਲ ਤੇ ਕਹਿਰ ਕਮਾਨਾ ਛੱਡ ਦੇ
ਗਮ ਦੇ ਗੀਤ ਗਾਨਾ ਛੱਡ ਦੇ
ਦੀਪਕ ਰਾਗ ਵਜਣਾ ਛੱਡ ਦੇ
ਕੱਲਿਆ ਬਹਿ ਗੁਨਗੁਨਾਨਾ ਛੱਡ ਦੇ
ਛੱਡ ਦੇ ਛੱਡੇ ਸਭ ਕੁਝ ਛੱਡ ਦੇ
ਯਾ ਫੇਰ ਅਪਣਾ ਦੀਵਾਨਾ ਛੱਡ ਦੇ
     ਗਮਾ ਦਾ ਵਣਜਾਰਾ ਕਿਤਾਬ ਵਿਚੋ
               ਰਾਜੀਵ ਅਰਪਨ

SHARM SANDUR

       ਸ਼ਰਮ ਸੰਧੂਰ
ਸਹਿਓ ਨੀ ,ਮੈ ਸ਼ਰਮ ਸੰਧੂਰ ਮਾਂਗ ਚ ਸਜਾਈ ਬੇਠੀ ਹਾ
ਦੁਨਿਆ ਨੂੰ ਰਖਦੇ -ਰਖਦੇ ਨੀ ,ਆਪਾ ਗਵਾਈ ਬੇਠੀ ਹਾ
ਦਿਲ ਨਾਲ ਨਿੱਤ ਕਰਾਰ ਕਰਾ,ਅਜੇ ਸਭ ਕੁਝ ਕਹਿ ਦੇਵਾ ਗੀ
ਪਰ ਮੇਰੇ ਤੋ ਕਹਿ ਨਹੀ ਹੁੰਦਾ ,ਦਿਲ ਦੀਆ ਦਿਲ ਚ ਛੁਪਾਈ ਬੇਠੀ ਹਾ
ਕੀ ਹੋਇਆ ,ਜੇ ਕੋਈ ਗੱਲ ਨਾ ਹੋਈ ਝੱਲੀ ਮੈਨੂੰ ਸਮਝਨਾ ਨਾ
ਅੱਖਾ ਨਾਲ ,ਮੈ ਕਹਿ-ਕਹਿ ਸੁਨ-ਸੁਨ ,ਦਿਲ ਪ੍ਰ੍ਚਾਈ ਬੇਠੀ ਹਾ
ਉਹਨਾ ਤਾ ਕਈ ਵਾਰ ਬੁਲਾਇਆ ,ਪਰ ਮੈ ਸੁਦੇਨ ਬੋਲੀ ਨਾ
ਹਾਏ ਨੀ ਮੈ ਮਰਜਾਨੀ ਤਾਹੀ ਯਾਰ ਰੁਸਾਈ ਬੇਠੀ ਹਾ
ਐਵੇ  ਚੜੀਤਿਓ ,ਖੁਸ਼ ਨਾ ਹੋਵੋ ਸਾਡਾ ਰੋਸਾ ,ਰੋਸਾ ਹੇਨਿ
ਅੱਜ ਅੱਖਾ ਨਾਲ ਮਿਨਤਾ ਪਾ ਕੇ ਯਾਰ ਭਰਮਾਈ ਬੇਠੀ ਹਾ
                        ਗਮਾ ਦਾ ਵਣਜਾਰਾ ਕਿਤਾਬ ਵਿਚੋ
                                      ਰਾਜੀਵ ਅਰਪਨ

Friday, 18 November 2011

TRS

         ਤਰਸ
ਪਿਆਰ ਜੇ ਨਿਭਾਨਾ ਨਈ ਸੀ ਜਾਲਿਮਾ
ਪਿਆਰ ਨਾਲ ਕੋਲ ਕਾਨੂੰ   ਸੀ ਬੁਲਾਇਆ
ਦੇਖ ਮੋਤ ਨੂੰ ਜਵਾਨੀ ਤੇ ਤਰਸ ਆ ਗਿਆ
ਤੂੰ ਮਰਨ ਜੋਗਾ ਛਡ ਗਿਆ ਤੇਨੂੰ ਤਰਸ ਨਾ ਆਇਆ
        *************
         ਸਜਨਾ
ਸਜਨਾ ਵੇ ਗਮ ਤੇਰੇ ਵਿਚ ਮੈ ਘੂਲ-ਘੂਲ ਮਰਦਾ ਜਾਵਾ
ਖਾਕ ਹੋਏ ਖ੍ਵਾਬਾ ਦੇ ਅੰਦਰ ਜਿੰਦਗੀ ਪਿਆ ਰੁਲਾਵਾ
ਤੂੰ ਤਾ ਕਹਿ ਗਿਆ ਸੀ ਮੈਨੂੰ ,ਮੈ ਮੁੜ  ਨਹੀ ਆਨਾ
ਫੇਰ ਕਿਉ ਬਨੇਰੇ ਬੇਠਾ ਕਾਅ ਮੈ ਮੁੜ -ਮੁੜ ਉਡਾਵਾ
        ************
      ਕਹਿਰ
ਕਹਿਰ ਬਣਕੇ ਰਹਿ ਗਈ ਏ
ਵਸਲ ਦੀ ਚਾਹ ਮੇਰੀ
ਰੋਕਣ ਮੈਨੂੰ ਨਿਰਮੋਹੀ ਸਾਰੇ
ਕਲਮ ਤਕ ਰਹਿ ਗਈ ਵਾਹ ਮੇਰੀ
                 ਰਾਜੀਵ ਅਰਪਨ

PNCHHI

          ਪੰਛੀ
ਗਰਦਨ ਪੱਕੜ ਲਈ ਸਿਆਦ ਨੇ
ਪੰਛੀ ਫੜ-ਫੜਾ ਕੇ ਰਹਿ ਗਿਆ
ਤੇਰਾ ਵੀ ਇਕ ਦਿਨ ਅੰਤ ਹੋਊ
ਉਹ ਮਰਦਾ -ਮਰਦਾ ਕਹਿ ਗਿਆ
        ************
             ੨
         ਕਿੰਨਾ ਕੁ
ਮੈ ਦੇਖ ਰਿਆ ਹਾ ਜਿੰਦਗੀ
**************ਕਿੰਨਾ ਕੁ ਸਤਾ ਸਕਦੀ ਹੈ ਯਾਰ
ਯਾਦ ਤੇਰੀ ਮੇਰੇ ਦਿਲ ਅੰਦਰ
**************ਕਿਨੀ ਕੁ ਪੀੜ ਵਧਾ ਸਕਦੀ ਹੈ ਯਾਰ
                                           ਰਾਜੀਵ ਅਰਪਨ
                  



Thursday, 17 November 2011

DE DIU

         ਦੇ ਦਿਉ
ਮੈਨੂੰ ਜੀਣ ਦਾ ਲਾਰਾ ਤੁਸੀਂ ਦੇ ਦਿਉ
ਡੁੱਬਦੇ ਨੂੰ ਤਿਨਕੇ ਦਾ ਸਹਾਰਾ ਤੁਸੀਂ ਦੇ ਦਿਉ
ਮੈ ਵੀ ਦਿਲ ਅਪਣੇ  ਦੀ ਕਹਿ ਲਵਾ
ਕੁਝ ਸਮਾ ਉਧਾਰਾ ਤੁਸੀਂ ਦੇ ਦਿਉ
ਪਿਆਰ ਵਿਚ ਜਿਆਦਾ ਮੈ ਮੰਗਦਾ ਨਹੀ
ਬਸ ਦਿਲ ਦਾ ਗੁਜਾਰਾ ਤੁਸੀਂ ਦੇ ਦਿਉ
ਕਿਸਮਤ ਨਾਲ ਕਰਲਾ ਗਾ ਦੋ ਚਾਰ ਹਥ
ਪ੍ਰਭ ਜੀ ,ਮੈਨੂੰ ਮੇਰਾ ਪਿਆਰਾ ਤੁਸੀਂ ਦੇ ਦਿਉ
ਪਿਆਰੀ ਸੋਹਨੀ ਜਿੰਦਗੀ ਤੁਸੀਂ ਦੇ ਦਿਉ
ਸਚ ਅਰਪਨ ਵਿਚਾਰਾ ਤੁਸੀਂ ਦੇ ਦਿਉ
         ਗਮਾ ਦਾ ਵਣਜਾਰਾ ਕਿਤਾਬ ਵਿਚੋ
                        ਰਾਜੀਵ ਅਰਪਨ

DUR KITE DUR (GEET)

    ਦੂਰ ਕਿਤੇ ਦੂਰ
ਦੂਰ ਕਿਤੇ ਦੂਰ ,ਮੈ ਕਿਤੇ ਦੂਰ ਜਾ ਕੇ ਰੋਣਾ ਨੀ
ਦਿਲ ਦਿਆ ਜ਼ਖਮਾ ਨੂੰ,ਹੰਝੂਆ ਨਾਲ ਧੋਣਾ ਨੀ
ਜਲਦਾ ਏ ਤੇ ਜਲ ਜਾਏ, ਮੇਰਾ ਦਿਲ ਜਲ ਜਾਣਾ ਨੀ
ਤੇਰੇ ਹਾੜੇ ਨਈਓ ਕੜਨੇ.ਤੇਰੇ ਕੋਲ ਨਈ ਖਲੋਣਾ ਨੀ
**********ਦੂਰ ਕਿਤੇ ਦੂਰ .......................
ਦੇਖਦਾ ਹਾ ਮੇਰੀ ਸਜਨੀ ,ਤੂੰ ਮੇਨੂੰ ਕਿੱਥੋ ਤਕ ਅਜਮਾਨੀ ਏ
ਮੈ ਪ੍ਰੀਤ ਦੀ ਮਧਾਣੀ ਨਾਲ ,ਦਿਲ ਚੋ ਪਿਆਰ ਬਿਲੋਨਾ ਨੀ
ਦਿਲ ਵਿਚ ਪੇਣ ਬੇਸ਼ਕ ਮਿਲਣ  ਦੀਆ   ਵ੍ਲੁਨ੍ਧਰਾ
ਤੇਨੂੰ ਅੜੀਏ, ਯਾਦ ਕਰ-ਕਰ ਸਾਰੀ ਰਾਤ ਨਹੀ ਸੋਣਾ ਨੀ
**********ਦੂਰ ਕਿਤੇ ਦੂਰ ........................
ਮੇਰੀ ਸੱਚੀ ਤੇ ਸੁੱਚੀ ਪ੍ਰੀਤ ,ਗਮ ਅਰਸ਼ਾ ਦਾ ਹਾਣੀ ਏ
ਹੋਕਿਆ ਦੇ ਸਾਮਨੇ ,ਜਗ ਜਾਪੇ ਬੋਨਾ-ਬੋਣਾ ਨੀ
ਬੇਦਰਦਾ ਬਿਨਾ ਜਾਣਿਆ ,ਦਿਲ ਮੇਰਾ ਤੋੜੀ ਨਾ
ਜਾਨ ਜਾਏ ,ਤਾ ਜੰਨਤ ਏ ਨਈ ਤਾ ਮਿੱਟੀ ਦਾ ਖਿਲੋਨਾ ਨੀ
*********ਦੂਰ ਕਿਤੇ ਦੂਰ ..........................
       ਗਮਾ ਦਾ ਵਣਜਾਰਾ    ਕਿਤਾਬ ਵਿਚੋ
                                                     ਰਾਜੀਵ ਅਰਪਨ

THUKRAKE(gazal)

        ਠੁਕਰਾਕੇ
ਜਦ ਵੀ  ਮੈਨੂੰ ਠੁਕਰਾਕੇ ,ਉਹ  ਮੁਸਕੁਰਾਂਦਾ ਹੈ
ਮੈਨੂੰ ਉਸ ਤੇ ਹੋਰ ਵੀ ,ਪਿਆਰ ਆਂਦਾ     ਹੈ
ਨਾ ਕਰ ਵੇ,ਹੁਣ ਜ਼ੁਲਮ ਤੂੰ ਡਾਡੇ ਨਾ ਕਰ ਵੇ
ਸਚ੍ਚ ਵੇ ਅੜਿਆ ,ਸਚ੍ਚ ਦਿਲ ਡੁਬਦਾ ਜਾਂਦਾ ਹੈ
ਤੇਰੇ ਜ਼ੁਲਮ ਤੋ ,ਮੈ ਤੋਬਾ ਕਈ ਵਾਰ ਕੀਤੀ
ਫੇਰ ਕਿਉ ਮੈਨੂੰ ,ਮੇਰਾ ਦਿਲ ਮਨਾਦਾ  ਹੈ
ਦੇਖ ਦਿਲ ਮੇਰਾ ,ਮੇਰੀ ਪਰਵਾਹ  ਕਰਦਾ ਨਹੀ
ਤੇਰੇ ਪਿਛੇ ਲਗ ਕੇ ,ਮੈਨੂੰ ਰੁਲਾਂਦਾ  ਹੈ
ਇਕ ਵਾਰ ,ਦਿਲ ਪਿਆਰ ਨਾਲ ਪੁਚਕਾਰ ਦੇ
ਕਲਪਦਾ ਹੈ,ਸਚ੍ਚ ਤੇਰੇ ਲਈ ਹੰਝੂ ਬਹਾਂਦਾ ਹੈ
ਅਰਪਨ ਤੇਨੂੰ ਪਿਆਰ ਕਰਦੇ ,ਸਚ ਅੜਿਆ
ਨਹੀ ਤਾ ਇੰਜ ਕੋਣ ਕਿਸੇ ਲਈ ਜਿੰਦ ਗਵਾਂਦਾ ਹੈ
      ਗਮਾ ਦਾ ਵਣਜਾਰਾ ਕਿਤਾਬ ਵਿਚੋ
                             ਰਾਜੀਵ ਅਰਪਨ



Wednesday, 16 November 2011

DILASA

     ਦਿਲਾਸਾ
ਮਾਯੂਸੀਆ ਦੇ ਗੀਤ ਛੱਡ ,ਜਿੰਦ ਰੋਸ਼ਨਾ ਲਾ ਵੇ
ਹਸਿਆ ਦਾ ਗੀਤ ਵੀ ਤੂੰ ਹੁਣ ਕੋਈ ਗਾ ਲਾ ਵੇ
ਰੋਇਆ ਡਾਡੀ ਜਿੰਦਗੀ ਚੋ ਕੁਝ ਨਹੀ ਮਿਲਦਾ
ਮਾਰ-ਮਾਰ ਹੰਭਲੇ ,ਰਿਝਾ ਸਾਰਿਆ ਲਾਹ ਲਾ ਵੇ
ਹਿੰਮਤ ਨਾਲ ਕੰਮ ਲੈ ,ਮਜਿਲ ਤੇਰੀ ,ਤੇਰੀ ਏ
ਮੁੱਦਤਾ ਦੀ ਦਿਲ ਦੀ ,ਪਿਆਸ ਤੂੰ ਬੁਝਾ ਲਾ ਵੇ
ਮੰਨਿਆ ਸਾਥ ਨਾਲ ਪਿਆਰ ਹੋ ਜਾਂਦਾ ਏ
ਹਨੇਰਾ ਫੇਰ ਹਨੇਰਾ ਏ ,ਉਜਾਲਾ ਫੇਰ  ਉਜਾਲਾ ਵੇ
ਦੂਜਿਆ ਦੇ ਸਹਾਰਿਆ ਤੇ ਬੁਜਦਿਲ ਨੇ ਰਹਿੰਦੇ
ਯਾਰਾ ਨੂੰ ਅਜਮਾ ਲਿਆ ਹੁਣ ਖੁਦ ਨੂੰ ਅਜਮਾ ਲਾ ਵੇ
ਕਰਮਾ ਦੀ ਵਾਗ ਛੱਡ ,ਰਖ ਭਰੋਸਾ ਖੁਦ ਤੇ
ਜਿਹਨੇ ਮੰਜਿਲ ਮਾਰ ਲਈ ਉਹੀ ਕਰਮਾ ਵਾਲਾ ਵੇ
            ਗਮਾ ਦਾ ਵਣਜਾਰਾ ਕਿਤਾਬ ਵਿਚੋ
                         ਰਾਜੀਵ ਅਰਪਨ

Tuesday, 15 November 2011

MERE HO NA SKE

          ਮੇਰੇ ਹੋ ਨਾ ਸਕੇ
ਉਹ ਮੇਰੇ ਹੋ ਨਾ ਸਕੇ ,ਮੈ ਕਿਉ ਉਨ੍ਨਾ ਦਾ ਹੋ ਗਿਆ
ਸੁਨ ਕੇ ਇਹ ਕਹਾਣੀ ਮੇਰੀ ਕੋਈ ਹੱਸ ਗਿਆ ਕੋਈ ਰੋ ਗਿਆ
ਜਿੰਦਗੀ ਭਰ ਮੈ ਰਿਹਾ ,ਬਦਸ਼ਾਹ ਕਾਲੀਆ ਰਾਤਾ ਦਾ
ਮਨ-ਮਰਜੀ ਦੇ ਖਵਾਬ ਉਲੀਕੇ ਭੋਰ ਹੋਈ ਤੇ ਸੋ ਗਿਆ
ਨੇਣਾ ਚੋ ਨਿਕਲ ,ਨਜਰ ਉਸ ਦੀ ,ਦਿਲ ਨੂੰ ਹਲੂਣਾ ਦੇ ਗਈ
ਦਿਲ ਮੇਰਾ ਧੜਕਿਆ ,ਤੇ ਨਜਰੋ -ਨਜਰੀ ਖੋ ਗਿਆ
ਜਿਸ ਨੂੰ ਮਸੀਹਾ ,ਜਿੰਦਗੀ ਤੇ ਪਿਆਰ ਸਮਝਦੇ ਰਹੇ
ਉਹ ਬੇ-ਦਰਦ ਐਸਾ ਸੀ ਜੋ ਗਮਾ ਦੇ ਬੀ ਬੋ ਗਿਆ
ਸੁਣ ਨਾ ਸਕਿਆ ਅਪਨੇ ਜੁਲਮ ਜੋ ਅਸਾ ਨੇ ਸਹਿ ਲਏ
ਉਹਨੇ ਹੀ ਏਨੇ ਗਮ ਸੀ ਦਿੱਤੇ ,ਮਹਫ਼ਿਲ ਚੋ ਉਠ ਕੇ ਜੋ ਗਿਆ
ਗਮ ਸੀ ਅਰਪਨ ਦੀ ਜਿੰਦ ਤੇ ਭਾਰੂ ਤੇ ਦੁਸ਼ਵਾਰ ਜੀਣਾ
ਇਕ ਖੁਸ਼ੀ ਦਾ ਝੋੰਕਾ ਆਇਆ ਜਖਮ ਦਿਲ ਦੇ ਧੋ ਗਿਆ
                   ਗਮਾ ਦਾ ਵਣਜਾਰਾ ਪੁਸਤਕ ਵਿਚੋ
                                 ਰਾਜੀਵ ਅਰਪਨ

Monday, 14 November 2011

TOL NA

       ਟੋਲ ਨਾ
ਪਿਆਰ ਤੋ ਸਿਵਾ ,ਤੇਰੇ ਕੁਝ ਕੋਲ ਨਾ
ਭੇੜੀਆ ਦਿਦਿਆ,ਐਵੇ ਤੂੰ ਡੋਲ ਨਾ
ਇਸ ਭੇੜੀ ਦੁਨਿਆ ਚ ਪਿਆਰ ਕਿਨੇ ਜਾਨਣਾ
ਆਪਣੇ ਆਪ ਨੂੰ ਪੇਰਾ ਵਿਚ ਰੋਲ ਨਾ
ਨਜਰਾ ਦੀ ਦੁਨਿਆ ਚ ਨਜਾਰੇ ਬੜੇ ਹੁੰਦੇ
ਕਿਨੇ ਤੇਨੂੰ ਸਿਖਾ ਦਿੱਤਾ ਨਜਰਾ ਨਾਲ ਬੋਲਨਾ
ਇਹ ਸੋਹਣੇ ਮੁਖੜੇ ਵਾਲੇ ,ਦਿਲ ਦੇ ਨੇ ਕਾਲੇ
ਪਿਆਰ ਭਰੀ ਸੂਰਤ ਚੋ ,ਪਿਆਰ ਤੂੰ ਟੋਲ ਨਾ
ਸੋ ਸਮਝਾਵਾ ,ਦਿਲ ਡਾਡਾ ਮੰਨਦਾ ਨਾ
ਹੁਣ ਮੈ ਕੀ ਕਰਾ,ਦਸ ਮੇਰੇ ਢੋਲਨਾ
        ਗਮਾ ਦਾ ਵਣਜਾਰਾ ਕਿਤਾਬ ਚੋ
                     ਰਾਜੀਵ ਅਰਪਨ

DO HNJHU

        ਦੋ ਹੰਝੂ
ਦੋ ਹੰਝੂ ਮੇਰੇ ਨੇਣੀ ਆਏ
ਮਾਏ ਨੀ ਮੇਰੇ ਗਮ ਦੇ ਜਾਏ
ਸਾਂਭ ਲਏ ਅਸੀਂ ਕੇਰੇ ਨਾ
ਆਂਹ ਭਰ ਕੇ ਜਿਗਰ ਨੂੰ ਪਿਆਏ
**********ਦੋ ਹੰਝੂ ਮੇਰੇ ਨੇਣੀ ਆਏ
ਬੜਾ ਹਸੀਨ ਹੈ ਗਮ ਦਾ ਮੋਸਮ
ਦਿਲ ਵਿਚ ਨੇ ਸਜਣ ਛੁਪਾਏ
ਗਮ ਦਿਲ ਤੇ ਇੰਜ ਛਾਇਆ ਹੈ
ਜਿਵੇ ਅੰਬਰ ਤੇ ਬੱਦਲ ਨੇ ਛਾਏ
*********ਦੋ ਹੰਝੂ ਮੇਰੇ ਨੇਣੀ ਆਏ
ਪੁਛ ਨਾ ਮਾਏ ਮੇਰੀ ਕਹਾਣੀ
ਪੁਛ ਨਾ ਕਿਵੇ ਗਮ ਹੰਡਾਏ
ਕਦੇ ਗਮ ਤੋ ਤੋਬਾ ਨਾ ਕੀਤੀ
ਚਾਈ-ਚਾਈ ਮੈ ਗਲੇ ਲਗਾਏ
*********ਦੋ ਹੰਝੂ ਮੇਰੇ ਨੇਣੀ ਆਏ
           ਛਪੀ ਹੁਈ ਕਿਤਾਬ
 ਗਮਾ ਦਾ ਵਣਜਾਰਾ  ,  ਵਿਚੋ
                  ਰਾਜੀਵ ਅਰਪਨ

Sunday, 13 November 2011

MERA DRD MERE HAN DA

    ਮੇਰਾ  ਦਰਦ  ਮੇਰੇ ਹਾਨ ਦਾ
ਮੇਰਾ ਦਰਦ ਮੇਰੇ ਹਾਨ ਦਾ
ਮੈਨੂੰ ਜਨਮ-ਜਨਮ ਤੋ ਜਾਨ ਦਾ
ਲੱਖਾ ਭੇਸ ਵਟਾਏ ਅਸਾ ਨੇ
ਫੇਰ ਲੱਖਾ ਚੋ ਪਹਿਚਾਣਦਾ
*****ਮੇਰਾ ਦਰਦ ਮੇਰੇ ਹਾਨ ਦਾ
ਤੇਰੇ ਆਸ਼ਿਕ ਨੇ ਗੱਲ ਤੇਰੀ ਕੀਤੀ
ਭਾਵੇ ਚਰਚਾ ਕੀਤਾ ਅਭਿਮਾਨ ਦਾ
ਆਖੇ ਕੁਬੋਲਾ ਚੋ ਪਿਆਰ ਲੈ ਲੀਤਾ
ਗੁੱਸਾ ਕੀਤਾ ਨਹੀ ਭੇੜੀ ਜਬਾਨ ਦਾ
*****ਮੇਰਾ ਦਰਦ ਮੇਰੇ ਹਾਨ ਦਾ
ਸਜਨਾ ਗਮ ਹੈ ਤੇਨੂੰ ਖੋਨ ਦਾ
ਹਾਏ ਉਏ ਨਈਓ ਜਿੰਦ ਜਵਾਨ ਦਾ
ਕੀਮਤ ਨਹੀ ਏਥੇ ਪਾਕ ਪ੍ਰੀਤ ਦੀ
ਕਿੱਸਾ ਕੋਣ ਪੜੂ,ਅਰਪਨ ਅਣਜਾਨ ਦਾ
         ਛਪ ਚੁਕੀ ਕਿਤਾਬ
    ਗਮਾ ਦਾ ਵਣਜਾਰਾ   ਵਿਚੋ
                   ਰਾਜੀਵ ਅਰਪਨ

UMNGA

            ਉਮੰਗਾ
ਮੈ ਉਮੰਗਾ ਨੂੰ ਜਹਿਰ ਦੇ ਕੇ ਮਾਰਿਆ
ਅੱਗ ਪੀਕੇ ਕਲੇਜਾ ਤੇ ਜਿਗਰ ਸਾੜਿਆ
ਬਾਜੀ ਦੀ ਜਿੱਤ ਤੇ ਹਜੇ ਖੁਸ਼ੀ ਨਹੀ ਸੀ ਕੀਤੀ
ਫਰੇਬੀ ਦੀ ਚਲ ਅਗੇ ਜਿਤਿਆ ਦਾਅ ਹਾਰਿਆ
ਦਿਲ ਕਲਪਾਨਿਆ ਉਮੰਗਾ ਨੂੰ ਮੈ ਕਰਦਾ ਕਿ
ਮਰਿਆ ਮੋਇਆ ਨੂੰ ਹੰਝੂਆ ਵਿਚ ਤਾਰਿਆ
ਜਿੰਦਗੀ ਵਿਚ ਸਬਰ ਤੇ ਸ਼ੁਕਰ ਕੰਮ ਆਂਦੇ ਨੇ
ਤੂੰ ਲੱਖ ਤੜਫਾਇਆ ਤੇਰਾ ਫੇਰ ਸ਼ੁਕਰ ਗੁਜਾਰਿਆ
ਅਧਿਆਤਮਕ ਦੀਆ ਆਪਾ ਲਮੇਰਿਆ ਗੱਲਾ ਕਰਦੇ ਹਾ
ਇਨਾ ਨੇ ਆਪਾ ਨੂੰ ਕਿ ਦਿਤਾ ਦੱਸ ਓਏ ਧਾਰਿਆ
                                 ਰਾਜੀਵ ਅਰਪਨ

Saturday, 12 November 2011

DIL DOSTA

        ਦਿਲ ਦੋਸਤਾ
ਸੁਨ ਮੇਰੇ ਦਿਲ ਦੋਸਤਾ ,ਮੈ ਤੇਨੂੰ ਸਮਝਾਵਾ
ਉਹ ਗੱਲ ਜੋ ਕਿਸੇ ਨਾ ਦਸੀ ,ਮੈ ਸੁਣਾਵਾ
ਇਹ ਬੇਮਤਲਬ ਹਰਕਤਾ ਯਾ ਕਹੋ ਸ਼ੋਖ ਅਦਾਵਾ
ਇਹਨਾ ਦੇ ਜਾਲ ਵਿਚ ਕਿੱਤੇ ਫੱਸ ਨਾ ਜਾਣਾ
ਇਹ ਵਸਦੇ ਨੂੰ ਉਜਾੜਦੀਆ ਨਾਲੇ ਪ੍ਵਾਂਦਿਆ ਫਟਕਾਰਾ
ਇਹ ਅੱਗ ਲਾਨਾ ਜਾਂਦਿਆ ਨਾ ਜਾਂਦਿਆ ਬੁਝਾਨਾ
ਇਸ ਦੇ ਸੋਹਪਨ ਤੇ ਤਾਰੀਫ਼ ਬਾਰੇ ਦਸ ਦੇਵਾ
ਕਿਸੇ ਲੋੜ ਮੰਦ ਨੇ ਗੱਦੇ ਨੂੰ ਬਾਪ ਆਖੀਏ
ਤੂੰ ਵੀ ਦੇਖ ਕਾਮ ਦੀ ਨਜਰ ਤੋ ਉਠ ਕੇ
ਰਿਸ਼ੀਆ -ਮੁਨੀਆ ਸਚ੍ਚ ਇਸ ਨੂੰ ਸ਼ਰਾਪ ਆਖੀਏ
ਇਸ ਦੇ ਬੇ-ਡੋਲ ਸ਼ਰੀਰ ਦੀ ਤਾਰੀਫ਼ ਬੜੀ ਸੁਨੀ ਹੋਊ
ਪਰ ਦਿਲ ਦੋਸਤਾ ਸਚ੍ਚ ਕਿ ਹੈ ਤੂੰ ਨਹੀ ਜਾਂਦਾ
ਤੇਰੀ ਜਰੂਰਤ ਹੈ ਤੇ ਤੇਰੇ ਕਾਮ ਦੀ ਪੂਰਤੀ
ਇਹ ਦਿਲ ਦੋਸਤਾ ਸਚ ਨੂੰ ਸਚ ਤੂੰ ਨਹੀ ਪਹਚੰਨਦਾ
ਕੁਦਰਤ ਨੇ ਸੁੰਦਰਤਾ ਸਿਰਫ ਮਰਦ ਜਾਤ ਨੂੰ ਦਿਤੀ ਹੈ
ਇਸ ਦੇ ਹੁਸਨ ਦੀ ਤਾਰੀਫ਼ ਤਾ ਬਸ ਸ਼ਾਈਰਾ ਕਿੱਤੀ ਹੈ
ਜਿਸ ਨੇ ਇਸ ਨੂੰ ਪਾ ਲਿਆ ਘਟ ਰੋਉਗਾ
ਜਿਸ ਨੇ ਨਹੀ ਪਾਇਆ ਉਹ ਜਾਰ-ਜਾਰ ਰੋਉਗਾ
ਦਿਲ ਦੋਸਤਾ ਕੋਈ ਕੁੱਦਰਤ ਦਾ ਮਰਦ ਦੇਖ ਲੈ
ਸੱਦਾ ਔਰਤ ਜਾਤ ਨਾਲੋ ਸੋਹਨਾ ਹੋਊਗਾ
ਮੋਰ ਵੇਖ ਲੈ ਮੋਰਨੀ ਦੇਖ ਲੈ ਸ਼ੇਰ ਦੇਖ ਲੈ ਸ਼ੇਰਨੀ ਦੇਖ ਲੈ
ਗਾਨੀ ਵਾਲਾ ਤੋਤਾ ਦੇਖ ਲੈ ਕਲਗੀ ਵਾਲਾ ਕੁਕੜ ਦੇਖ ਲੈ
ਫੰਨ ਵਾਲਾ ਨਾਗ ਦੇਖ ਲੈ ਦਿਨ ਦੇਖ ਲੈ ਰਾਤ ਦੇਖ ਲੈ
ਹਾਏ ਕਿ -ਕਿ ਗਿਨਾਵਾ ਜੋ ਜੀ ਕਰਦੇ ਉਹੀ ਦੇਖ ਲੈ
ਕੁਛ੍ਹ ਸਮਝ ਗਿਏ, ਕੇ ਅਵਗੁਣ ਸਾਰੇ ਸੁਣਾਵਾ
ਇਹ ਕੋਮਲਤਾ ਦੀ ਦੇਵੀ ਦੇ ਮਾਰੇ ਕਈ ਵਿਖਾਵਾ
ਗੁਲਾਮੀ ਦਾ ,ਸ਼ਿਕਸਤ ਦਾ ਕਰਨ ਰਹੀ ਹੈ ਔਰਤ
ਇਹ ਬੇ-ਵਫ਼ਾ ਹੈ ਕੁਲਟਾ ਹੈ ਅਭਿਸ਼ਾਪਨੀ
ਬੇਚਾਰੇ ਮਰਦ ਜੋ ਗੁਣਾ ਦੀ ਖਾਨ ਹੈ ਨੂੰ ਸ਼ਰਾਪਨੀ
                                ਰਾਜੀਵ ਅਰਪਨ

Wednesday, 9 November 2011

ATHRIE

          ਅਥਰੀਏ
ਕੋਈ ਨਈ ਵੇਖਦਾ ਰੋ ਲੈ ਜਿੰਦੇ ਅਥਰੀਏ
ਦਿਲ ਦੇ ਜਖਮਾ ਨੂੰ ਧੋਲੇ ਜਿੰਦੇ ਅਥਰੀਏ
ਬੇ-ਵਸੀ ਵਿਚ ਦਿਲ ਨੂੰ ਹੰਝੂ ਹੀ ਆਰਾਮ ਦਿੰਦੇ
ਰੋ ਲੈ ਤੇ ਚੇਨ ਨਾਲ ਸੋ ਲੈ ਜਿੰਦੇ ਅਥਰੀਏ
ਛੱਡ ਜਜਬਾਤਾ ਭਰਿਆ ਸਧਰਾ ,ਪਥਰ ਹੁੰਦਾ ਜਾਣਾ ਏ
ਆਖਿਰ ਟੂਟੇ ਗਾ ਹੱਕ ਖੋ ਲੈ ਜਿੰਦੇ ਅਥਰੀਏ
ਮੇਰੇ ਉਸਨੂੰ ਔਗੁਣ ਕਿਉ ਦਰਸਨਾ ਹੈ
ਸਦ ਗੁਣਾ ਨਾਲ ਉਸ ਨੂੰ ਮੋ ਲੈ ਜਿੰਦੇ ਅਥਰੀਏ
ਪਿਆਰ ਚੋ ਅੱਜ ਤਕ ਕਿਨੇ ਜੀਵਨ ਪਾਇਆ ਹੈ
ਫੁੱਲਾ ਦੀ ਆਸ ਵਿਚ ਕੰਡੇ ਬੋ ਲੈ ਜਿੰਦੇ ਅਥਰੀਏ
ਸਮਝ ਦਾ ਕਿ ਹੈ , ਦਿਲ ਤਾ ਤੇਰੇ ਨਾਲ ਹੈ
ਪਿਆਰ ਚ ਜਿਨਾ ਖੋਨਾ .ਖੋ ਲੈ ਜਿੰਦੇ ਅਥਰੀਏ
ਅਰਪਨ ਪ੍ਰੀਤਮ ਦੀ ਭਾਲ ਚ ਜਿੰਦ ਚਲੀ ਜਾਵੇ ਨਾ
ਉਸ ਦੇ ਪਿਆਰ ਨੂੰ ਜਲਦੀ ਟੋ ਲੈ ਜਿੰਦੇ ਅਥਰੀਏ
                               ਰਾਜੀਵ ਅਰਪਨ

Tuesday, 8 November 2011

PIASE

          ਪਿਆਸੇ
ਮਹਕ ਦੇ ਪਿਆਸੇ ਪਿਆਰ ਦੇ ਪਿਆਸੇ
ਹੁਸਨ ਦੇ ਪਿਆਸੇ ਇੰਤਜਾਰ ਦੇ ਪਿਆਸੇ
ਇਕਰਾਰ ਦੇ ਪਿਆਸੇ ਈਤਬਾਰ ਦੇ ਪਿਆਸੇ
ਚੰਨ ਦੇ ਪਿਆਸੇ ਝਨਕਾਰ ਦੇ ਪਿਆਸੇ
ਸਤਕਾਰ ਦੇ ਪਿਆਸੇ ਪੁਕਾਰ ਦੇ ਪਿਆਸੇ
ਦੀਦਾਰ ਦੇ ਪਿਆਸੇ ਪੁਚਕਾਰ ਦੇ ਪਿਆਸੇ
ਹੰਕਾਰ ਦੇ ਪਿਆਸੇ ਚਮਤਕਾਰ ਦੇ ਪਿਆਸੇ
                        ਰਾਜੀਵ ਅਰਪਨ
            ****************
                ਕੇਵੇ
ਦਿਲ ਦੇ ਭਾਵ ਕੇਵੇ ਅਖਰਾ ਵਿਚ ਉਤਾਰਾ
ਆ ਜਾ ਆ ਜਾ  ਆ ਜਾ ਤੇਨੂੰ ਪੁਕਾਰਾ
ਚੰਨ ਦੀ ਚਾਨਣੀ ਜਈ ਹੈ ਤੂੰ ਤਾ
ਤੇਰਿਆ ਜੁਲਫਾ ਹਾਏ ਮੈ ਕੇਵੇ ਸਵਾਰਾ
                             ਰਾਜੀਵ ਅਰਪਨ

DILBHR

       ਦਿਲਭ੍ਰਰ
ਮੇਰੇ ਦਿਲਭ੍ਰਰ ਗਿੱਲਾ ਨਾ ਕਰੀ
ਜੇ ਮੈ ਖੁਸ਼ੀ ਨਾਲ ਕਲਮ ਨਾ ਭਰੀ
ਮਿਲਦਾ ਜੱਦ ਤੂੰ ਸੈ ਕਲਮ ਫੜਦਾ
ਦਿਲ ਨੇ ਇਸ ਦੀ ਹਾਮੀ ਨਾ ਭਰੀ
ਅਫਸੋਸ ਤਾ ਮੈਨੂੰ ਵੀ ਏ ਸਜਨਾ
ਖੁਸ਼ਿਆ ਦੀਆ ਨਿਆ ਉਤੇ ਮੈ
ਕਿੱਤੀਏ ਗਮਾ ਦੀ ਮ੍ਸਚਿਦ ਖੜੀ
ਮਾਸੂਸ ਤਾ ਕਿੱਤਿਆ ਨੇ ਮੈ ਖੁਸ਼ਿਆ
ਜਿਨਾ ਤੇ ਮੇਰੀ ਗਮਗੀਨ ਜਿੰਦਗੀ ਖੜੀ
ਗਮ ਹੋਇਆ ਮੈਨੂੰ ਤੂੰ ਨਾ ਮਿਲਿਆ
ਅਖੀਰ ਕਿ ਕਰਦਾ ਮੈ  ਕਲਮ ਫੜੀ
ਮੈ ਬੜਾ ਖੁਦਗਰਜ ਹਾ ਦੋਸਤਾ
ਖੁਸ਼ਿਆ ਤਾ ਹੰਡਾਇਆ ਇਕਲਿਆ
ਫੇਰੀ ਤੰਡੋਰੀ ਜੱਦ ਆਈ ਗਮੀ
ਮੈ ਏਨਾ ਵੀ ਨਹੀ ਮਕਾਰ ਮੇਰੇ ਦੋਸਤ
ਕੇ ਤੇਨੂੰ ਦਿਲ ਵਿਚ ਆਨੋ ਰੋਕ ਦਾ
ਦੁਸ਼ਵਾਰ ਤਾ ਓਦੋ ਹੋਇਆ ਮੈ ਦੋਸਤ
ਦਿਲ ਦੇ ਦੁਵਾਰੇ ਦੁਨਿਆ ਆ ਖੜੀ
                  ਰਾਜੀਵ ਅਰਪਨ
 ੧੬ ਸਾਲ ਦੀ ਅਨਭੋਲ ਉਮਰੇ
ਮੈ ਇਹ ਕਵਿਤਾ ਲਿਖੀ
      ਉਸ ਦੇ ਲਈ
              ਰਾਜੀਵ ਅਰਪਨ

Monday, 7 November 2011

NA KRIA KR

       ਨਾ ਕਰੀਆ ਕਰ
ਗਮ ਦੀਆ ਗੱਲਾ ਨਾ ਕਰੀਆ ਕਰ
ਬਹੁਤੀਆ ਆਹਾ ਨਾ ਭਰਿਆ ਕਰ
 ਜਿੰਦਗੀ ਤੇਰੀ ਚ ਗਮ ਹੀ ਗਮ ਹੈ
ਹਰ ਪੱਲ ਗਮ ਚ ਨਾ ਤਰਿਆ ਕਰ
ਦਿਲ ਦੇ ਜਖਮਾ ਦੀ ਮਰਹਮ ਨਾ ਹੁੰਦੀ
ਦਿਲ ਨੂੰ ਜਜਬਾਤਾ ਨਾਲ  ਨਾ ਭਰਿਆ ਕਰ
ਜਿੰਦਗੀ ਨੂੰ ਜਿੰਦ ਹਾਰਨ ਦਾ ਗਮ ਹੈ
ਫੇਰ ਵੀ ਗਮ ਵਿਚ ਨਾ ਠਰਿਆ ਕਰ
ਆਸਾ ਮੋਇਆ ਪਰ ਸਾਅ ਹੈ ਬਾਕੀ
ਜਿਉਦੇ ਜੀ ਤੂੰ ਨਾ ਮਰਿਆ ਕਰ
ਦਿਲ ਤੇਰੇ ਨੇ ਉਹ ਗਮ ਹੈ ਦਿੰਦਾ
ਤੂੰ ਗਮ ਨੂੰ ਜੇਰੇ ਨਾਲ ਜਰਿਆ ਕਰ
ਦਿਲ ਤੇਰਾ ਹੈ ਇਸ਼ਕੇ ਦਾ ਰੋਗੀ
ਪੀੜਾ ਤਨਹਾਇਆ ਤੋ ਨਾ ਡਰਿਆ ਕਰ
ਅਰਪਨ ਤੇਰਾ ਵੀ ਦਿਲ ਦਿਲ ਹੈ
ਉਸ ਦਾ ਦਿਲ ਰਖਣ ਖਤਿਰ ਨਾ ਹਰਿਆ ਕਰ
                                ਰਾਜੀਵ ਅਰਪਨ

HSIN DA

       ਹਸੀਨ ਦਾ
ਨਾ ਸਮਝਾ ਸਲੀਕਾ ਸਾਨੂੰ ਜੀਣ ਦਾ
ਵੱਲ ਆ ਗਿਆ ਏ ਮੈਨੂ ਗਮ ਪੀਣ ਦਾ
ਮੇਰੀ ਅਪਣੀ ਦੁਨਿਆ ਅਪਣਾ ਮਸੀਹਾ
ਫਿੱਕਰ ਨਈ ਕਿਸੇ ਮਜਹਬ ਦਾ ਦੀਨ ਦਾ
 ਦਿਲਾ ਹੋਸ਼ ਕਰ ਜਿੰਦੜੀ ਚਾਰ ਦਿਹਾੜੇ
ਜੀ ਲੇਣ ਦੇ ਢੰਗ ਸਿਖ ਲੈ ਜਖਮ ਸੀਨ ਦਾ
ਸ਼ੇਰ ਸੁਨ ਕੋਈ ਅਲੜ ਜਵਾਨੀ ਮਸਤ ਜਾਵੇ ਗੀ
ਇੰਜ ਝੂਮੇ ਗੀ ਜੇਵੇ ਸਪਨੀ ਤੇ ਜਾਦੂ ਬੀਨ ਦਾ
ਰਾਤ ਭਰ ਅਰਪਨ ਸਜਣ ਨਾਲ ਕਿ ਕਰਦਾ ਰਿਆ
ਕਿ ਜਾਦੂ ਚਲ ਗਇਆ ਤੇਰੇ ਤੇ ਉਸ ਹਸੀਨ ਦਾ
                                ਰਾਜੀਵ ਅਰਪਨ

JE LEE

          ਜੇ ਲਈ
ਗਮਾ ਨੇ ਯਾਰੋ ,ਰਾਤ ਮੇਰੀ ਨੀਦ ਲੈ ਲਈ
ਸਮੇ ਨੂੰ ਦਿਲ ਨੇ ਅਪਣੀ ਮਜਬੂਰੀ ਕੈ ਲਈ
ਹਿੰਮਤ ਮੇਰੀ ਨੂੰ ਤੋੜਿਆ ਜਾਲਿਮ ਅੜਚਨਾ ਨੇ
ਮਜਬੂਰ ਜਿੰਦ ਕਰਦੀ ਕਿ ਥੱਕ ਕੇ ਬੈ ਲਈ
ਪੀੜ ਕਿਸੇ ਨਾ ਵੰਡੀ ਸਮਾ ਸਬ ਨੇ ਦੇ ਦਿੱਤੀ
ਟੀਸ ਅਸਾ ਦਿਲ ਚ ਆਹ ਭਰ ਕੇ ਸੈ ਲਈ
ਦੁਸ਼ਵਾਰ ਰਾਹਾ ਸੀ ਤੇ ਤੰਗ ਦਿਲ ਗਲਿਆ
ਜਿੰਦ ਨਿਮਾਣੀ ਨੇ ਅਖੀਰ ਜਿਤ ਕੇ ਜੈ ਲਈ
ਰੋਇਆ ਮੈ ਤਰਲੇ ਕੀਤੇ ਜੀਨ ਦੀ ਮਸਤੀ ਲਈ
ਆਖਿਰ ਮੈ ਖੋ ਕੇ ਹੀ ਜੀਨ ਦੀ ਸ਼ੈ ਲਈ
ਸੁਭਾ ਉਠ ਮੈ ਹੋਰ ਜਵਾਨ ਹੋਇਆ ਅਰਪਨ
ਰਾਤ ਦਿਲ ਤੇ ਝੋਰਿਆ ਦੀ ਚਾਦਰ ਮੈ ਲਈ
                           ਰਾਜੀਵ ਅਰਪਨ  

Saturday, 5 November 2011

ORT

           ਔਰਤ
ਅੱਜ ਦੇ ਦੋਰ ਵਿਚ ਇਸ ਨੂੰ ਅਪਣੇ ਤੇ ਨਾਜ ਹੈ
ਝੂਠਾ ਨਾਜ ਜੋ ਵਧਿਆ ਹੈ ,ਗਵਾ ਲਈ ਲਾਜ ਹੈ
ਮਨੁਖ ਨਾਲੋ ਹਰ ਖੇਤਰ ਵਿਚ ਅਗੇ ਜਾ ਰਹੀ ਏ
ਕਮਜੋਰ ਨੂੰ ਹੱਲਾ ਸ਼ੇਰੀ ਇਹ ਭੁਲੇਖਾ ਪਾ ਰਹੀਏ
ਮੈ ਨਹੀ ਕੁਦਰਤ ਨੇ ਇਸ ਨੂੰ ਕਮਜੋਰ ਬਣਾਈਏ
ਜਨਮ ਪੀੜਾ ਇਸ ਦੇ ਜੁਮੇ ਕਈ ਕੁਛ੍ਹ ਲਾਈਏ
ਉਹ ਸੁਨ ਸਮੁਚੀ ਔਰਤ ਜਾਤ ਸੋਚ ਤੇ ਸੁਨ
ਤੂੰ ਮਰਦ ਨੂੰ ਤੇ ਮਰਦ ਨੇ ਤੇਨੂੰ ਬਣਾਈਏ
ਤੂੰ ਹੁਣ ਮਰਦ ਦੀ ਕੱਦੇ ਹਤਕ ਨਾ ਕਰੀ
ਜਿਸ ਨੇ ਤੇਨੂੰ ਸਮਾਜ ਵਿਚ ਏਨਾ ਮਾਨ ਦਵਾਈਏ
ਤੂੰ ਪੇਰ ਦੀ ਜੂਤੀ ਸੇ ਤੇਨੁ ਅਪਣੇ ਸਿਰ ਚੜਾਈਏ
ਮਰਦ ਲੜਾਨੀਏ ,ਵੇਰ ਪਵਾਨੀਏ,ਮੁਕਰ ਜਾਨੀਏ
ਇਹ ਸੋਹਲ ਸਜਾਵਟ ਹੁੰਦੀਏ ਚਾਰ ਦਿਨ
ਮਰਦ ਨੂੰ ਹੁਣ ਨਿਵਾ ਨਾ ਵਿਖਾਈ ਕੱਦੇ
ਅਰਪਨ ਤੇਰਾ ਗੁਜਾਰਾ ਨਹੀ ਕੱਦੇ ਇਸ ਤੋ ਬਿਨ
                                 ਰਾਜੀਵ ਅਰਪਨ

JIA KARDE

        ਜੀਅ ਕਰਦਾਏ
ਜੀਅ ਕਰਦਾਏ ਮੈ ਮਾਰ ਕੇ ਭੁੱਬਾ
........................ਗੀਤ ਜਜਬਾਤੀ ਹੋ  ਜਾਵਾ
ਸੁਚਿਆ ਪੋਣਾ ਵਿਚ ਮੈ ਨਹਾਵਾ
........................ਫੇਰ ਕਿਸੇ ਕੋਮਲ ਸੁਰ ਤੇ ਬੇ ਜਾਵਾ
ਕੰਨਾ ਰਹੀ ਉਸਦੇ ਦਿਲ ਵਿਚ
........................ਮੈ ਉੱਤਰਦਾ ਹੀ ਜਾਵਾ
ਗੀਤ ਤਾ ਸਬ ਨੂੰ ਪਿਆਰੇ ਲਗਦੇ
........................ਪਿਆਰੇ ਗੀਤ ਫੇਰ ਹੋਰ ਪਿਆਰੇ
ਮੈ ਮਲਕੜੇ ਉਲੇ ਹੋ ਆਈਸਤਾ
........................ਦਿਲ ਉਸ ਦੇ ਵਿਚ ਬੇ ਜਾਵਾ
ਐਸਾ ਪਿਆਰਾ ਗੀਤ ਹੋਵਾ ਮੈ
.......................ਕੇ ਉਮਰ ਭਰ ਨਾ ਭੁੱਲ ਪਾਵਾ
ਰਗਾ ਉਸਦੀਆ ਵਿਚ ਲਫਜ
.....................ਮੁਹੱਬਤ ਦੇ ਗੁਜਨ ਚਲਣ ਪ੍ਰੀਤ ਹਵਾਵਾ
ਜੱਦ ਉਸ ਨੂੰ ਕਦੇ ਫੁਰਸਤ ਹੋਵੇ
.....................ਤਨਹਾਈ ਵਿਚ ਮੁਖ ਚੋ ਗਾਯਾ ਜਾਵਾ
ਗੀਤ ਗਾ-ਗਾ ਉਹ ਆਪਾ ਸਿੰਗਾਰੇ
....................ਉਠਦੀ ਬੇਠਦੀ ਉਹ ਗੀਤ ਗੁਨਗੁਨਾਵੇ
ਫੇਰ ਇਕ ਚਾਨਣੀ ਰਾਤੇ
.....................ਉਹੀ ਜਜਬਾਤ ਉਹੀ ਪ੍ਰੀਤ ਗਾਵੇ
ਹਿਜਰ ਵਿਚ ਉਹ ਹੋਵੇ ਪਿਆਸੀ
....................ਪ੍ਰੀਤਮ ਨੂੰ ਟੋਲੇ ਤੇ ਨਾਲ ਬੁਲਾਵੇ
ਬੋਲ ਬੋਲਦਿਆ ਜਜਬਾਤ ਟੋਲਦਿਆ
....................ਉਸਦਾ ਅੰਗ-ਅੰਗ ਖੁਸਦਾ ਜਾਵੇ
ਉਸਦੀ ਜਾਨ ਨਿਕਲ-ਨਿਕਲ ਜਾਵੇ
.................ਦਿਲ ਉਸਦਾ ਖਾਨ ਨੂੰ ਆਵੇ
ਗਾਂਦੀ-ਗਾਂਦੀ ਉਹ ਵੀ
.........................ਉਹੀ ਨਗਮਾ ਹੋ ਜਾਵੇ
ਫੇਰ ਉਸਦੇ ਬੋਲ ਸੁਨ ਜਜਬਾਤ ਦੇਖ
......................ਮੈ ਉਸ ਦੇ ਦਿਲ ਵਿਚੋ ਉਠ ਆਵਾ
ਮਹਬੂਬ ਆਪਣੇ ਨਾਲ ਗਲਵਕੜੀ ਪਾਵਾ
....................ਇਕ ਮਿਕ ਹੋ ਅਰਸ਼ੀ ਉੜ ਜਾਵਾ
                              ਰਾਜੀਵ ਅਰਪਨ

Friday, 4 November 2011

PIAR NAL BULAE

          ਪਿਆਰ ਨਾਲ ਬੁਲਾਏ
ਜੱਦ ਕੋਈ ਹੱਸ ਕੇ ਪਿਆਰ ਨਾਲ ਬੁਲਾਵੇ
ਲੋਕਾ ਨੂੰ ਮਜਾ ਪਰ ਮੇਰਾ ਦਰਦ ਵਧ ਜਾਵੇ
ਜਖਮ ਗੁਰਬੱਤ ਦੇ ਦਸਾ ਯਾ ਮੁਹਬਤ ਦੇ
ਮੇਰਾ ਦਿਲ ਪਿਆਰ ਦੇ ਕਿਲਾਵੇ ਚ ਨਾ ਆਵੇ

ਮੈ ਸਿਮਟ ਗਿਆ ਹਾ ਸੁਕੜ ਗਿਆ ਹਾ
ਮੈ ਬੇ-ਵਸ ਹਾ ਮੇਰੀ ਕੋਈ ਵਾਹ ਹੇਣੀ
ਮਾਰਿਆ ਹਾ ਮੁਹਬਤ ਦਾ ਗੁਰਬਤ ਦਾ ਸਤਾਇਆ
ਪੇਰਾ ਵਿਚ ਨੇ ਛਾਲੇ ਤੁਰਨ ਨੂੰ ਕੋਈ ਰਾਹ ਹੇਣੀ
ਮਰਨਾ ਹੈ ਓਖਾ ਜੀਣਾ ਕੱਦ ਸੋਖਾ ਪੇੰਡਾ ਹੈ ਚੋਖਾ
ਸਧਰਾ ਮੋਇਆ ਪਰ ਲਾਸ਼ ਨੂੰ ਬਚਾਣ ਦੀ ਚਾਹ ਹੇਣੀ

ਬੱਸ ਦੋ ਡੰਗ ਦੀ ਰੋਟੀ ਤੇ ਕਪੜੇ ਦੀ ਖਾਤਿਰ
ਖੁਦ ਨੂੰ ਭਠੀ ਵਿਚ ਝੋੰਕ ਦੀਆ ਏਨੀ ਬੇ-ਵਸੀ
ਕਿਸੇ ਸਾਹੂਕਾਰ ਨੂੰ ਖੂਨ ਨੁਚ੍ਡਾਵਾ ਰਾਤ ਦਿਨ
ਮੈ ਗੁਲਾਮ ਹਾ ਇਸ ਅਜਾਦ ਮੁਲਕ ਦਾ ਵਾਸੀ
ਮੈ ਨੋਜਵਾਨ ਪੜਿਆ ਲਿਖਿਆ ਬੇ-ਰੋਜਗਾਰ ਹਾ
ਦਿਲ ਵਿਚ ਨਿਰਾਸ਼ਾ ਚੇਹਰੇ ਤੇ ਉਦਾਸੀ
ਮੇਰੇ ਮੁਲਖ ਵਿਚ ਜੀਣਾ ਸਚ ਬੜਾ  ਹੈ ਓਖਾ
ਸੋਚਾ ਜੀਣਾ ਛਡ ਬਣ ਜਾਵਾ ਸਨਿਆਸੀ

ਮੈਨੂੰ ਜੀਣ ਦਾ ਤੇ ਮੁਹਬੱਤ ਦਾ ਵੇਲ ਕਿਥੇ
ਵੇਲ ਵੀ ਹੋਵੇ ਤਾ ਮੇਰਾ ਇਥੇ ਕੋਈ ਮੇਲ ਕਿਥੇ
ਸੋਹਣੇ ਸੁਲਗ ਇਸ ਜੱਗ ਵਿਚ ਏਨੇ ਨੇ ਹੁੰਦੇ
ਪਰ ਦਿਲਾ ਗੁਰਬੱਤ ਦਾ ਇਹ ਖੇਲ ਕਿਥੇ

ਮੇਰੇ ਤੇ ਕੋਈ ਮਰ ਮਿਟ ਜਾਊਗਾ ਕਿਓ
ਮੈਨੂੰ ਕੋਈ ਅਪਣਾ ਕਹਿ ਬੁਲਾਓਗਾ ਕਿਓ
ਮੈ ਡਿਗਿਆ ਹਾ ਨਿਰਾਸ਼ਾ ਦੀ ਖਾਈ ਵਿਚ
ਮੇਰੀ ਬਾਹ ਫੱਡ ਕੇ ਅਰਪਨ ਉਠਾਓਗਾ ਕਿਓ
                              ਰਾਜੀਵ ਅਰਪਨ

JA WE BEDRDA

           ਜਾ ਵੇ ਬੇਦਰਦਾ
ਜਾ ਵੇ ਬੇਦਰਦਾ ਜਾਹ ,ਜਾ ਵੇ ਬੇਦਰਦਾ ਜਾਹ
ਮੈ ਨਾ ਆਪਣੇ ਜਜਬਾਤ ਲਿਖਣੇ ਨਾ ਹੀ ਮੇਰੀ ਵਾਹ
ਮੈ ਨਾ ਅਪਣਾ ਦਿਲ ਦੁਖਾਨਾ ਨਾ ਹੀ ਭਰਨੀ ਆਹ
*********ਜਾ ਵੇ ਬੇਦਰਦਾ .....................
ਜਾਲਿਮਾ ਦੀ ਭੀੜ ਵਿਚ ਮੈ ਵੀ ਜਾਲਿਮ ਹੋ ਗਿਆ
ਇਨਸਾਨ ਤੇ ਇਲਮ ਦੀ ਮੈਨੂੰ  ਵਿਖਦੀ ਨਾ ਕੋਈ ਰਾਹ
*********ਜਾ  ਵੇ ਬੇਦਰਦਾ ....................
ਇਹ ਦੋਰ ਹੈ ਸਿਕਿਆ ਦਾ ਤੇ ਸਮਾਨ ਦਾ
ਇਸ ਵਿਚ ਤੇਰਾ ਮੇਰਾ ਹੋ ਨਾ ਸਕੇਗਾ ਨਿਭਾਹ
*********ਜਾ  ਵੇ  ਬੇਦਰਦਾ ..................
ਦਿਲ ਦੇ ਪਿਆਰ ਨਾਲ ਬੁਜਨੀ ਨਹੀ ਪੇਟ ਦੀ ਭੁਖ
ਤੇਰੇ ਨਾਲ ਨਾ ਜੀਵਨ ਬੀਤੇ ਨਾਹ ਬੇਦਰਦਾ ਨਾਹ
ਜਾ ਵੇ ਬੇਦਰਦਾ ਜਾਹ ,ਜਾ ਵੇ ਬੇਦਰਦਾ ਜਾਹ
                                ਰਾਜੀਵ ਅਰਪਨ  

Thursday, 3 November 2011

KAM DEWTA

         ਕਾਮ ਦੇਵਤਾ
ਕਾਮ ਦੇਵਤਾ ਸੋ ਰਿਆ ਸੀ ਖ੍ਵਾਬਾ ਵਿਚ ਪਿਆਰ ਦੀ ਛਾਵੇ
ਕਾਮ ਦੀਆ ਵੱਟ ਡੋਰ ,ਪ੍ਰੀਤਾ ਦਾ ਝੁਲਾ ਝੁਲੀਏ ਜੇ ਤੂੰ ਆਵੇ
ਖ੍ਵਾਬਾ ਦੇ ਫੁੱਲ ਲਗੇ ਸਨ ਭਵਿਖ ਪਿਆਰੀਆ ਡਾਲੀਆ ਉਤੇ
ਫੱਲ ਲਗਣ ਗੇ ਜੇ ਤੂੰ ਬਹਾਰ ਬਣ ਕੇ ਆਵੇ ਕਹਿਰ ਨਾ ਕਮਾਵੇ
ਤੁਫਾਨ ਬਣਕੇ ਤੁਸੀਂ ਆਏ ਖ੍ਵਾਬਾ ਦੇ ਫੁੱਲ ਛੱਡ ਗਏ  ਸਾਰੇ  
ਧੁਪਾ ਮਾਰੇ ,ਰੰਗ ਵੱਟਾ ਖਿਲਰੇ ਕੋਮਲ ਸੁੰਦਰ ਪੱਤਰ ਸਾਵੇ
ਤਿਕ੍ਖੀ ਧੁੱਪ ਸਹੀ ਨਾ ਸਕਿਆ ਕਾਮ ਦੇਵਤਾ ਜਾਗ ਗਿਆ
ਕਾਮ-ਕਾਮ ਫੇਰ ਇਹ ਕਾਮ ਦੀ ਧੁਨ ਅੱਖਾ ਰਾਹੀ ਗਾਵੇ
ਚਮਨ ਵਿਚ ਕੀਤੇ ਪਿਆਰ ਨਾ ਮਿਲਿਆ ਜਿਥੇ ਇਹ ਸੋ ਜਾਵੇ
ਕਾਮ-ਕਾਮ ਅਰਪਨ ਫੇਰ ਇਹ ਹਰ ਕਿਸੇ ਤੋ ਕਾਮ ਹੀ ਚਾਵੇ
                                            ਰਾਜੀਵ ਅਰਪਨ
                    **************
                    ਤੇਰੇ ਬਿਨਾ
ਮੇਰੀ ਜਿੰਦਗੀ ਵਿਚ ਤੇਰੇ ਬਿਨਾ ਸਜਨਾ
ਹਨੇਰਾ-ਹਨੇਰਾ ਕੀਤੇ ਚਾਨਣਾ ਨਾ ਹੋਇਆ
ਜਿੰਦਗੀ ਅਸੀਂ ਆਪਣੀ ਸਚ੍ਚ ਆਪੇ ਹੀ ਰੋਲੀ
ਤੇਰੇ ਬਿਨਾ ਰੂਹ ਨੇ ਇਸ ਨੂੰ ਮਾਨਣਾ ਨਾ ਹੋਇਆ
                                 ਰਾਜੀਵ ਅਰਪਨ   

Wednesday, 2 November 2011

MAHBUBA NOKRI

          ਮਹਬੂਬਾ ਨੋਕਰੀ
ਦੋਸਤੋ ਹੁਣ ਨੋਕਰੀ ਬਣੀਏ ਮੇਰੀ ਮਹਬੂਬ
ਇਸ ਦੀਆ ਆਦਤਾ ਮਿਲਣ ਉਸ ਨਾਲ ਹੁਬ-ਹੁਬ
ਸੋਹਲ ਉਮਰੇ ਚਾਰ ਕੁ ਦੋਸਤਾ ਜੱਦ ਰਲ ਕੇ ਬਹਿਣਾ
ਸਾਰੀਆ ਨੇ ਗੱਲ ਅਪਣੇ ਸਜਨਾ ਦੀ ਹੀ ਕਹਿਣਾ
ਹਾਏ ਸਾਡੇ ਦਿਲ ਤੋ ਵੀ ਫੇਰ ਰਿਆ ਨਾ ਜਾਣਾ
ਚਾਅ ਉਠਨੇ ਹਾਏ ਮੈ ਵੀ ਸੋਹਨਾ ਸਜਣ ਪਾਨਾ
ਕਿੰਨਾ ਹਸੀਨ ਮੁਖੜਾ ਉਸਦਾ ਕਿੰਨੀ ਹਸੀਨ ਜਵਾਨੀ
ਜੋ ਜਿਸਮਾਨੀ ਭੁੱਖ ਸੀ ਉਹ ਬਣ ਗਈ ਰੂਹਾਨੀ
ਉਸ ਨੂੰ ਪਾਨ ਲਈ ਕਿ ਨਾ ਕੀਤਾ ,ਰਖੇ ਮੈ ਰੋਜੇ
ਉਂਜ ਤਾ ਸੁਨ੍ਖੇ ਸਾ ,ਪਰ ਦਿਲੋ ਹੋਏ ਅਸੀਂ ਕੋਜੇ
ਹਰ ਦਮ ਦਿਲੋ ਦਿਮਾਗ ਤੇ ਉਸ ਛਾਏ ਰਹਿਣਾ
ਦਿਲ ਦੀਆ ਧੜਕਨਾ ਵਿਚ ਉਸ ਸਮਾਏ ਰਹਿਣਾ
 ਆਪਣਾ ਆਪ ਯਾਦਾ ਉਸਦੀਆ ਚ ਗੁਵਾਏ ਰਹਿਣਾ
ਉਸ ਨੂ ਵਾਗ ਦੇਵਤਾ ਦਿਲ ਵਿਚ ਸਦਾ ਵਸਾਏ ਰਹਿਣਾ
ਹੁੰਨ ਸੋਹਣੇ ਸਜਨਾ ਬਗੇਰ ਅਸਾ ਸਚ੍ਚ ਜਿਨਾ ਨਹੀ
ਕੁਛ੍ਹ ਖਾਨਾ ਨਹੀ ਸਚ੍ਚ ਮੈ ਮਿਲੇ ਬਿਨਾ ਕੁਛ੍ਹ ਪੀਨਾ ਨਹੀ
ਜਿਨਾ ਉਹ ਸੋਹਣੇ ਸਜਨਾ ਬਗੇਰ ਅਰਪਨ ਜੀਨਾ ਕਾਹਦਾ
ਉਸ ਨੂੰ ਪਾਨ ਤੋ ਬਿਨਾ ਕੋਈ ਰਿਆ ਨਾ ਮੇਰਾ ਇਰਾਦਾ
                                     ਰਾਜੀਵ ਅਰਪਨ