Friday, 30 December 2011

BE-WFA (GAZAL)

              ਬੇ -ਵਫ਼ਾ
           (ਗ਼ਜ਼ਲ)
ਹਰ ਰੋਜ ਆਖਰੀ ਅਲਵਿਦਾ ਲੈਣ ਦੇ ਬਹਾਨੇ ,
ਅਸੀਂ ਉਨ੍ਹਾ ਦੀ ਮਹਿਫਲ ਵਿਚ ਜਾਂਦੇ ਰਹੇ !
ਪਿਆਰ ਨਾਲ ਕਿ ਪੁਚਕਾਰਨਾ, ਉਸਨੇ ਹੇਠੀ ਕੀਤੀ ,
ਕੱਲ ਨਹੀ ਆਣਾ, ਅੱਜ ਐਨਵੇ ਆਏ ,ਪਛਤਾਂਦੇ ਰਹੇ !
ਦਿਲ ਚੋ ਉਸਨੂੰ ਪਿਆਰ ਹੈ ,ਦਿਲ ਨੂੰ ਦਿਲਾਸਾ ਦਿੱਤਾ ,
ਗੱਲਾ ਉਸਦੀਆ ਤੇ ਤੜਫਾਂਦੇ ਰਹੇ ,ਹੰਝੂ ਬਹਾਨਦੇ ਰਹੇ !
ਦਿਲ ਹੰਝੂ ,ਹੰਝੂ ਹੋ ਗਿਆ ,ਆਪਣਾ ਆਪ ਗਵਾਕੇ ,
ਜਿਸ ਨੂੰ ਮੁੱਦਤ  ਤੋ ਖਾਬਾ ਚ ਸੀ ਬਹਿਕਾਂਦੇ ਰਹੇ !
ਉਸਨੇ ਨਹੀ ਲੁਟਿਆ ਮੇਰੀ ਜਿੰਦਗੀ ਦਾ ਕਾਰਵਾ,
ਉਸਦੇ ਸੁਪਨੇ ਆਕੇ ,ਦਿਲ ਮੇਰਾ ਬਹਿਕਾਂਦੇ ਰਹੇ !
ਉਹ ਵਫ਼ਾ ਕਰ ਲੇੰਦਾ ਜੇ ਪਿਆਰੇ ਬੋਲ ਸੁਣ ਲੇੰਦਾ ,
ਪਰ ਅਫਸੋਸ ਹੈ ਅਰਪਨ ਬੋਲ ਹੋਠਾ ਤੇ ਥਰਥਰਾਂਦੇ ਰਹੇ !
    ਮੇਰੀ ਕਿਤਾਬ ਗਮਾ ਦਾ ਵਣਜਾਰਾ ਵਿਚੋ
                        ਚਾਂਦਨੀ ਦੇ ਨਾ
                     ਰਾਜੀਵ ਅਰਪਨ

GUM PIARE (GAZAL)

          ਗਮ ਪਿਆਰੇ (ਗ਼ਜ਼ਲ)
ਸਜਨਾ ਦੇ  ਗਮ  ਪਿਆਰੇ ਨੇ,
ਗਮ ਵਿਚ ਬੜੇ ਨਜਾਰੇ ਨੇ !
ਸੀਨੇ  ਦੇ ਕੀ ਜ਼ਖਮ ਗਿਨਾਵਾ !
ਗਿਣ ਲਓ ਜਿੰਨੇ  ਤਾਰੇ ਨੇ ,
ਇਹ ਸਾਗਰ ਹਨ ਕਿਸੇ ਦੇ ਹੰਝੂ ,
ਹੰਝੂ ਵੀ ਹੁੰਦੇ  ਖਾਰੇ ਨੇ !
ਇਹ ਦੁਨਿਆ ਹੈ ਗਮ ਤੋ ਭੱਜਦੀ ,
ਮੇਰੇ ਇਹੋ ਸਹਾਰੇ  ਨੇ !
ਮੇਰੀ ਜਿੰਦਗੀ ਗੁਫਾ ਹਨੇਰੀ ,
ਉਸ ਦੇ ਨੇਣ ਦੁਵਾਰੇ  ਨੇ !
   ਮੇਰੀ ਕਿਤਾਬ ਗਮਾ ਦਾ ਵਣਜਾਰਾ ਵਿਚੋ
             ਰਾਜੀਵ ਅਰਪਨ

Thursday, 29 December 2011

KI MERI JAN LENI E

 ਕੀ ਮੇਰੀ ਜਾਨ ਲੈਨੀ ਏ
ਇਹ ਘਟਾਵਾ ਦਾ ਕਿ ਇਸ਼ਾਰਾ ,
ਕਿਉ ਯਾਦ ਆਉਦਾ ਹੈ ਪਿਆਰਾ ,
ਕਿਉ ਭੁਲਦਾ ਨਹੀ ਨਜਾਰਾ,
***********ਕੀ ਮੇਰੀ ਜਾਨ ਲੈਨੀ ਏ
ਕਿਉ ਸਿਤਮ ਕਰਦੈ ਸਿਤਮ ਗਾਰਾ ,
ਤੇਰਾ ਬੁਲੰਦ  ਰਹੇ ਸਦਾ ਸਿਤਾਰਾ ,
ਆਕੇ  ਦੈ ਜਾ  , ਪਰ ਪ੍ਰੇਮ ਹੁਲਾਰਾ ,
**********ਕੀ ਮੇਰੀ ਜਾਨ ਲੈਨੀ  ਏ
ਮਰਦਾ ਈ ਦਿਲ  ਦਾ  ਮਾਰਾ ,
ਮੈਲਾ ਹੁੰਦਾ  ਨਈ ਨੇਣ ਕਜਰਾਰ ,
ਜਰਾ ਵੇਖ ਲੈ ਅਰਪਨ ਵਿਚਾਰਾ ,
**********ਕੀ ਮੇਰੀ   ਜਾਨ ਲੈਨੀ ਏ
ਜਗਮਾ ਗਾਂਦਾ ਹੈ ਜਹਾਨ ਸਾਰਾ ,
ਮੇਰੇ ਘਰ ਘੁਪ ਅੰਧਿਆਰਾ ,
ਅਰਪਨ ਹੁੰਦਾ ਨਹੀ ਗੁਜਾਰਾ ,
***********ਕੀ ਮੇਰੀ ਜਾਨ ਲੈਨੀ ਏ
  ਮੇਰੀ ਕਿਤਾਬ ਗਮਾ ਦਾ ਵਣਜਾਰਾ ਵਿਚੋ
             ਰਾਜੀਵ ਅਰਪਨ  

Wednesday, 28 December 2011

BOL DE

         ਬੋਲ ਦੇ
ਅੱਜ ਤੇਰੇ  ਤੋ ਅਸੀਂ ਕਿਨਾਰਾ ਕਰ ਚਲੇ ,
ਚੰਦਰੀ   ਤਕਦੀਰ  ਨੂੰ   ਤੂੰ   ਬੋਲ  ਦੇ !
ਕਿਉ   ਜ਼ਾਲਿਮ ਅੱਗੇ  ਹੋਂਠ  ਥਰਥਰਾ ਗਏ,
ਹੋਂਸਲਾ ਕਰ , ਭੇਦ ਦਿਲਾ  ਦੇ ਖੋਲ   ਦੇ !
ਕਲ ਟੋਲਦੇ ਸਨ ਹੁਸਨ  ਜੋ ਗਲੀ -ਗਲੀ ,
ਅੱਜ ਪਏ  ਮੋਤ ਮੜਿਆ ਚੋ  ਟੋਲ   ਦੇ !
ਰਾਖ ਹੈ ਜਿੰਦਗੀ ,ਕੁਝ  ਚੰਗਿਆੜੇ ਬਾਕੀ ਨੇ ,
ਆ  ਜਾ  ਆ  ਕੇ ਭੁਬੱਲ     ਫੋਲ ਦੇ !
ਜੇ ਤੁੱਲ ਹੀ  ਗੀਐ ਜ਼ੁਲਮ ਡਾਨ  ਤੇ ,
ਆ ਜਾ  ਆ ਕੇ  ਸਾਰੇ ਕੁਫਰ   ਤੋਲ ਦੇ !
   ਮੇਰੀ ਕਿਤਾਬ ਗਮਾ ਦਾ ਵਣਜਾਰਾ ਵਿਚੋ
                  ਰਾਜੀਵ ਅਰਪਨ

Tuesday, 27 December 2011

NIGUNA

         ਨਿਗੂਣਾ
ਮੈ ਦਰਦ ਨਿਗੂਣਾ ਕਰ ਲੈਨਾ ,
ਮੈ ਰੋ ਲੈਨਾ  ਮੈ ਜਰ     ਲੈਨਾ ~!
ਕਿਸੇ ਦਿਲ ਨੂੰ ਦਰਦ ਦੇਣਾ ਨਹੀ ,
ਮੈ ਜਿੱਤਿਆ ਦਾਅ ਵੀ ਹਰ ਲੈਨਾ ~!
ਜ਼ੁਲਮ ਦਾ ਸ਼ਿਕਵਾ ਕਰਨਾ ਨਹੀ ,
ਬੱਸ ਠੰਡਾ ਹਉਕਾ  ਭਰ ਲੈਨਾ ~!
ਤੇਰੇ ਬਿਨਾ ਵੀ   ਦੁਨਿਆ   ਤੇ ,
ਮੈ ਜੀਅ ਲੈਨਾ ਮੈ  ਮਰ ਲੈਨਾ ~!
ਅਰਪਨ ਜੀਵਨ ਦਾਤ ਅਮੁੱਲੀ  ਹੈ ,
ਉਹ ਨਹੀ ਤਾ ,ਹੋਰ ਕਿਸੇ ਨੂੰ ਵਰ ਲੈਨਾ
     ਮੇਰੀ ਕਿਤਾਬ ਗਮਾ ਦਾ ਵਣਜਾਰਾ ਵਿਚੋ
                               ਰਾਜੀਵ ਅਰਪਨ

Monday, 26 December 2011

RBBA TERI BHAL

          ਰੱਬਾ ਤੇਰੀ ਭਾਲ
ਰੱਬਾ ਤੇਰੀ ਭਾਲ ਫੇਰ ਕਰਾਂਗਾ ,
ਪਹਿਲਾ ਰੋਟੀ ਦੀ ਭਾਲ ਕਰ ਲੈਣ !
ਜੇਹੜਾ ਜੀਵਨ ਤੂੰ ਮੈਨੂੰ  ਦਿੱਤਾ ,
ਉਸ ਜੀਵਨ ਦੀ ਤਾਰੀ ਤਰ ਲੈਣ !
*************ਰੱਬਾ ਤੇਰੀ ਭਾਲ ਫੇਰ ਕਰਾਂਗਾ !
ਤੇਰੀ ਅਪਾਰ ਸ਼੍ਰਿਸ਼ਟੀ ਨੂੰ  ਕੀ ਕਰਾ,
ਦੋ ਗਜ ਜਗ੍ਹਾ ਵੀ ਮੇਰੇ ਕੋਲ ਹੈ ਨਹੀ !
ਇਨਸਾਨੀਅਤ ,ਰੂਹਾਨੀਅਤ ਦਾ ਕੀ ਮੁੱਲ ਅਥੇ,
ਲੜ ,ਝਗੜ ਕੇ ਪੈਸੇ  ਨਾਲ ਮੁੱਠਾ ਭਰ ਲੈਣ ਦੇ !
*************ਰੱਬਾ ਤੇਰੀ ਭਾਲ ਫੇਰ ਕਰਾਂਗਾ !
ਪਿਆਰ ,ਸੁਹਪਨ ਸ਼ੋਖ ਅਦਾਵਾ ,
ਉਹਦੇ ਹਾਸੇ ਉਹਦਿਆ ਆਹਾ ਕੀ ਕਰਾ ਮੈ !
ਕੋਈ ਲੰਗੜੀ ਲੂਲੀ ਤੇ ਕਲੂਟੀ ,
ਸਰਮਾਏਦਾਰ ਸਾਮੀ ਵਰ ਲੈਣ ਦੇ !
************ਰੱਬਾ ਤੇਰੀ ਭਾਲ ਫੇਰ ਕਰਾਂਗਾ !
ਜੇ ਇੰਝ ਨਾ ਕਰਾ ਤਾ ਕੀ ਕਰਾ ਮੈ ,
ਹਰ ਕਦਮ ਤੇ ਬਾਜੀ ਕਿਉ ਹਰਾ ਮੈ !
ਮੋਤ ਤੋ ਪਹਿਲਾ ਕਿਉ ਮਰਾ ਮੈ ,
ਜੀ ਲੈਣ ਦੇ ਆਪਣੀ ਮੋਤ ਮਰ ਲੈਣ ਦੇ !
************ਰੱਬਾ ਤੇਰੀ ਭਾਲ ਫੇਰ ਕਰਾਂਗਾ !
  ਮੇਰੀ ਕਿਤਾਬ ਗਮਾ ਦਾ ਵਣਜਾਰਾ ਵਿਚੋ
                      ਰਾਜੀਵ ਅਰਪਨ

jzbat

     ਜਜ਼ਬਾਤ
ਦਿਲ ਦੇ ਜਜਬਾਤਾ ਦਾ ਲਹੂ,ਜਦ ਵੀ ਮੇਰੇ ਦਿਮਾਗੀ ਛਾਂਦੈ ,
ਦਿਮਾਗ ਮੇਰੇ ਕੰਠ ਰਾਹੀ,ਜਜਬਾਤਾ ਦਾ ਗੀਤ      ਗਾਂਦੈ !
ਵਿਰਲਾਪ ਕਰਦੈ ਗੀਤਾ ਰਾਹੀ ਹੋਰ ਇਸ ਦਾ ਜ਼ੋਰ ਨਾ ਕਾਈ,
ਕੋਮਲ ਦਿਲ ਦੇ,ਮਾਸੂਮ ਜਜਬਾਤਾ ਨੂੰ ,ਜਦ ਕੋਈ ਠੋਕਰ ਲਾਂਦੈ !
ਜਜ਼ਬਾਤ ਹੁੰਦੇ ਨੇ ਰੱਬ ਦੇ ਜਾਏ,ਇਨਸਾਫ਼ ਦੇ ਇਹ ਹਾਨੀ ,
ਬੇ-ਇਨਸਾਫੀ ,ਜ਼ੁਲਮ ਜਦ ਹੋਏ ਜਜ਼ਬਾਤ ਦਿਲ ਨੂੰ ਤੜਫਾਂਦੈ !
ਇਹ ਰੱਬ ਦਾ ਜਾਇਆ ,ਸਜ਼ਾ ਦਿੰਦਾ ਹੈ ਤਨਹਾਈ 'ਚ  ਆ ਕੇ ,
ਚੰਗੇ ਕੀਤੇ ਤੇ ਖੁਸ਼ ਇਹ ਹੂਂਦੈ,   ਮਾੜੇ  ਤੇ ਪਛਤਾਂਦੈ  !
ਅਰਪਨ ਇਸ  ਦੇ ਫੱਲ ਤੋ   ਕੋਈ   ਨਹੀ ਬਚ   ਸਕਦਾ ,
ਸਮਾ ਪਾਕੇ ਇਹ ਆਪਣੇ ਆਪ ਸਭ ਦੇ  ਦਿਲ ਵਿਚ ਆਂਦੈ !
     ਮੇਰੀ ਕਿਤਾਬ ਗਮਾ ਦਾ ਵਨਜਾਰਾ ਵਿਚੋ
                              ਰਾਜੀਵ ਅਰਪਨ


Saturday, 24 December 2011

AGLE JNM

      ਅਗਲੇ ਜਨਮ
ਤੂੰ ਤਾ ਕਰ ਕੇ ਵਾਅਦੇ ਟੁਰ ਗਿਉ ,
ਅਸੀਂ ਤਾ ਪ੍ਰੀਤ ਤੋੜ ਤਕ ਨਿਭਾਣੀ ਏ  !
ਹਰ ਜਨਮ   ਆਪਣੀ ਪ੍ਰੀਤ  ਹੋਵੇ ,
ਦਿਲ ਦੀ ਇਹ ਰੀਝ ਬੜੀ ਪੁਰਾਣੀ ਏ  !
ਪੱਥਰਾਦੀਆ  ਅੱਖਾ ਵਿਚ ਤੇਰੀ ਉਡੀਕ ਹੋਵੇ ,
ਜੀਵੇ ਪ੍ਰੀਤ ,ਮੈ ਜਿੰਦ ਨਖੇੜ ਵਿਖਾਣੀ ਏ !
************ਤੂੰ ਤਾ ਕਰ ਕੇ ਵਾਅਦੇ ਟੁਰ ਗਿਉ !
ਤਮਾਰਕ ਭਨਨ ਵਾਲਾ ਨਾ ਹੋਏ ਕੋਈ ,
ਅਸਾ ਜਿੰਦ ਹਿਜਰਾ ਵਿਚ ਬਿਤਾਣੀ ਏ !
ਮਤ ਕੋਈ ਪਿਆਰ ਨਾਲ ਬੁਲਾ ਬੇਠੇ ,
ਏਸ ਲਈ ਜਿੰਦਗੀ ਵਿਚ ਕਰ ਲਈ ਵੀਰਾਨੀ ਏ !
***********ਤੂੰ ਤਾ ਕਰ ਕੇ ਵਾਅਦੇ ਟੁਰ ਗਿਉ !
ਪ੍ਰੀਤ ਦੇ ਦੀਪ ਨੂੰ ਆਨ ਨਹੀ ਆਂਚ ਦੇਣੀ ,
ਵੱਟ ਜਿੰਦਗੀ ਦੀ ਵੱਟ ਲਹੁ ਚ ਪਾਣੀ ਏ !
ਜਿਥੇ ਜਲਨ ਸਹਾਈ ਸਾਹਾ ਦੇ ਡੇਰੇ ,
ਦਿਲ ਦੀ ਦੇਹਰੀ ਤੇ ਜੋਤ ਜਗਾਣੀ ਏ !
***********ਤੂੰ ਤਾ ਕਰ ਕੇ ਵਾਅਦੇ ਟੁਰ ਗਿਉ
ਮੇਰੇ ਕੋਲ ਜੀਣ ਦਾ ਸਮਾਨ ਹੈ ਨਹੀ ,
ਹਾਏ ਮੇਰੀ ਬੇ-ਵੱਸ  ਜਵਾਨੀ ਏ !
ਕਿ ਹੋਈਆ ਇਥੇ ਤੇਨੂੰ ਪਾ ਨਾ ਸਕਿਆ ,
ਮੈ ਮਰ ਕੇ ਸ਼ੁਰੂ ਕਰਨੀ ਕਹਾਣੀ ਏ !
***********ਤੂੰ ਤਾ ਕਰ ਕੇ ਵਾਅਦੇ ਟੁਰ ਗਿਉ
   ਮੇਰੀ ਕਿਤਾਬ ਗਮਾ ਦਾ ਵਣਜਾਰਾ ਵਿਚੋ
                            ਰਾਜੀਵ ਅਰਪਨ

Friday, 23 December 2011

WAR KR AND BTHERIA (GAZAL)

               ਬਥੇਰਿਆ
ਜਿੰਦਗੀ "ਚ ਮੇਰੀ ਜੋ ਨੇ ਗਮ ਦੀਆ ਹਨੇਰਿਆ
ਉਹਨਾ ਤੋ ਬਚਾਣ ਨੂੰ ਤੇਰਿਆ ਦੋ ਨਜਰਾ ਬਥੇਰਿਆ
ਜਿੰਦਗੀ ਦੇ ਜਹਿਰ ਨੂੰ ਮੈ ਹੱਸ -ਹੱਸ ਪਿਆਂਗਾ,
ਸਾਥ ਦੇਣ ਤੇਰਿਆ ਜੇ ਜੁਲਫਾ ਘਣੇਰੀਆ !
ਕਾਲੀਆ ਹੈ ਰਾਤਾ ਵਿਚ ਜਿੰਦਗੀ ਦੀ ਆਸ ਖੋਈ
ਮੋਤ ਦੀ ਹੈ ਸੇਜ ਤੇ ਉਡੀਕਾ ਨੇ ਤੇਰਿਆ !
ਮਰ ਜਾਨ ਲਈ ਅਜੇ ਗਮ ਕੁਝ ਥੋੜਾ ਹੈ,
ਜੀਣ ਲਈ ਖੁਸ਼ਿਆ ਬੇਸ਼ਕ ਨੇ ਘਣੇਰੀਆ !
ਦਿਲ ਇਹ ਨਿਮਾਣਾ ਕਹੇ ਕੰਡਿਆ ਤੇ ਰੋਲਿਆ ਤੂੰ ,
ਮਾਫ਼ ਕਰੀ ਅਰਪਨ ਇਹ ਗਲਤੀਆ ਨੇ ਮੇਰਿਆ
                                    ਰਾਜੀਵ ਅਰਪਨ
                ਵਾਰ ਕਰ
ਮੁੱਕਾ ਕੇ ਮੇਰੀ ਜਿੰਦਗਾਨੀ ,ਤੂੰ ਪਰੋਪਕਾਰ ਕਰ !
ਸੱਜਣਾ ਮੇਰੇ ਦਿਲ ਤੇ ਚੰਦ ਹੋਰ ਵਾਰ     ਕਰ !
ਨਫਰਤ ਦੇ ਖੰਜਰ ਨਾਲ ਮਰਦਾ ਨਹੀ ਪਿਆਰ ਮੇਰਾ,
ਇਸ ਨੂੰ ਮਾਰਨ ਲਈ ਕੋਈ ਨਵਾ ਖੰਜਰ ਤਿਆਰ ਕਰ !
    ਮੇਰੀ ਕਿਤਾਬ ਗਮਾ ਦਾ ਵਣਜਾਰਾ ਵਿਚੋ
                                ਰਾਜੀਵ ਅਰਪਨ

Thursday, 22 December 2011

RUP DA NIKHAR

          ਰੂਪ ਦਾ ਨਿਖ਼ਾਰ
ਜਦ ਵੀ ਤੇਰਾ ਦਿਦਾਰ ਹੋ ਜਾਵੇ ,
ਮੈਨੂੰ ਅਜਬ ਹੀ ਖੁਮਾਰ ਹੋ ਜਾਵੇ
ਮੁੜ-ਮੁੜ ਚੇਹਰਾ ਸ਼ੀਸ਼ੇ ਚ ਵੇਖਾ ,
ਮੇਰੇ ਰੂਪ ਤੇ ਗਜਬ ਦਾ ਨਿਖ਼ਾਰ ਹੋ ਜਾਵੇ
**************ਜਦ ਵੀ ਤੇਰਾ ਦਿਦਾਰ ਹੋ ਜਾਵੇ
ਫੇਰ ਮੈ ਸੋਚਾ ਸ਼ਾਇਦ ਮੈ ਭੁਲਦਾ ਹਾ,
ਪੱਲ ਚ ਰੂਪ ਦਾ ਕਿਵੇ ਵਿਸਤਾਰ ਹੋ ਜਾਵੇ !
ਮੁੜ -ਮੁੜ ਅਇਨਾ ਤਾ ਵੇਖਦਾ ਹਾ
ਦਿਲ ਚ ਵਸਿਆ ਚੇਹਰਾ ਸਾਕਾਰ ਹੋ ਜਾਵੇ !
ਜਾ ਮੈ ਅੱਖਾ ਨੂੰ ਸੱਜਦੇ ਕਰਦਾ ,
ਜਿਹਨਾ ਦਾ ਦਿਲ ਤੇ ਉਪਕਾਰ ਹੋ ਜਾਵੇ !
**************ਜਦ ਵੀ ਤੇਰਾ ਦਿਦਾਰ ਹੋ ਜਾਵੇ
ਨਹੀ ,ਮੈ ਤਾ "ਸਚ " ਵੇਖਿਆ ਹੈ ,
ਚੇਹਰਾ ਖਿਲਕੇ ਗੁਲਜਾਰ ਹੋ ਜਾਵੇ !
ਪਤਝੜ "ਚ ਮੁਰਝਾਏ ਬੂਟਿਆ ਤੇ ,
ਬਸੰਤ ਬਹਾਰ ਦਾ ਸਿੰਗਾਰ ਹੋ ਜਾਵੇ !
ਅਰਪਨ ਤੇਨੂੰ ਪਿਆਰ ਕਰਦੇ ਐਸ ਲਈ,
ਅਰਪਨ ਨੂੰ ਅਰਪਨ ਨਾਲ ਪਿਆਰ ਹੋ ਜਾਵੇ !
*************ਜਦ ਵੀ ਤੇਰਾ ਦਿਦਾਰ ਹੋ ਜਾਵੇ
    ਮੇਰੀ ਕਿਤਾਬ ਗਮਾ ਦਾ ਵਣਜਾਰਾ ਵਿਚੋ
                     ਰਾਜੀਵ ਅਰਪਨ

Wednesday, 21 December 2011

NFRT DA PIALA (GAZAL)

         ਨਫਰਤ ਦਾ ਪਿਆਲਾ (ਗ਼ਜ਼ਲ)
ਨਫਰਤ ਦਾ ਪਿਆਲਾ ਅਸਾ,ਪਿਆਰ ਨਾਲ ਪੀ ਲਿਆ
ਜੀਣ ਜੋਗਾ ਛਡਿਆ ਨਾ ਫੇਰ ਵੀ ਮੈ     ਜੀ   ਲਿਆ
ਜਿੰਦਗੀ ਦੀ ਬਾਜੀ ਤਾ ਮੈ ਤੇਰੇ  ਅੱਗੇ  ਹਾਰੀ   ਵੇ
ਹੋਰ ਦਸ ਸਜਨਾ ! ਮੈ ਪਿਆਰ ਵਿਚੋ ਕੀ ਲਿਆ
ਚਾਹਤਾ ,ਉਮੀਦਾ ,ਖ੍ਵਾਬਾ ਸੋਹਣਿਆ ਦੇ ਬਦਲੇ
ਹੰਝੂ ,ਹਉਕੇ ,ਆਹਾ ਤੋ ਸਿਵਾ ਹੋਰ ਕੁਝ ਕੀ ਲਿਆ
ਜਿੰਦਗੀ ਨਿਮਾਣੀ ਨੇ ਜਦ ਵੀ ਸਜਨੀ ਨੂੰ ਚਾਹਿਆ
ਦਿਲ ਨੇ ਹੈ ਬਾਰ-ਬਾਰ ਇਕ ਤੇਰਾ ਨਾ ਹੀ ਲਿਆ
ਹੋਰ ਕੁਝ ਦੇਣਾ ਨਾ ਸੀ ਦਿਲ ਨੂੰ ਹੀ ਜ਼ਖਮ ਦਿੰਦਾ ,
ਇਕ ਜ਼ਖਮ ਹੋਰ ਦੇ ਦੇ ਪਹਿਲਾ ਤਾ ਮੈ ਸੀ ਲਿਆ
    ਮੇਰੀ ਕਿਤਾਬ ਗਮਾ ਦਾ ਵਣਜਾਰਾ ਵਿਚੋ
                      ਰਾਜੀਵ ਅਰਪਨ

Tuesday, 20 December 2011

TOLDE (GAZAL)

           ਟੋਲਦੇ(ਗ਼ਜ਼ਲ)
ਐ ਮੇਰੇ ਭੋਲੇ ਦਿਲਾ,ਕਾਹਨੂੰ ਸਹਾਰੇ ਟੋਲਦੇ ?
ਇਹ ਨਿਰਮੋਹਿਆ ਦਾ ਨਗਰ ਹੈ ,ਕਿਉ ਪਿਆਰੇ ਟੋਲਦੇ ?
ਜਦ ਕਿ ਲੱਗੀ ਅੱਗ ਹੈ ,ਆਸਮਾਨ ਦੇ ਸੀਨੇ ਵਿਚ
ਕਿਉ ਘਟਾਵਾ ਕਾਲੀਆ ਚੋ ਰੋਸ਼ਨ ਸਿਤਾਰੇ ਟੋਲਦੇ ?
ਜਿੰਦਗੀ ਮਝਧਾਰ ਵਿਚ ਹੈ ,ਇਹ ਕਿਨਾਰੇ ਤੇ ਨਹੀ
ਜਿੰਦਗੀ ਤੋ ਡਰ ਕੇ ਫੇਰ ਕਿਉ ਤੂੰ ਕਿਨਾਰੇ ਟੋਲਦੇ ?
ਕਾਲੀਆ ਦਾ ਕੰਮ ਹੈ ਕਰਨਾ ਸਦਾ ਕਾਲੇ ਕਰਮ
ਅਖਿਆ ਕਜਰਾਰਿਆ ਦੇ ਕਿਉ ਨਜਾਰੇ ਟੋਲਦੇ ?
ਸੀਨੇ ਜਲ ਉੱਠਦੇ ਨੇ ਅਰਪਨ ਸ਼ੇਅਰ ਸੁਣਕੇ ਤੇਰੇ
ਕਿਉ ਤੂੰ ਮਹਿਫਲ ਦੋਸਤਾ ਦੀ ਚੋ ਹੁੰਗਾਰੇ ਟੋਲਦੇ ?
       ਮੇਰੀ ਕਿਤਾਬ ਗਮਾ ਦਾ ਵਣਜਾਰਾ ਵਿਚੋ
                      ਰਾਜੀਵ ਅਰਪਨ

Monday, 19 December 2011

ARPAN KR DITI (GAZAL)

          ਅਰਪਨ ਕਰ ਦਿਤੀ
ਜਿੰਦਗੀ ਅਰਪਨ ਨੇ ਅਰਪਨ ਕਰ ਦਿਤੀ
ਮੋਤ ਵੀ ਅਫਸੋਸ ਤਰਕਾਂਦੀ   ਰਹੀ
ਜਿੰਦਗੀ ਜੋ ਸੀ ਉਲੀਕੀ ਖ਼ਾਬ ਵਿਚ
ਮੋਤ ਬਣ-ਬਣ ਕੇ ਹੈ ਯਾਦ ਆਂਦੀ ਰਹੀ
ਜਿੰਦਗੀ ਟੋਲੀ ,ਮਿਲੀ ਪਰ ਮੋਤ ਹੀ
ਮੋਤ ਵੀ ,ਜੀਵਨ ਨੂੰ ,ਬਹਿਕਾਂਦੀ ਰਹੀ
ਤਨ੍ਹਾ ,ਗੂੜਾ ਹਨੇਰਾ ਸੀ ਮੇਰੇ ਚੁਫੇਰੇ
ਯਾਦ ਤੇਰੀ ਦਿਲ ਨੂੰ ਤੜਫਾਂਦੀ ਰਹੀ
ਮੋਤ ਨਾ ਸੀ ,ਜੀਣ  ਦੀ ਅਰਾਧ
ਆਖਿਰੀ ਦਮ ਟਿਕ ਯਾਦ ਆਂਦੀ ਰਹੀ
ਇਹ ਤਾ ਦੁਨਿਆ ਹੈ ਫਰੇਬੀ ਚਾਲਬਾਜ
ਦੀਪ ਜੀਵਨ ਦੇ ਬੁਝਾ ਕੇ ਜਾਂਦੀ ਰਹੀ
                            ਰਾਜੀਵ ਅਰਪਨ
      ***************

          ਐ ਖੁਦਾ
ਮੇਰੇ ਤੜਫਨ ਦਾ ਮੁੱਲ ਨਹੀ ਪਾਏਗਾ ਐ ਖੁਦਾ
ਮੇਰੀ ਜਿੰਦਗੀ ਦਾ ਗੁਲਸ਼ਨ ਨਹੀ ਖਿਲਾਏਗਾ ਐ ਖੁਦਾ
ਮੇਰੇ ਸੁਪਨਿਆ ਨੂੰ ਸਾਕਾਰ ਨਹੀ ਬਣਾਏਗਾ ਐ ਖੁਦਾ
ਵਿਚਾਰੇ ਅਰਪਨ ਤੇ ਰਹਮ ਨਹੀ ਕਮਾਏਗਾ ਐ ਖੁਦਾ
      ਮੇਰੀ ਕਿਤਾਬ ਗਮਾ ਦਾ ਵਣਜਾਰਾ ਵਿਚੋ
                              ਰਾਜੀਵ ਅਰਪਨ

Sunday, 18 December 2011

PRIT(GAZAL)

         ਪ੍ਰੀਤ (ਗ਼ਜ਼ਲ )
ਲਿੱਖਾ ਗ਼ਜ਼ਲ ਮੈ ਯਾ ਫਿਰ ਗੀਤ ਲਿੱਖਾ
ਗ਼ਜ਼ਲ ਗੀਤ ਨਹੀ ਮੈ ਤਾ ਪ੍ਰੀਤ ਲਿੱਖਾ
ਬੋਲੀ ਕੋਇਲ ਦੀ ਸ਼ਬਨਮ ਦੀ ਚਮਕ ਲਿੱਖਾ
ਉਪਮਾ ਤੇਰੀ ਮੈ ਮਨ-ਮੀਤ  ਲਿੱਖਾ
ਦਰਦ ਲਿੱਖਾ ਯਾ ਦਰਦ ਨਸੀਬ ਲਿੱਖਾ
ਹੰਝੂ ਲਿੱਖਾ ਯਾ ਹਉਕੇ ਸੀਤ ਲਿੱਖਾ
ਤੇਰਾ ਜ਼ੁਲਮ ਨਾ ਬੇ-ਵਫਾਈ  ਤੇਰੀ
ਏਸ ਦੁਨਿਆ ਦੀ ਜੋ ਹੈ ਰੀਤ ਲਿੱਖਾ
ਆਉਣ ਵਾਲੇ ਮੈ ਕੱਲ ਨੂੰ ਕਿਵੇ ਲਿੱਖਾ
ਜੋ ਹੈ ਜਿੰਦਗੀ ਹੋਈ ਬਤੀਤ ਲਿੱਖਾ
       ਮੇਰੀ ਕਿਤਾਬ ਗਮਾ ਦਾ ਵਣਜਾਰਾ ਵਿਚੋ
                  ਰਾਜੀਵ ਅਰਪਨ
                            

Saturday, 17 December 2011

TERI KAHDI(GAZAL YES THIS IS GAZAL)

              ਤੇਰੀ ਕਾਹਦੀ (ਇਹ ਗ਼ਜ਼ਲ ਹੈ )
ਜਿੱਤ ਭਲਾ ਹੈ ਤੇਰੀ ਕਾਹਦੀ ਤੂੰ ਤਾ ਚੰਨਾ ਹਾਰ ਗੀਐ,
ਅਸੀਂ ਤਾ ਤੇਨੂੰ ਯਾਦ ਹੈ ਰੱਖਿਆ ਤੂੰ ਭਾਵੇ ਵਿਸਾਰ ਗੀਐ !
ਉਹਨਾ ਪਲਾ ਦੇ ਉੱਤੇ ਸਜਨਾ ਜਿੰਦਗੀ ਹੈ ਕੁਰਬਾਨ ਮੇਰੀ ,
ਜਿਹੜੇ ਪਿਆਰ ਦੀ ਗਲਵਕੜੀ ਪਾ,ਮੇਰੇ ਨਾਲ ਗੁਜਰ ਗੀਐ !
ਮੇਰੀ ਮਹਫ਼ਿਲ ਛੱਡ ਕੇ,ਸੋਹਨੀ ਮਹਫ਼ਿਲ ਵਿਚ ਤੂੰ ਪੁੱਜ ਗੀਐ ,
ਜਾਵਣ ਲੱਗਿਆ ,ਪਰ ਤੂੰ ਖੋ ਕੇ ,ਦਿਲ ਦਾ ਭੁੱਲ ਕਰਾਰ ਗੀਐ !
ਹੋਰ ਕਾਹਦੀਆ ਜਿਤਾ ,ਮੈ ਤਾ ਜਿੱਤ ਇੱਕੋ ਹੀ ਜਿੱਤੀ ਹੈ
ਪਿਆਰ 'ਚ ਮੈਨੂੰ ਦੇ ਕੇ ਜੋ ਤੂੰ ਅਪਣਾ ਪ੍ਰੀਤ -ਦੁਲਾਰ ਗੀਐ !
ਵੇਖਦਿਆ ਹੀ ਮੈਨੂ ,ਜਿੰਦਗੀ ਮੇਰੇ ਅੱਗੇ  ਹਾਰੀ  ਸੀ ,
ਪਰ ਤੂੰ ਜਾਵਣ ਲੱਗਾ ,ਮੈਨੂੰ ਦੇ ਕੇ ਵੱਡੀ ਹਾਰ ਗੀਐ  !
ਅੱਜ ਮੈਨੂੰ ਝੰਜਟ ਨਾ ਕੋਈ ,ਨਾ ਹੀ ਕੋਈ ਤਮੰਨਾ ਹੈ
ਐਸ ਤਰਾ ਜੀਵਨ ਨੂੰ ਮੇਰੇ ਤੂੰ ਤਾ ਖੂਬ ਸੰਵਾਰ ਗੀਐ !
ਤੇਰੇ ਬਿਨ 'ਅਰਪਨ ' ਦੁਨਿਆ ਵਿਚ ਹੋਂਦ ਭਲਾ ਕਾਹਦੀ ਸੀ
ਮੈਨੂੰ ਕਾਹਦਾ ਮਾਰਨਾ ਅੜਿਆ ,ਤੂੰ ਤਾ ਖੁਦ ਨੂੰ ਮਾਰ ਗੀਐ !
      ਮੇਰੀ ਕਿਤਾਬ  ਗਮਾ ਦਾ ਵਣਜਾਰਾ ਵਿਚੋ
                                                   ਰਾਜੀਵ ਅਰਪਨ

PINJR

           ਪਿੰਜਰ
ਅਰਪਨ ਤੂੰ ਨਹੀ,
.....................ਤੇਰੇ  ਅਰਮਾਨਾ ਦਾ ਪਿੰਜਰ ,
......................ਬੜਾ  ਹੰਬ ਕੇ  ਬੋਲਦਾ ਹੈ !
ਸ਼ਾਮ ਵੇਲੇ
.....................ਦੂਰ ਸ਼ਾਂਤ  ਲਹਿਰਾ ਉਹਲੇ,
....................ਕਿਸੇ ਨੂੰ ਮੁੱਦਤ  ਤੋ ਤੋਲਦਾ ਹੈ !
ਮੇਰਾ  ਜੋਬਨ ਅਧ ਖਿੜਿਆ ,
...................ਤੂੰ ਆਵੇ ,
.................ਤਾ  ਖਿੜ   ਜਾਵੇ ,
ਦਿਲ ਮੇਰਾ ,
.................ਇਹ ਰੋ-ਰੋ ਕੇ ਬੋਲਦਾ ਹੈ !
ਉਹ !ਬੇ-ਵਫ਼ਾ ,
...............'ਜ਼ਾਲਿਮ'
...............ਫੇਰ ਵੀ ਉਸ ਦੇ ਪਿਛੇ ,
ਦਿਲ ਮੇਰਾ ,
.................ਮੇਰਾ ਜੀਵਨ ਕਾਹਨੂੰ ਰੋਲਦਾ ਹੈ !

       ਮੇਰੀ ਕਿਤਾਬ ਗਮਾ ਦਾ ਵੰਜਾਰਾ ਵਿਚੋ
             ਤੁਹਾਡਾ ਦੋਸਤ
                            ਰਾਜੀਵ ਅਰਪਨ

Friday, 16 December 2011

THR-THRANDE

              ਥਰ-ਥਰਾਂਦੇ
ਨਾ ਕੋਈ ਗੀਤ ਹੋਠਾ ਨੂੰ ,ਛੁਆਇਆ ਹੈ
ਨਾ ਕਦੇ ਕੋਈ ਹੰਝੂ ਨੇਣਾ ਚੋ ਬਹਾਇਆ ਹੈ
ਮੈ ਗਮ ਦਾ ਕੱਦੇ ਇਜਹਾਰ ਨਹੀ ਕੀਤਾ
ਦਰਦ ਸਦਾ ਦਿਲ ਦੀ ਸੇਜੇ ਸੁਵਾਇਆ ਹੈ
ਹੋਠ ਥਰ-ਥਰਾਂਦੇ ਰਹੇ ਚਾਅ ਵਿਲ-ਵਿਲਾਂਦੇ ਰਹੇ
ਬੋਨਾ ਜੀਆ ਹੋ ਗਿਆ ਜਦ ਉਹ ਸਾਮਣੇ ਆਇਆ ਹੈ
ਹੋਰ ਕੁਛ੍ਹ ਕਿ,ਪਿਆਰ ਵੀ ਤੇਨੂੰ ਦੇ ਨਾ ਸਕਿਆ
ਸਿਰਫ ਤੇਰੇ ਲਈ ਮੈ ਜੋਬਨ ਲੁਟਾਇਆ ਹੈ
ਪ੍ਛ੍ਤਾਦਾ ਰਿਹਾ,ਮੇਰੇ ਪਿਆਰ ਤੇ ,ਜਹਾਨ ਸਾਰਾ
ਪਰ ਤੂੰ ਹੀ ਦੱਸ ਅਰਪਨ ਕਦੇ ਪਛਤਾਇਆ ਹੈ
              ***************
                              
                  ਝੂਰੇ  ਨੇ
  ਮੇਰੇ ਖਵਾਬ ਅਧੂਰੇ ਨੇ ,
  ਚਾਅ ਕਿ ਹੋਣੇ ਪੂਰੇ ਨੇ !
  ਮੇਰੇ ਦਿਲ ਦੇ ਜ਼ਖਮ ਤੇ ,
  ਉਹ ਜ਼ਾਲਿਮ ਵੀ ਝੂਰੇ ਨੇ

ਮੇਰੀ ਕਿਤਾਬ ਗਮਾ ਦਾ ਵਣਜਾਰਾ ਵਿਚੋ
                   ਰਾਜੀਵ ਅਰਪਨ

Thursday, 15 December 2011

PEGNBRA TE

         ਪੇਗੰਬਰਾ  ਤੇ
ਜਾਂਦੀ ਸੀ ,ਜਦੋ ਜਾਂਦੀ ਸੀ ਪੇਗੰਬਰਾ ਤੇ ,
ਹੁਣ ਤਾ ਤੇਰੇ ਤੋ ਵੱਡਾ ਹੱਜ ਕੋਈ ਨਾ !
ਚੰਨਾ ਮੁਨਿਆਰੀ ਦੀ ਦੁਕਾਨ ਖੋਲ ਲਾ
ਤੇਰੇ ਨਾਲ ਮਿਲਣ ਦਾ ਪੱਜ ਕੋਈ ਨਾ
ਜੀ ਕਰਦੇ ਗਾਨੀ ਚ ਤੇਨੂੰ ਮਡਾਲਾ ਵੇ
ਤੇਨੂੰ ਵੇਖਿਆ ਆਉਦਾ ,ਰੱਜ ਕੋਈ ਨਾ
ਮਾਪਿਆ ਨਾਲ ਕਿਵੇ ਆਪਣੀ ਗੱਲ ਤੋਰਾ
ਗੱਲ ਕਰਨ ਦਾ ਮੈਨੂੰ ਚੱਜ ਕੋਈ ਨਾ
ਸਖੀਆ ਐਵੇ  ਹੀ ਮਖੋਲ ਕਰਦਿਆ ਨੇ
ਮੈਨੂੰ ਤਾ ਵਿਖਦਾ ਤੇਰੇ ਚ ਕੱਜ ਕੋਈ ਨਾ
ਸਖੀਆ ਨਾਲ ਰਹਾ ਗੱਲਾ ਤੇਰਿਆ ਕਰਦੀ
ਮੈਨੂੰ ਸਮਾਜ ਦੀ ਹੁਣ ਲੱਜ ਕੋਈ ਨਾ
   ਉਸ ਮਾਸੂਮ ਦੇ ਨਾ ਹੀ ਜੋ ਖੋ ਗਈ
  ਮੇਰੀ ਕਿਤਾਬ ਗਮਾ ਦਾ ਵਣਜਾਰਾ ਵਿਚੋ
                          ਰਾਜੀਵ ਅਰਪਨ

TOBA (GAZAL)

             ਤੋਬਾ (ਗ਼ਜ਼ਲ)
ਜਦੋ ਨਾਲ ਦੁਨਿਆ ਕਰਮ ਮੈ ਮਿਲਾਏ
ਮੇਰੇ ਹਿੱਸੇ ਹੋਂਕੇ ਤੇ ਹੰਝੂ ਨੇ    ਆਏ
ਗਮਾ ਤੋ ਕਦੇ ਵੀ ਮੈ ਤੋਬਾ ਨਾ ਕੀਤੀ
ਤੂੰ ਦੇ ਦਰਦ ,ਉਹ ,ਜੋ ਅਸਾ ਨਾ ਹੰਢਾਏ
ਕਹਿਣ ਲੋਕੀ ਐਵੈ ਕਿ ਮਦਹੋਸ਼ ਹਾ ਮੈ
ਤਮੰਨਾ ਹੈ ਸਾਕੀ ਪਿਲੋੰਦਾ ਹੀ ਜਾਏ
ਤੇਰੇ ਗਮ ਨੂੰ ,ਤੇਰੀ ਮੈ ਸੋਗਾਤ ਮੰਨੀ
ਖੁਸ਼ੀ ਨਾਲ ਰਾਹ ਗਮ ਦੇ ਮੈਨੂੰ ਭਾਏ
ਜੋ ਖਾਬਾ ਚ ਮਹਿਕੇ ,ਅਸਲ ਵਿਚ ਰੁਲਾਏ
ਹਕੀਕਤ ਤੇ ਖਾਬਾ ਚ ਕਿ ਫਰਕ ਹੈ ਯਾਰਾ
ਜੋ ਇਕ ਪਲ ਤਾ ਰੋਏ ਦੂਜੇ ਮੁਸਕੁਰਾਏ
ਨਹੀ ਗਮ ਕੋਈ ਤੇਰੇ ਦੀਵਾਨੇ ਟਾਈ
ਮਿਲੇ ਮੋਤ ,ਯਾ ਜਿੰਦਗੀ ਮਿਲ ਜਾਏ
     ਮੇਰੀ ਕਿਤਾਬ ਗਮਾ ਦਾ ਵਣਜਾਰਾ ਵਿਚੋ
                     ਰਾਜੀਵ ਅਰਪਨ

Wednesday, 14 December 2011

DUR JINDGI CH DUR

        ਦੂਰ ਜਿੰਦਗੀ ਚ ਦੂਰ
ਉਹ ਦੂਰ ਜਿੰਦਗੀ ਚ ਦੂਰ ਨਿਕਲ ਗਿਆ
ਜਿਸ ਨੂੰ ਵੇਖ ਕੇ ਅਸੀਂ ਸਹਿਮ ਕੇ ਖੜੋ ਗਏ
ਦਿਲ ਜਲਾਕੇ ,ਗੁਲਸ਼ਨ ਉਸਦਾ ਰੋਸ਼ਨ ਕਰ ਦਿੱਤਾ
ਅਸੀਂ ਮਹਿਕਦੇ ,ਅਰਮਾਨਾ ਦੇ ਬਦਲੇ ਸਹਿਕਦੇ ਹੰਝੂ ਲਏ
ਚਾਰ ਕੁ ਦਿਨ ਚਹਿਕਿਆ ਸੀ ,ਗੁਸਤਾਖ ਤੇਰੇ ਜਹਾਨ ਚ
ਉਨਾ ਚਾਰ ਦਿਨਾ ਦੇ ,ਹਾਏ ਏਨੇ ਕਰਜੇ ਦੇਣੇ ਪਏ
ਤੇਰੇ ਅੱਗੇ ਹਾਰ ਦਿੱਤੀ ,ਦਿਲ ਨੇ ਜਿੰਦਗੀ ਮੇਰੀ
ਜਿੰਦਗੀ ਜੀਣ ਲਈ, ਹੁਣ ਦਿਲਾਸਾ ਕੋਣ ਦਏ
ਤੇਨੂੰ ਪਾਨ ਲਈ ਸੱਜਣਾ !ਅਰਪਨ ਖੋ  ਗਿਆ
ਤੇਨੂੰ ਪਾਨ ਲਈ ਕਿਹੜੇ ਦੁਖ ਇਸ ਨੇ ਨਾ ਸਹੇ
    ਮੇਰੀ ਕਿਤਾਬ ਗਮਾ  ਦਾ  ਵਣਜਾਰਾ ਵਿਚੋ
                       ਰਾਜੀਵ ਅਰਪਨ

Tuesday, 13 December 2011

PIAR KRDI HA

         ਪਿਆਰ ਕਰਦੀ ਹਾ
ਮੇਰੀ ਸਜਨੀ ਮੂੰਹੋ ਕਿਉ ਨਈ ਕਹਿੰਦੀ
ਕਿ ਮੈ ਤੇਰੇ ਨਾਲ ਪਿਆਰ ਕਰਦੀ ਹਾ
ਅਖੀਆ ਤੇਰਿਆ ਗਲਵਕੜੀ ਪਾਂਦੀਆ ਨੇ
ਹਵਾ ਚੋ ਪਿਆਰ ਦੀਆ ਖਸ਼ਬੋਇਆ ਆਂਦਿਆ ਨੇ
ਬੁਲਿਆ ਤੇਰਿਆ ਚ ਸਧਰਾ ਮੁਸਕਰਾਂਦੀਆ  ਨੇ
ਤੂੰ ਮੈਨੂੰ ਫੇਰ ਵੀ ਨਹੀ ਕਹਿੰਦੀ ,
ਕੇ ਤੂੰ ਮੈਨੂੰ ਚੰਗਾ ਲਗਦਾ ਹੈ
ਮੈ ਤੇਰੇ ਦੀਦਾਰ ਕਰਦੀ ਹਾ
***************ਮੈ ਤੇਰੇ ਨਾਲ ਪਿਆਰ ਕਰਦੀ ਹਾ
ਹਾਏ ਨੀ ਤੂੰ ਇੰਜ ਕਰਨਾ ਛੱਡ ਦੇ
ਯਾ ਫੇਰ ਸਾਡੇ ਤੇ ਮਰਨਾ ਛੱਡ ਦੇ
ਕੱਲਿਆ ਬਹਿ ਆਹਾ ਭਰਨਾ ਛੱਡ ਦੇ
ਖ੍ਵਾਬਾ ਚ ਬਹੁਤਾ ਤਰਨਾ ਛੱਡ ਦੇ
ਜੋ-ਜੋ  ਤੂੰ ਮੇਰੇ ਲਈ ਕਰਦੀ ਹੈ
ਮੈਨੂੰ ਉਸਦਾ ਇਲਮ ਹੈ ਬਲੀਏ
ਫੇਰ ਤੂੰ ਸਾਫ਼ ਕਿਉ ਨਹੀ ਕਹਿੰਦੀ
ਤੇਰੇ ਤੇ ਜਿੰਦ ਨਿਸਾਰ ਕਰਦੀ ਹਾ
***********ਮੈ ਤੇਰੇ ਨਾਲ ਪਿਆਰ ਕਰਦੀ ਹਾ
ਸਜਨੀ ਤੂੰ ਮੇਰੀ ਗੱਲ ਮੰਨਿਆ ਨਾ ਕਰ
ਯਾ ਫੇਰ ਬਹੁਤਾ ਬਣਿਆ ਨਾ ਕਰ
ਪਿਆਰ ਵਿਚ ਏਨਾ ਸਨਿਆ ਨਾ ਕਰ
ਜੈਕਡ ਚ ਬਹੁਤਾ ਤਣਿਆ ਨਾ ਕਰ
ਸਥਨਾ ਨੂੰ ਤੂੰ ਛਾਤੀ ਫੂਲਾ ਕੇ
ਮੇਰਿਆ ਗੱਲਾ ਤੇ ਵਾਦੇ ਦਸਦੀ ਹੈ
ਜੱਦ ਮੈ ਤਰਲੇ ਪਾ ਕੇ ਪੁੱਛਦਾ
ਤੂੰ ਮੈਨੂੰ ਸਾਫ਼ ਕਿਉ ਨਹੀ ਕਹਿੰਦੀ
ਮੈ ਤੇਰੇ ਤੇ ਇਤਬਾਰ ਕਰਦੀ ਹਾ
***************ਮੈ ਤੇਰੇ ਨਾਲ ਪਿਆਰ ਕਰਦੀ ਹਾ
    ਮੇਰੀ ਕਿਤਾਬ ਗਮਾ ਦਾ ਵਣਜਾਰਾ ਵਿਚੋ
                           ਰਾਜੀਵ ਅਰਪਨ

MAI RO PIA

          ਮੈ ਰੋ ਪਿਆ
ਜਿੰਦਗੀ ਮੇਰੀ ਦੀ ਕਹਾਣੀ
ਜਦ ਉਸ ਨੇ ਮੈਨੂੰ ਸੁਨਾਈ
************ਤਾ ਮੈ ਰੋ ਪਿਆ
ਸਿਤਮਗਰ ਜਵਾਨੀ ਮੇਰੀ ਦੀ
ਹਕੀਕਤ ਮੈਨੂੰ ਸਮਝਾਈ
************ਤਾ ਮੈ ਰੋ ਪਿਆ
ਤੂੰ ਬਦਨਾਮ ਹੈ ਹੋਰ ਕੁਝ ਨਹੀ
ਦਸਿਆ ਇਹ ਹੈ ਤੇਰੀ ਕਮਾਈ
************ਤਾ ਮੈ ਰੋ ਪਿਆ
ਅਜੇ ਬਿਗੜਿਆ ਤੇਰਾ ਕੁਝ ਨਹੀ
ਸੰਭਲਨ ਦੀ ਦਿੱਤੀ ਦੁਹਾਈ
************ਤਾ ਮੈ ਰੋ ਪਿਆ
ਮੇਰੇ ਗਮ ਤੋ ਤੋਬਾ ਕਰਕੇ
ਜਦ ਉਸ ਲਿੱਤੀ  ਜੁਮਾਈ  
************ਤਾ ਮੈ ਰੋ ਪਿਆ
      ਮੇਰੀ ਕਿਤਾਬ ਗਮਾ  ਦਾ ਵਣਜਾਰਾ
              ਰਾਜੀਵ ਅਰਪਨ

Monday, 12 December 2011

SOCH KHO GEE

        ਸੋਚ ਖੋ ਗਈ
ਮੇਰੀ ਸੋਚ ਖੋ ਗਈ ,ਤੇਰੀ ਭਾਲ ਵਿਚ ਵੇ
ਜਦ ਤੂੰ ਬਾਰ-ਬਾਰ ਆਇਆ ,ਖਿਆਲ ਵਿਚ ਵੇ
ਗਜਬ ਦਾ ਹਾਸਾ ,ਗਜਬ ਦੀ ਬੋਲੀ ,ਗਜਬ ਦਾ ਨਖਰਾ
ਹਾਏ ਕਿ ਕੁਛ੍ਹ ਨਹੀ ,ਮੇਰੇ ਪ੍ਰੀਤਮ ਬੇਮਿਸਾਲ ਵਿਚ ਵੇ
ਨਾਲੇ ਪੂਰੀ .ਨਾਲੇ ਕਾਬਾ .ਉਸ ਤੇ ਨੂਰ ਬੇਹਿਸਾਬਾ
ਰੱਬੀ ਨੂਰ ਜਿਆ ਵਿਖਿਆ ,ਤੇਰੇ ਜਲਾਲ ਵਿਚ ਵੇ
ਤੇਰੀ ਬਦ-ਦੁਆ ਵੀ ਮੇਰੇ ਸਿਰ ਮਥੇ ਅੜਿਆ
ਜਿਹੜੀ ਤੂੰ ਦੇ ਗਿਆ ,ਆ ਕੇ ਮਲਾਲ ਵਿਚ ਵੇ
ਲਮੇਰਿਆ ਰਾਤਾ,ਪਰ ਕਿਥੋ ਮੁਕਣ ਤੇਰਿਆ ਬਾਤਾ
ਯਾਦਾ ਤੇਰਿਆ ਸੀਨੇ ਨਾਲ ਲਾਇਆ ਮੈ ਸਿਆਲ ਵਿਚ ਵੇ
ਤੇਰੇ ਨਾ ਆਉਣ ਦਾ ਦਿਲਾਸਾ ,ਮੈ ਦਿਲ ਨੂੰ ਦੇਵਾ
ਚੰਗਾ ਏ ,ਤੂੰ ਨਈਓ ਆਇਆ ,ਮੰਦੇ ਹਾਲ ਵਿਚ ਵੇ
ਅਰਪਨ ਰਕੀਬ ਮੇਰੇ ,ਤੇਰੇ ਵੀ ਨਾ ਮੀਤ ਹੋਏ
ਭੰਵਰੇ ਕਾਲੇ ਹੀ ਰਹਿਣੇ,ਰਹਿਣ ਭਾਵੇ ਗੁਲਾਲ ਵਿਚ ਵੇ
      ਮੇਰੀ ਕਿਤਾਬ ਗਮਾ ਦਾ ਵਣਜਾਰਾ ਵਿਚੋ
                           ਰਾਜੀਵ ਅਰਪਨ

TUFAN

          ਤੂਫ਼ਾਨ
ਉਹ ਗੁਲਿਸਤਾਨ ਬਣ ਕੇ ਆਏ
ਤੂਫ਼ਾਨ ਬਣ ਕੇ ਚਲੇ ਗਏ
ਜਿਨ੍ਹਾ ਨੂੰ ਅਸਾ ਪਲਕਾ ਤੇ ਬਿਠਾਇਆ
ਘੁਮੰਡ ਚ ਉਹ ਸੀਨਾ ਤਾਣ ਕੇ ਚਲੇ ਗਏ
           *************
              ਹੁੰਨ ਵੀ
ਹੁੰਨ ਵੀ ਜੱਦ ਤੂੰ ਯਾਦ ਆਵੇ
ਇਕ ਤੜਪ ਜਈ ਜਗਾ  ਜਾਵੇ
ਦਿਲ ਦੀ ਬਿਰਹਾ ਰੁੱਤ ਦੇ ਵਿਚ
ਇਕ ਗੁਲਸ਼ਨ ਜਿਆ ਮਹਕਾ ਜਾਵੇ
       ************
         ਪਰੋਏ
ਲਫਜਾ ਚ ਪਰੋਏ ਨਹੀ ਜਾਂਦੇ ਮੇਰੇ ਹੰਝੂ
***************ਦਸ ਮੈ ਕੀ ਕਰਾ
ਭੁਲਦਿਆ ਨਹੀ ਤੇਰਿਆ ਯਾਦਾ
******************ਹੋੰਕਾ ਭਰ ਕੇ ਪੀ ਮਰਾ
     *****************
           ਓਖੇ ਨੇ 
ਇਹ ਦਾਗ ਲੇਨੇ ਸੋਖੇ ਤੇ ਮਿਟਾਣੇ   ਓਖੇ ਨੇ
ਇਹ ਰਿਸ਼ਤੇ ਪਾਨੇ ਸੋਖੇ ਤੇ ਨਿਭਾਨੇ ਓਖੇ ਨੇ
                        ਰਾਜੀਵ ਅਰਪਨ

GM NA WTAO

      ਗਮ ਨਾ ਵਟਾਓ
ਕੋਈ ਮੇਰਾ ਗਮ ਨਾ ਵਟਾਓ
ਦਿਲ ਮੇਰੇ ਤੋ ਪਰਦਾ ਨਾ ਲਾਹੋ
ਮੇਰੀ ਸੁਣੋਗੇ ਗਮ ਦੀ ਕਹਾਣੀ
ਉਹ ਕਿਸੇ ਤੋ ਸੁਣੀ ਨਹੀ ਜਾਣੀ
ਸਭ ਦੀ ਆਤਮਾ ਰੋ ਪਏ ਗੀ
ਸਭ ਦੇ ਦਿਲ ਵਿਚ ਖੋਹ ਪਏ ਗੀ
ਗੱਲ ਉਨ੍ਨਾ ਤਕ ਪਹੁੰਚ ਜਾਏ ਗੀ
ਆਤਮਾ ਉਨ੍ਨਾ ਦੀ ਗੋਤੇ ਖਾਏ ਗੀ
ਫੇਰ ਇਕ ਤੁਫਾਨ ਆਏ  ਗਾ
ਮੋਤ ਦਾ ਪੇਗਾਮ ਲਿਆਏ ਗਾ
ਦਿਲ ਉਸ ਦਾ ਕਹਿਰ ਨਾ ਕ੍ਮਾਦੇ
ਜਾਨ ਉਸਦੀ ਦੁਵਿਧਾ ਚ ਨਾ ਪਾ ਦੇ
ਹਾ ਜਾਓ , ਜਾਓ ਸਾਰੇ ਜਾਓ
***************ਕੋਈ ਮੇਰਾ ਗਮ ਨਾ ਵਟਾਓ
ਹਾ ਜੇ ਉਹਨਾ ਤੇ ਕੋਈ ਅਸਰ ਨਾ ਹੋਏ ਗਾ
ਇਹ ਸੁਨ ਕੇ ਦਿਲ ਮੇਰਾ ਰੋਏ ਗਾ
ਜੋ ਮੈ ਵਾਂਗ ਫੂਲਾ ਦੇ ਪਾਲੇ
ਦਿਲ ਚ ਬਣਨਗੇ ਖੂਨੀ ਛਾਲੇ
ਮੈ ਮਰ ਜਾ .ਕੋਈ ਗਮ ਨਹੀ ਹੇਗਾ
ਗਮ ਦਸਾ ਇਹ ਦਮ ਨਹੀ ਹੇਗਾ
ਸੁਨ ਕੇ ਕਹਾਣੀ ਪੱਥਰ ਵੀ ਨੇ ਰੋਏ
ਉਹ ਵੀ ਰੋਣਗੇ ਆਪਣੇ ਜੀਉ ਹੋਏ
ਕਹਾਣੀ ਸੁਨਾ ਕੇ,ਮੈ ਖਤਰਾ ਨਹੀ ਲੇਣਾ
ਨਾ ਓਏ ,ਨਾ ਮੈ ਕੁਛ੍ਹ ਨਹੀ ਕਹਿਣਾ
ਜਾਨ ਕਿਸੇ ਦੀ ਨੂੰ ਦੁਵਿਧਾ ਚ ਨਾ ਪਾਓ
ਕੋਈ ਮੇਰਾ ਗਮ ਨਾ ਵਟਾਓ
    ਮੇਰੀ ਕਿਤਾਬ ਗਮਾ ਦਾ ਵਣਜਾਰਾ ਵਿਚੋ
                   ਰਾਜੀਵ ਅਰਪਨ

Sunday, 11 December 2011

RONA UDHARA RKHIA

    ਰੋਣਾ ਉਥਾਰਾ ਰਖਿਆ
ਰੋਣਾ ਉਥਾਰਾ ਰਖਿਆ ,ਜੀਣਾ ਉਧਾਰਾ ਰਖਿਆ
ਤੇਰੇ ਬਿਨਾ ਮੈ ਸੱਜਣਾ ,ਇਸ ਤਰਾ ਗੁਜਾਰਾ ਰਖਿਆ
ਤੂੰ ਆਵੇ ਤਾ ਘੋੜੀਆ ਗਾਵਾ, ਸੋ -ਸੋ ਸਗਨ ਮਨਾਵਾ
ਤੇਰੇ ਲਈ ਸਜਾ ਸਵਾਰ ਕੇ ਇਕ ਖਵਾਬ ਕਵਾਰਾ ਰਖਿਆ
ਹੁਣ ਜਾਓ ਜੀ ,ਇੱਥੇ ਕਿਸੇ ਲਈ ਕੋਈ ਜਗ੍ਹਾ ਨਹੀ
ਦਿਲ ਆਪਣੇ ਵਿਚ ਅਸਾ ਨੇ ਸੱਜਣ ਪਿਆਰਾ ਰਖਿਆ
ਕਿਉ ਕਰ ਕਿਸੇ ਦੇ ਅਗੇ ਮੈ ਹਥ  ਪਸਾਰਾ
ਮੰਗਣ ਲਈ ਰੱਬ ਦਾ ਇਕੋ ਇਕ ਦੁਆਰਾ ਰਖਿਆ
ਦੇਖ ਲੇਣਾ ਇਕ ਦਿਨ ਦੁਨਿਆ ਰੋਸ਼ਨਾਏ ਗਾ
ਅਰਪਨ ਨੇ ਦਿਲ ਵਿਚ ,ਜੋ ਹੈ ਸਿਤਾਰਾ ਰਖਿਆ
                          ਰਾਜੀਵ ਅਰਪਨ
             ************************
          
                        ਦਿਲ
ਜੱਦ ਤੇਨੂੰ ਅਪਨਾਣ ਲਈ ਦਿਲ ਕਰਦੇ
ਦਿਮਾਗ ਵੀ ਦਿਲ ਦੀ ਹਾਮੀ  ਭਰਦੇ
ਫੇਰ ਵੀ ਦਿਲ ,ਪਿਆਰ ਛੁਪਾ ਕੇ ਰਖਦੇ
ਕਿਤੇ ਠੁਕਰਾ ਨਾ ਦੇਵੇ ,ਇਸ ਗੱਲ ਤੋ ਡਰਦੇ
         ਮੇਰੀ ਕਿਤਾਬ ਗਮਾ ਦਾ ਵਣਜਾਰਾ  ਵਿਚੋ
                           ਰਾਜੀਵ ਅਰਪਨ

Saturday, 10 December 2011

MR GIA (GAZAL)

          ਮਰ ਗਿਆ (ਗ਼ਜ਼ਲ)
ਮਰ ਗਿਆ ,ਮਰ ਗਿਆ ਮੈ ਜੀਂਦਾ ਮਰ ਗਿਆ
ਗਮ ਖਾਂਦਾ ਮਰ ਗਿਆ .ਹੰਝੂ ਪੀਂਦਾ ਮਰ ਗਿਆ
ਮਿਲਿਆ ਨਾ .ਮੈਨੂੰ ਦੋਸਤੋ !ਕਦੇ ਸੁਖ ਕਿਨਾਰਾ
ਪਤਾ ਨਹੀ ਕਿੰਨੇ ਕੁ ,ਗਮ ਦੇ ਸਮੁੰਦਰ ਤਰ ਗਿਆ
ਮੈ ਸੀ ਵੀ ਨਾ ਕਰ ਸਕਿਆ .ਸਚ ਮੇਰੇ ਦੋਸਤੋ
ਜ਼ੁਲਮ ਦੁਨਿਆ ਦੇ ਸਾਰੇ ,ਚੁੱਪ ਚਾਪ ਜਰ ਗਿਆ
ਜਿੰਦਗੀ ਨੂੰ ਚੰਚਲਤਾ ਨੇ ,ਖੇਲਿਆ ਜੂਏ ਦੇ ਵਾਂਗ
ਬਾਜ਼ੀ ਮੇਰੇ ਦੋਸਤੋ !ਮੈ ਹਰ ਵਾਰ ਹਰ ਗਿਆ
ਜੋਸ਼ ਜਵਾਨੀ ,ਉਮਰ ਮਸਤਾਨੀ ,ਸਭ ਕੁਝ ਗਵਾਕੇ
ਹੋਂਕੇ .ਆਹਾ ਭਰਦਾ -ਭਰਦਾ ਅਰਪਨ ਠਰ ਗਿਆ
    ਮੇਰੀ ਕਿਤਾਬ ਗਮਾ ਦਾ ਵਣਜਾਰਾ ਵਿਚੋ
                              ਰਾਜੀਵ ਅਰਪਨ

Thursday, 8 December 2011

DRDILA NGMA

           ਦਰਦੀਲਾ  ਨਗਮਾ
ਹੁਣ ਹੋਰ ਦਰਦੀਲਾ ਨਗਮਾ ਮੈ ਕੋਈ ਗਾਵਾਗਾ
ਦੇਖਣਾ , ਮੈ ਦਰਦ ਵਿਚ , ਖੋੰਦਾ     ਜਾਵਾਗਾ
ਦੁਖਾ ਲੈ .ਜਿੰਨਾ ਕੁ ,ਦਿਲ ਉਸ ਨੇ  ਦੁਖਾਨਾ ਹੈ
ਹੰਝੂ ਨਹੀ ਬਹਾਨਦਾ, ਆਹ ਭਰ ਜਿਗਰ ਨੂੰ ਪਿਆਵਾਂਗਾ
ਨਜਰਾ ਨਾਲ ਨਜ਼ਰਾ ਮਿਲੀਆ,ਦਿਲ ਵਿਚ ਜੋਤ ਜਗੀ
ਅਫਸਾਨਾ ਓਦੋ ਤੋ ਸ਼ੁਰੂ ਹੈ ,ਜਿੰਦ ਮੁਕਣ ਤੇ ਮੁਕਾਵਾਂਗਾ
ਤੇਰੇ ਸਾਮ੍ਹਣੇ ਤਾ ਮੇਰਾ ਵਜੂਦ ਹੈ ,ਝੁਕਾ ਮੈ ਕਿਸ ਤਰਾ
ਜੱਦ ਤੂੰ ਅੜੀਏ ਚਲੀ ਗਈ,ਫੇਰ ਭਾਵੇ  ਪਛਤਾਵਾਂਗਾ
ਦਿਲ ਨੇ ਤੇਨੂੰ ਆਪਣਾ ਮੰਨਿਆ ਤਾਹੀ ਤਾ ਝਗੜਦਾ ਹੈ
ਤਨਹਾਈ ਚ ਇਸ ਦੇ ਕਰਮ ਤੇ ,ਇਸ  ਨੂੰ ਮੈ ਤੜਫਾਵਾਂਗਾ
        ਆਪਣੀ ਕਿਤਾਬ ਗਮਾ ਦਾ ਵਣਜਾਰਾ ਵਿਚੋ
                             ਰਾਜੀਵ ਅਰਪਨ

Wednesday, 7 December 2011

NSHA WECHN WALA

          ਨਸ਼ਾ ਵੇਚਣ ਵਾਲਾ
ਮੈ  ਜਹਿਰ ਦਾ   ਵਪਾਰੀ
**************ਮੈ ਜਹਿਰ ਵੇਚਦਾ ਹਾ
ਇਕ ਸੁੰਦਰੀ ਦੇ ਸੁਹਾਗ ਨੂੰ
ਪ੍ਰੀਤ ਦੇ ਮੀਠੇ ਰਾਗ ਨੂੰ
ਪਿਤਾ ਦੇ ਪਿਆਰੇ ਜਾਗ ਨੂੰ
ਮਾ ਦੇ ਕੋਮਲ ਪਰਗ ਨੂੰ
****************ਮੈ  ਕਹਿਰ ਵੇਚਦਾ  ਹਾ
****************ਮੈ ਜਹਿਰ ਦਾ ਵਪਾਰੀ
ਮੈ ਮੋਤ ਦਾ  ਮਸੀਹਾ
ਜਿੰਦਗੀ ਤੋ ਹਾਰਿਆ ਨੂੰ
ਗਮਾ ਦੇ  ਮਾਰਿਆ ਨੂੰ
ਸਚ ਮੋਤ ਮੇਰੇ ਦੋਸਤੋ
**************ਅੱਠੇ ਪਹਿਰ ਵੇਚਦਾ ਹਾ
**************ਮੈ ਜਹਿਰ ਦਾ ਵਪਾਰੀ
ਸਚ ਸਿਤਮ ਹੈ ,ਸਿਤਮ
ਮੇਰਾ ਯਾ ਉਸ ਕਰਤਾਰ ਦਾ
ਮੈ ਖੁਦ ਜੋ ਇਕ ਲਾਸ਼ ਹਾ
ਫੇਰ ਵੀ ਆਪਣੇ ਜੀਣ  ਲਈ
******************ਮੋਤ ਦੀ ਲਹਿਰ ਵੇਚਦਾ ਹਾ
******************ਮੈ   ਜ਼ਾਹਿਰ ਦਾ ਵਪਾਰੀ
          ਅਪਣੀ ਕਿਤਾਬ ਗਮਾ ਦਾ ਵਣਜਾਰਾ ਵਿਚੋ
                                  ਰਾਜੀਵ ਅਰਪਨ

Wednesday, 30 November 2011

KHIAL AYA(GAZAL)

         ਖਿਆਲ ਆਇਆ
ਮੁੱਦਤ ਤੋ ਭੁੱਲਿਆ ਸੀ,ਅੱਜ ਉਸਦਾ ਖਿਆਲ ਆਇਆ
ਮੁਰਝਾ ਗਏ ਮੁੱਖ ਤੇ .ਸਚ ਮੁੜ ਤੋ ਜਲਾਲ    ਆਇਆ
ਗਮ ਬੇਸ਼ਕ ਬੇਸ਼ੁਮਾਰ ਸਨ ,ਜਿੰਦਗੀ ਹੁਣ ਨਾਲੋ ਸੀ ਬੇਹਤਰ
ਹਾਏ ਕਾਹਨੂੰ ਹੈ ਭੁਲਾਇਆ ,ਦਿਲ ਨੂੰ ਮੇਰੇ ਤੇ ਮਲਾਲ ਆਇਆ
ਮਿਲਿਆ ਨਾ ਉਹ ,ਜੋ ਮੇਰੇ ਦਿਲ ਵਿਚ ਸੀ ਘਰ ਕਰ ਗਿਆ
ਦਿਮਾਗ ਸੋਚ ਤੇ ਸਵਾਰ ਹੋ .ਅਰਸ਼ਾ ਤੱਕ ਭਾਲ ਆਇਆ
ਭੁਲਾਂਦਾ ਨਾ ਤੇਨੂੰ ਉਮਰ ਭਰ .ਜਿੰਦ ਬੰਦਗੀ ਚ ਗੁਜਰ ਦਿੰਦਾ
ਪਰ ਮੇਰੇ ਅੱਗੇ ਪਰਿਵਾਰ ਦੀ ਜਿੰਦਗੀ ਦਾ ਸਵਾਲ ਆਇਆ
ਅਰਪਨ ਨੂੰ ਜੱਦ ਵੀ ਕਿਤੇ ਜਿੰਦਗੀ ਮਿਲੀ ਹੈ ਦੋਸਤੋ
ਗਮ ਤੋ ਫੁਰਸਤ ਪਾ ਕੇ ਮਿਲਾਗੇ ,ਕਹਿ ਕੇ ਟਾਲ ਆਇਆ
       ਮੇਰੀ ਕਿਤਾਬ ਗਮਾ ਦਾ ਵਣਜਾਰਾ ਵਿਚੋ
                            ਰਾਜੀਵ ਅਰਪਨ         

PANCHHI

       ਪੰਛੀ
ਹਾਏ ਖਾਮੋਸ਼ ਹੋ ਗਿਆ
ਦਿਲ ਸਹਿਕਦਾ-ਸਹਿਕਦਾ
ਦਿਲ ਦਾ ਮਹਿਕ ਨਾ ਸਕਿਆ
ਚਮਨ ਮਹਿਕਦਾ-ਮਹਿਕਦਾ
ਦਿਲ ਖ੍ਵਾਬਾ ਚ ਬਹਿਕਦਾ ਨਈ
ਅੱਕ ਗਿਆ ਬਹਿਕਦਾ -ਬਹਿਕਦਾ
ਖ੍ਵਾਬਾ ਦਾ ਪੰਛੀ ਡਿੱਗ ਗਿਆ
ਟਾਹਣੀ ਤੇ ਟਹਿਕਦਾ -ਟਹਿਕਦਾ
ਹਾਏ ਹੁਣੇ ਤਾ ਇਥੇ ਸੀ ਅਰਪਨ
ਕਿਥੇ ਗਿਆ ਚਹਿਕਦਾ-ਚਹਿਕਦਾ
   ਮੇਰੀ ਕਿਤਾਬ ਗਮਾ ਦਾ ਵੰਜਾਰਾ ਵਿਚੋ
                          ਰਾਜੀਵ ਅਰਪਨ

Tuesday, 29 November 2011

HONSLA DEE JINDE

     ਹੋਂਸਲਾ ਦਈ ਜਿੰਦੇ
ਅਸੀਂ ਦੂਰ ਦਰਗਾਹੇ ਜਾਣਾ
ਫੇਰ ਮੁੜ ਵਾਪਸ ਨਾ ਆਣਾ
**********ਹੋਂਸਲਾ ਦਈ ਜਿੰਦੇ
ਬੇਦਰਦ ਹੋ ਗਿਆ ਜਮਾਨਾ
ਸਚ ਹਾਣੀਆ ਵਿਛੜ ਜਾਣਾ
*********ਹੋਂਸਲਾ ਦਈ ਜਿੰਦੇ
ਮੋਤੀਆ ਨੇ ਖਿੰਡਰ ਜਾਣਾ
ਫੇਰ ਕੀਤੇ ,ਤੇ ਬਹਿ ਪਛਤਾਨਾ
*********ਹੋਂਸਲਾ ਦਈ ਜਿੰਦੇ
ਸਭ ਨੇ ਕਹਿਰ ਕਮਾਨਾ
ਬਣਨਾ ਨਾ ਜੀਣ ਦਾ ਬਹਾਨਾ
*********ਹੋਂਸਲਾ ਦਈ ਜਿੰਦੇ
               ਰਾਜੀਵ ਅਰਪਨ
     *******************
      ਨਗਮਾ ਹੋ ਜਾ
ਮੈ ਦਿਨ ਲੰਘਾ ਰਿਆ ਹਾ
ਜਖਮ ਦਿਲ ਦੇ ਜਗਾ ਰਿਆ ਹਾ
ਮੈ ਦਰਦੀਲਾ ਨਗਮਾ ਹੋ ਜਾ
ਗਮ ਚ ਇੰਜ ਘੁਲਦਾ ਜਰਿਆ ਹਾ
    ਮੇਰੀ ਕਿਤਾਬ ਗਮਾ ਦਾ ਵਣਜਾਰਾ ਵਿਚੋ
                        ਰਾਜੀਵ ਅਰਪਨ

Monday, 28 November 2011

BHRMA NA SKE

          ਭਰਮਾ ਨਾ ਸਕੇ
ਅਸੀਂ ਉਨਾ ਨੂੰ ਭਰਮਾ ਨਾ ਸਕੇ
ਦਿਲ ਦੀਆ ਹਾਏ ਸੁਨਾ ਨਾ ਸਕੇ
ਯਾਦ ਜਿਸ ਦੀ ਨੂੰ ਸੀਨੇ ਨਾਲ ਲਾ ਕੇ
ਦਿਲ ਨੂੰ ਐਵੇ ਬਹਿਕਦੇ  ਰਹੇ
ਜਿੰਦੜੀ ਜਿਸ ਲਈ ਗਵਾਂਦੇ ਰਹੇ
ਉਸ ਨੂੰ ਪਲ ਵੀ ਕੋਲ ਬਿਠਾ ਨਾ ਸਕੇ
*********ਅਸੀਂ ਉਹਨਾ ਨੂੰ ਭਰਮਾ ਨਾ ਸਕੇ
*********ਦਿਲ ਦੀਆ .......................
ਕੱਦੇ ਮੈ ਜਾਮ ਵਿਚ ਡੁੱਬਿਆ
ਕੱਦੇ ਮੈ ਸਾਕੀ ਵਿਚ ਰੁਝਿਆ
ਉਹਨਾ ਦੀਆ ਮੈ ਰਾਹਾ ਵੀ ਛਡਿਆ
ਨਵੀਆ -ਨਵੀਆ ਮਹਫ਼ਿਲ ਲਭਿਆ
ਫੇਰ ਵੀ ਉਹਨਾ ਨੂੰ ਬੁਲਾ ਨਾ ਸਕੇ
*********ਅਸੀਂ ਉਹਨਾ ਨੂੰ ਭਰਮਾ ਨਾ ਸਕੇ
**********ਦਿਲ ਦੀਆ ......................
ਮੇਰੇ ਰਿਸ਼ਤੇ ਵੀ ਨੇ ਹੇਗੇ
ਮੇਰੇ ਨਾਤੇ ਵੀ ਨੇ ਹੇਗੇ
ਮੇਰੇ ਸੱਜਣ ਵੀ ਨੇ ਹੇਗੇ
ਮੇਰੇ ਸਾਜਨ ਵੀ ਨੇ ਹੇਗੇ
ਕਿਤੇ ਵੀ ਦਿਲ ਰਿਝਾ ਨਾ ਸਕੇ
*********ਅਸੀਂ ਉਹਨਾ ਨੂੰ ਭਰਮਾ ਨਾ ਸਕੇ
*********ਦਿਲ ਦੀਆ ਹਾਏ ਸੁਨਾ ਨਾ ਸਕੇ
ਉਹ ਮੇਰੇ ਕੋਲ ਵੀ ਨੇ ਆਏ
ਮੇਰੇ ਨਾਲ ਨੇਣ ਵੀ ਮਿਲਾਏ
ਨੀਵੀ ਪਾ ਕੇ ਵੀ ਸ਼ਰਮਾਏ
ਤੇ ਗੁਲਾਬੀ ਹੋਠਾ ਚੋ ਮੁਸਕਰਾਏ
ਫੇਰ ਵੀ ਉਹਨਾ ਨੂੰ ਕੁਝ ਸੁਨਾ ਨਾ ਸਕੇ
************ਅਸੀਂ ਉਹਨਾ ਨੂੰ ਭਰਮਾ ਨਾ ਸਕੇ
************ਦਿਲ ਦੀਆ ਹਾਏ ਸੁਨਾ ਨਾ ਸਕੇ
      ਮੇਰੀ ਕਿਤਾਬ ਗਮਾ ਦਾ ਵਣਜਾਰਾ ਵਿਚੋ
                       ਰਾਜੀਵ ਅਰਪਨ

Sunday, 27 November 2011

JALIM

       ਜਾਲਿਮ
ਜ਼ੁਲਮ ,ਉਹ ਜ਼ਾਲਿਮ ਏਸੇ ਕਰਦੇ
ਦਿਲ ਨਾ ਜੀ ਸਕਦੇ ਨਾ ਹੀ ਮਰਦੇ
ਉਸਦੀ ਹੇਨਕ੍ਡ ਉਸਦਾ ਨਖਰਾ
ਦਿਲ ਵੇਚਾਰਾ ਸਭ ਕੁਝ ਜਰਦੇ
ਉਹ ਜ਼ਾਲਿਮ ਸੋ ਵਾਰ ਠੁਕਰਾਨਦੇ
ਦਿਲ ਫੇਰ ਮਿਲਣ ਲਈ ਆਹਾ ਭਰਦੇ
ਤੇਰੇ ਤੇ ਜਿੱਤ ਕਾਦੀ ਅੜਿਆ
ਜਿੱਤ ਕੇ ਵੀ ਅਖੀਰ ਦਿਲ ਹਰਦੇ
ਦਿਲ ਮੇਰਾ ਮੇਥੋ ਨਹੀ ਡਰਦਾ
ਤੇਰਾ ਹੈ ਤਾ ਹੀ ਤੇਥੋ ਡਰਦੇ
          ਰਾਜੀਵ ਅਰਪਨ
       ***********
         ਲੋਅ
ਲੋਅ ਦੁਆਲੇ ਘੁੰਮਦਾ ਜਾਣਾ
ਬਿਰਹਾ ਦੇ ਵਿਚ ਘੁਲਦਾ ਜਾਣਾ
ਗਮ ਤੇਰਾ ਮੈ ਖਾ-ਖਾ ਸੱਜਣਾ
ਖੁਸ਼ਿਆ ਮੂਲੋ ਭੁੱਲਦਾ ਜਾਣਾ
  ਮੇਰੀ ਕਿਤਾਬ ਗਮਾ ਦਾ ਵਣਜਾਰਾ ਵਿਚੋ
                  ਰਾਜੀਵ ਅਰਪਨ

PIAR WAILI GL TORI

        ਪਿਆਰ ਵਾਲੀ ਗੱਲ ਤੋਰੀ
ਪਿਆਰ ਵਾਲੀ ਗੱਲ ਤੋਰੀ ਪਿਆਰੇ ਜਏ ਸਜਨਾ ਨੇ
ਛੋਟਿਆ -ਛੋਟਿਆ ਬੁਲਿਆ ਚੋ  ਕਵਾਰੇ ਜਏ ਸਜਨਾ ਨੇ
ਨਦੀ ਛੋਟੀ ਅਫਨਾਈ ਜੋਬਨ ਦੀ ਦਲੀਜ ਉਤੇ
ਨੇੰਨਾ ਚੋ ਨੂਰ ਸੁਟਿਆ ਕਜਰਾਰੇ ਜਏ ਸਜਨਾ ਨੇ
ਨਾ ਸੀ ਗਰੂਰ ਬਹੁਤਾ ,ਨਾ ਹੀ ਓਛਾ ਪਣ
ਗੱਲਵਕੜੀ ਚ ਲੈ ਲਿਆ ਆਪਮੁਹਾਰੇ ਜਏ ਸਜਨਾ ਨੇ
ਹਾਏ ਪਿਆਰ ਉਸ ਦਾ ਅਰਸ਼ਾ ਵੀ ਉਚਾ ਅਰਪਨ
ਮੇਰੀ ਛੋਲੀ ਵਿਚ ਸੁਤੇ ਸਿਤਾਰੇ ਜਏ ਸਜਨਾ ਨੇ
ਸਜਨਾ ਬਿਨਾ ਹਾਏ ਹੁਣ ਕਿਥੇ ਜਾਈਏ
ਅਧ ਵਾਟੇ ਖੋਹ ਲਏ ਸਾਰੇ ਸਹਾਰੇ ਜਏ ਸਜਨਾ ਨੇ
                            ਰਾਜੀਵ ਅਰਪਨ


MUHBAT PAKE

     ਮੁਹਬਤ ਪਾਕੇ
ਬੇਦਰਦਾ ਨਾਲ ਮੁਹਬਤ  ਪਾਕੇ
ਦੱਸ ਦਿਲਾ ਤੂੰ ਕਿ ਕਰੇ ਗਾ
ਹਉਕੇ ਹੰਝੂ ਤੇ ਕੁਝ ਪੀੜਾ
ਸਚ ਤੂੰ ਜੀਂਦੇ ਜੀ ਮਰੇਗਾ
ਪਿਆਰ ਚ ਕੁਝ ਮਿਲਦਾ ਹੇਣੀ
ਅਰਮਾਨ ਕਦਮ-ਕਦਮ ਤੇ ਹਰੇ ਗਾ
ਮੇਰੀ ਕਹਾਣੀ ਸੁਨ ਕੇ ਯਾਰਾ
ਪੱਥਰ ਵੀ ਸਚ ਹਉਕੇ ਭਰੇਗਾ
ਮਾਸੂਮ ਜਿੰਦ ਤੇ ਕੋਮਲ ਦਿਲ ਹੈ
ਐਨਾ ਦਰਦ ਤੂੰ ਕਿਵੇ ਜਰੇਗਾ
ਡਰ ਏਨਾ  ਹੇਵਾਨਾ ਤੋ ਡਰ
ਨਹੀ ਤਾ ਪਿਛੋ ਖੁਦ ਤੋ ਡਰੇਗਾ
ਵਿਚ  ਮਝਧਾਰ ਦਿਲ ਹੋਇਆ ਦੀਵਾਨਾ
ਗਮ ਦਾ ਸਮੁੰਦਰ ਕਿਵੇ ਤਰੇਗਾ
   ਮੇਰੀ ਕਿਤਾਬ ਗਮਾ  ਦਾ ਵਣਜਾਰਾ ਵਿਚੋ
                 ਰਾਜੀਵ ਅਰਪਨ

Saturday, 26 November 2011

ESHK SDA HI

     ਇਸ਼ਕ ਸਦਾ ਹੀ
ਤੱਤੇ ਪੇਰ ਇਸ਼ਕ ਦੇ ਜੱਦ ਦਿਲ ਤੇ ਚਲਦੇ
ਆਸ਼ਿਕ ਨਾ ਹੀ  ਜਿੰਦੇ ਤੇ ਨਾ ਹੀ ਮਰਦੇ
ਕੰਨ ਪੜਵਾਦੇ ,ਮੱਜਾ ਚਰਾਂਦੇ,ਥਲਾ ਚ ਰੁਲਦੇ 
 ਆਸ਼ਿਕ ਮਿਲਣ ਲਈ  ਕਿ ਕੁਛ੍ਹ ਨਹੀ ਕਰਦੇ
ਲਗਣ ਪਹਿਰੇ ਚਾਰੋ ਪਾਸੇ ,ਚੰਦਰਾ ਜਗ ਵੀ ਡ੍ਕੇ
ਬੇ-ਬਸ ਮਿਲਣ ਲਈ ਕਿ ਨਹੀ ਕਰਦੇ ਹੋਂਕੇ ਭਰਦੇ
ਮਦਹੋਸ਼ ਹੋ ,ਮਗਰੂਰ ਹੋ ਪਿਆਰ ਵਿਚ ਡੁੱਬ
ਕੱਚੇ ਘੜੇ ਤੇ ਅਖੀਰ ਝਨ੍ਨਾ ਵੀ ਨੇ ਤਰਦੇ
ਭੁੱਲ ਜਾਂਦੇ ਨੇ ਉਹ ਕਾਬਾ ਅਤੇ ਕਾਂਸ਼ੀ
ਜੋ ਫਕੀਰ ਹੋ ਜਾਨ ਇਸ਼ਕੇ ਦੇ ਦਰ ਦੇ
ਜੋ ਇਸ਼ਕ ਵਿਚ ਦਿਲ ਅਰਪਨ ਕਰ ਦੇਣ
ਫੇਰ ਉਹ ਅਰਪਨ ਮੋਤ ਤੋ ਕ਼ਾਨੂ ਡਰਦੇ
             ਰਾਜੀਵ ਅਰਪਨ


        

Friday, 25 November 2011

BHUKHA (GEET)

           ਭੁੱਖਾ (ਗੀਤ)
ਹਾਏ ਦਿਲ ਮੇਰਾ ਭੁੱਖਾ ਪਿਆਰ ਦਾ
ਗਲੀ - ਗਲੀ ਟੋਲੇ ਘਰ  ਯਾਰ ਦਾ
ਹਸੀਨ ,ਸੋਹਣੀਆ ਨੜਿਆ ਤੱਕ ਕੇ
ਮੁੜ -  ਮੁੜ  ਅਵਾਜਾ   ਮਾਰਦਾ
***********ਹਾਏ ਦਿਲ ਮੇਰਾ ਭੁੱਖਾ ਪਿਆਰ ਦਾ
ਸੋਹਲ ਜਿੰਦਗੀ ਐਵੇ   ਗਵਾ ਕੇ
ਸਿਦਕ  ਮੁਲੋ ਨਹੀ   ਹਾਰ  ਦਾ
ਇਕ ਮੁੱਦਤ ਤੋ ਹੈ ਤੇਰੀ ਉਡੀਕ ਚ
ਸਚ ਬੜਾ ਉਤਾਵਲਾ ਹੈ ਤੇਰੇ ਦੀਦਾਰ ਦਾ
**********ਹਾਏ ਦਿਲ ਮੇਰਾ ਭੁਖਾ ਪਿਆਰ ਦਾ
ਮੈ  ਤੇਰਾ   ਤੂੰ  ਮੇਰੀ ਹੋ ਜਾ
ਇਹ  ਤੇਨੂੰ   ਹੈ ਆਰਜ ਗੁਜਰਦਾ
ਅਰਪਨ ਦੁਨਿਆ ਚ ਮਾਣ ਗਵਾ ਕੇ
ਟੋਲਦਾ ਹੈ ਖੂੰਜਾ ਸਤਕਾਰ   ਦਾ
**********ਹਾਏ ਦਿਲ ਮੇਰਾ ਭੁਖਾ ਪਿਆਰ ਦਾ
   ਮੇਰੀ ਕਿਤਾਬ ਗਮਾ ਦਾ ਵਣਜਾਰਾ ਵਿਚੋ
                           ਰਾਜੀਵ ਅਰਪਨ

CNN NU LORIA

         ਚੰਨ ਨੂੰ ਲੋਰੀਆ
ਮੈ ਚੰਨ ਨੂੰ ਲੋਰੀਆ ਦਿੱਤੀਆ ਰਾਤੀ ਨੀ ਮਾਏ
ਉਹ ਬਦਲਾ ਉਹਲੀ ਸੋ ਗਿਆ ਠੰਡੀ  ਛਾਏ
ਫੇਰ ਸੱਜਣਾ ਵਾਂਗ ਸ਼੍ਰ੍ਮਾਂਦਾ-ਸ਼੍ਰਮਾਂਦਾ ਮੈਨੂੰ ਤੱਕੇ
ਕੇ ਉਹ ਵੀ ਬੇਚਾਰਾ ਸੋ ਗਿਆ ਜੇੜਾ ਮੈਨੂੰ ਸੋਵਾਏ
********ਮੈ ਚੰਨ ਨੂੰ ਲੋਰੀਆ ਦਿੱਤੀਆ ਰਾਤੀ ਨੀ ਮਾਏ
ਪ੍ਰੀਤਾ ਦੀ ਉਹ ਸ਼ੀਤ ਚਾਂਦਨੀ ਹਾਏ ਖਲੇਰੀ ਜਾਵੇ
ਦਿਲ ਚ ਬੇਠੇ ਸੱਜਣ ਤਾਹੀ ਬਾਤਾ ਜਹਿਆ ਬੁਝਾਵੇ
ਮੈ ਆਖਾ ਜਾ ਵੇ ਜਾ ,ਅੱਖਾ ਮੇਰਿਆ ਦਾ ਤੂੰ ਚੰਨ ਹੇਨੀ
ਫੇਰ ਕਿਉ ਮੇਰਾ ਦਿਲ ਤੜਫਾਵੇ ਮੇਰਾ ਚੇਨ ਚੁਰਾਵੇ
*******ਮੈ ਚੰਨ ਨੂੰ ਲੋਰੀਆ ਦਿੱਤੀਆ ਰਾਤੀ ਨੀ ਮਾਏ
ਜਲ ਜਾਣੇ  ਪਪੀਹੇ ਦੀ ਬਿਰਹਾ ਬਰੀ ਵਾਨੀ
ਮੇਰੇ ਦਿਲ ਵਿਚ ਅਗਨ ਲਗਾਏ ,ਹਾਏ ਹਾਏ
ਮੇਰਾ ਚੈਨ   ਤਾ ਇਕ  ਮੁੱਦਤ  ਤੋ ਗਵਾਚਾ
ਹਾਏ ਮਾਏ ਅਰਪਨ ਬਾਵਰੇ ਨੂੰ ਨੀਦ ,ਕਿਵੇ ਆਏ
*******ਮੈ ਚੰਨ ਨੂੰ ਲੋਰੀਆ ਦਿੱਤੀਆ ਰਾਤੀ ਨੀ ਮਾਏ
       ਮੇਰੀ ਕਿਤਾਬ ਗਮਾ ਦਾ ਵੰਜਾਰਾ ਵਿਚੋ
                  ਰਾਜੀਵ ਅਰਪਨ  

Thursday, 24 November 2011

KWARA (GAZAL)

          ਕਵਾਰਾ (ਗ਼ਜ਼ਲ)
ਬੇ-ਸਹਾਰੇ ਨੂੰ ਸਹਾਰਾ   ਮਿਲ ਗਿਆ
ਦਰਦ ਮੈਨੂੰ ਕੁਛ੍ਹ,ਕਵਾਰਾ ਮਿਲ ਗਿਆ
ਜ਼ੁਲਮ ਹੁਣ   ਹੋਰ  ਕੀਤੇ  ਜਾਣ   ਗੇ
ਕਿਉ ਕਿ ਮੈਨੂੰ  ਕਿਨਾਰਾ  ਮਿਲ ਗਿਆ
ਮੋਤ ਤੇ ,ਘਰ ਦਾ ਸਨਾਟਾ,ਮੁਕ ਜਾਉ
ਆਣਗੇ ਵੇਰੀ ,  ਹੁੰਗਾਰਾ ਮਿਲ  ਗਿਆ
ਸ਼ਰਾਬ ਨਾਲ ਮੋਤਾ ਸਨ ,ਹੋ ਰਹੀਆ
ਏਸੇ ਲਈ ਮੈਖਾਨਾ  ਸਾਰਾ ਮਿਲ ਗਿਆ
ਗ਼ਜ਼ਲ ਦੇ ਸ਼ੇਅਰ  ਅਗਲੇ ਕੀ  ਕਹਾ
ਚੰਨ  ਤੋ "ਚੁਪ" ਇਸ਼ਾਰਾ ਮਿਲ ਗਿਆ
       ਮੇਰੀ ਕਿਤਾਬ ਗਮਾ ਦਾ ਵੰਜਾਰਾ ਵਿਚੋ
                 ਰਾਜੀਵ ਅਰਪਨ

JHAN TO(gazal)

         ਜਹਾਨ ਤੋ
ਮੇਰੀ ਪ੍ਰੀਤ ਟੁੱਟੀ ,ਮੈ ਟੁੱਟਿਆ ਜਹਾਨ ਤੋ
ਦਿਲਾ ਆਪਾ ਕਿ ਲੇਣੇ,    ਗੁਲਿਸਤਾਂ   ਤੋ
ਪਿਆਰ ਦੇ ਬਦਲੇ .ਮੈਨੂੰ ਦਰਦ  ਨੇ ਦਿੱਤੇ
ਸ਼ੇਖਾ ਮੈ ਕਿ ਲੇਣੇ, ਤੇਰੇ ਮਜ਼ਹਬ ਤੋ ਕੁਰਾਨ ਤੋ
ਜਿਹੜਾ ਮੇਰੀ ਰੂਹ ਦੀ ਪਿਆਸ ਨਾ ਬੁਝਾ ਸਕਿਆ
ਮੈ ਵੀ ਰਿਸ਼ਤਾ ਤੋੜ ਲਿਆ ,ਐਸੇ ਭਗਵਾਨ ਤੋ
ਮੇਰੀ ਰੂਹ ਦਾ ਰਿਸ਼ਤਾ ,ਲੋਕ ਝੂਠਾ ਦਸਦੇ
ਤਾ ਹੀ ਮੈ ਟੁੱਟਿਆ ,ਹਰ ਰਿਸ਼ਤੇ ਹਰ ਇਨਸਾਨ ਤੋ
ਖੁਸ਼ ਹੈ   ਦਿਲ ਕਿ ਕੋਈ ਏਨੂੰ  ਬੁਲਾਂਦੇ
ਬੇਸ਼ਕ ਅਵਾਜ ਆਈ ਹੈ ਕਬਰਿਸਤਾਨ ਤੋ
ਸੱਜਣ ਜੀ ਦਸੋ ,ਅਸੀਂ ਜਿਉਦੇ ਹਾ ਜਾ ਮੋਏ
ਮੈ ਉਹ ਬਸ਼ਰ ਹਾ ,ਜਿਸ ਨੂੰ ਨਫਰਤ ਹੈ ਮੁਸ੍ਕੁਰਾਨ ਤੋ
ਜੇ ਇਹ ਹਕੀਕਤ ਨਈ, ਅਫਸਾਨਾ ਹੀ ਸਹੀ
ਪਰ ਤੂੰ ਕਿਓ ਰੋਕਦਾ ਹੈ ਅਫਸਾਨਾ ਸੁਨਾਨ ਤੋ
           ਮੇਰੀ ਕਿਤਾਬ ਗਮਾ ਦਾ ਵਣਜਾਰਾ ਵਿਚੋ
                           ਰਾਜੀਵ ਅਰਪਨ

URWSHI

       ਉਰਵਸ਼ੀ
ਮੈ ਵੀ ਇਕ ਗੀਤ ਲਿਖਾ ਗਾ
ਗੀਤ ਵਿਚ ਅਪਣੀ ਪ੍ਰੀਤ ਲਿਖਾ ਗਾ
ਮੇਰੀ ਪ੍ਰੀਤ ਉਰਵਸ਼ੀ ਦੀ ਸਖੀ ਹੈ
ਇਹ ਤਾ ਮੇਰੇ ਦਿਲ ਦੀ ਜਾਈ
ਉਨੀ ਹੀ ਜਵਾਨ ਹੋਈ ਹੈ
ਜਿੰਨੀ ਜਿਆਦਾ ਮੈ ਹੰਡਾਈ
ਨਾ ਇਹ ਮਰਦੀ ਨਾ ਹੀ ਮਿਟਦੀ
ਨਾ ਇਹ ਹਰਦੀ ਨਾ ਹੀ ਜਿਤਦੀ
ਇਹ ਪਦਾਰਥ ਵਾਦੀ ਦੁਨਿਆ ਚ
ਕਰ ਅੱਕ੍ਲਾ ਨਾਲ ਸੋਦੇ
ਇਸ ਸਮਾਜ ਤੇ ਹਲਾਤ ਅਗੇ
ਹਾਰ ਗਿਆ ਹਾ ਪਿਆਰ ਦੇ ਸੋਦੇ
ਪਰ ਨਾ ਇਹ ਝੁਕਦੀ ਨਾ ਹੀ ਵਿਕਦੀ
ਉਮਰਾ ਦੇ ਕੰਡੀਲੈ ਪੇੰਡੇ
ਜਿਸ  ਵਿਚ ਭਾਂਵੇ ਹਾਰ ਗਿਆ ਹਾ
ਪਰ ਇਸ ਪਾਕ ਪ੍ਰੀਤ ਵਿਚ
ਅਰਪਨ ਸਬ ਕੁਝ ਵਿਸਾਰ ਗਿਆ ਹਾ
                     ਰਾਜੀਵ ਅਰਪਨ

Wednesday, 23 November 2011

TUSI NA AAE (gzal)

          ਤੁਸੀਂ ਨਾ ਆਏ
ਜਿੰਦਗੀ ਜੀਣ ਲਈ ਸੀ ,ਮੈ ਮਰ ਰਿਆ
ਕੇੜ੍ਹਾ ਦੁਖ ਤਕਲੀਫ਼ ਨਹੀ ਸੀ ਜਰ ਰਿਆ
ਮੇਹਨਤ,ਮੁਸ਼ਕਤ ਤੇ ਜੀ ਹਜੂਰੀ ਵੀ ਕੀਤੀ
ਜੀਣ ਲਈ ਮੈ ਕਿ ਕੁਛ੍ਹ ਨਹੀ ਸੀ ਕਰ ਰਿਆ
ਸਾਰੀ ਜਿੰਦੇ ਦੁਖ ਹੀ ਆਏ ਤੁਸੀਂ ਨਾ ਆਏ
ਤੁਹਾਡੇ ਲਈ ਖੁਲਾ ਦਿਲ ਦਾ ਸਦਾ ਦਰ ਰਿਆ
ਜਿਸ ਚਿਰਾਗ ਦੀ ਰੋਸ਼ਨੀ ਚ ਮੈ ਵੇਖੀ ਸੀ
ਉਸ ਚਿਰਾਗ ਬਾਝੋ ਹਨੇਰਾ ਮੇਰੇ ਘਰ ਰਿਆ
ਆਸਾ ਤੇ ਤਾ ਅਰਪਨ ਜਿੰਦਾ ਹੈ ਜਿੰਦਗੀ
ਨਿੱਤ ਨਵੀ ਮੁਸੀਬਤ ਇਸੇ ਲਈ ਹਾ ਵਰ ਰਿਆ
                       ਰਾਜੀਵ ਅਰਪਨ

MCHAL KE

       ਮਚਲ ਕੇ
ਉਹ ਜਿੰਦਗੀ ਜੀਵੇ, ਅਸੀਂ ਜਿੰਦਗੀ ਤੋ ਦੂਰ
ਦੋਜਖ ਦੀ ਰਾਹ ਤੇ ਚੱਲ ਕੇ  ਵੇਖਦੇ ਹਾ
ਇਕ ਦਰਦ ਸੀਨੇ ਦੂਜੇ ਗੁਰਬਤ ਦੇ ਮਾਰੇ
ਫੇਰ ਵੀ ਉਸ ਦੀ ਰਾਹ ਮਚਲ ਕੇ ਵੇਖਦੇ ਹੈ
                       ਰਾਜੀਵ ਅਰਪਨ
       ****************

      ਕੱਤਲ
ਅੱਜ ਫੇਰ ਮੇਰੇ ਅਹਿਸਾਸਾ ਦਾ ਕੱਤਲ ਹੋਇਆ
ਉਮੀਦ ਸੀ ਉਸ ਦੇ ਆਨ ਦੀ ਪਰ ਕੱਲਿਆ ਬਹਿ ਕੇ ਰੋਇਆ
ਉਸ ਨੂੰ ਪਾਨ ਦੀ ਉਮੀਦ ਚ ਮੈ ਸਭ ਕੁਛ੍ਹ ਗੁਵਾ ਬੇਠਾ
ਪਰ ਦਿਲ ਝੱਲਾ ਆਖੇ ਅਜੇ ਤੂੰ ਕੁਝ ਨਹੀ ਖੋਇਆ
                           ਰਾਜੀਵ ਅਰਪਨ
       ਮੇਰੀ ਕਿਤਾਬ ਗਮਾ ਦਾ ਵਣਜਾਰਾ ਵਿਚੋ
                           ਰਾਜੀਵ ਅਰਪਨ

PRBH JI

          ਪ੍ਰਭ ਜੀ
ਮੇਰੇ ਵੱਸ ਕੁਝ  ਨਹੀ
ਤੂੰਹੀ  ਮੈਨੂੰ ਤਾਰ ਦੇ
ਮੇਰੇ ਨਾਲ ਪ੍ਰੀਤ ਪਾ
ਰੱਬਾ ਮੇਨੂੰ ਪਿਆਰ ਦੇ
*****ਮੇਰੇ ਵੱਸ ਕੁਝ ਨਹੀ
ਦਿਲ ਡਾਢਾ ਬੇਚੈਨ ਮੇਰਾ
ਸੰਤੋਖ ਦੇ ਕਰਾਰ  ਦੇ
ਰੱਖ ਨਜਰ ਰਹੀਮ ਦੀ
ਜੀਣ ਲਈ ਖੁਮਾਰ ਦੇ
*****ਮੇਰੇ ਵੱਸ ਕੁਝ ਨਹੀ
ਦਿਲ ਸਹਿਕਦਾ ਏ ਗਮ ਚ
ਹੱਸ ਦੀ   ਤੇ ਖੇਡ ਦੀ
ਮੈਨੂੰ ਤੂੰ   ਬਹਾਰ   ਦੇ
*****ਮੇਰੇ ਵੱਸ ਕੁਝ ਨਹੀ
ਕੋਣ  ਮੇਰਾ ਮੀਤ ਇਥੇ
ਸਹਾਰਾ  ਤੂੰ ਕਰਤਾਰ  ਦੇ
ਮੇਰੇ ਸੋਹਣਿਆ  ਰੱਬਾ
ਮੇਨੂੰ ਤੂੰ  ਹੀ ਦੀਦਾਰ ਦੇ
*****ਮੇਰੇ ਵੱਸ ਕੁਝ ਨਹੀ
ਦਿਲ ਮੈ ਬੰਨ  ਲਵਾ
ਐਸਾ ਮੈਨੂੰ ਹੰਕਾਰ ਦੇ
ਮੇਰੇ ਟੁਟਿਆ ਗੀਤਾ ਨੂੰ
ਆ ਕੇ ਤੂੰ ਨਿਖਰ ਦੇ
*****ਮੇਰੇ   ਵੱਸ ਕੁਝ ਨਹੀ
      ਗਮਾ ਦਾ ਵਣਜਾਰਾ ਕਿਤਾਬ ਵਿਚੋ
          ਰਾਜੀਵ ਅਰਪਨ

KWITA

          ਕਵਿਤਾ
ਚੰਨ ਵੇ ਮੇਰਿਆ    ਸਹਿਕਦੀਆ ਨਜਮਾ
ਜਿੰਦਗੀ ਦਾ ਸ਼ਿਕਵਾ ਕਰਦਿਆ ਨੇ ਤੇਰੇ ਨਾਲ
ਤੇਰੇ ਅੰਗ-ਅੰਗ ਗੁਣ ਤੇ ਦੋਸ਼ ਵੀ ਅੜਿਆ
ਗਜ਼ਲ ਪੁਜਦੀ ਹੈ ਸਲਾਹਦੀ ਹੈ ਸਵੇਰੇ ਨਾਲ
ਸੂਰਜ ਡੁੱਬਦਾ ਹੈ ,ਤਾ ਦਿਲ ਵਿਰਲਾਪ ਕਰਦੇ
ਬਿਰਹਾ ਗੀਤ ਮਿਲਦਾ ਹੈ ,ਰਾਤ ਹਨੇਰੇ ਨਾਲ
ਸੋ ਕਾਬੂ ਦਿਲ ਤੇ ਰੱਖਾ ,ਤਮੰਨਾ ਜਵਾਨ ਹੋ ਜਾਂਦੀ
ਕਾਫੀ ਤੇ ਕਵਾਲੀ ਗੱਲਵਕੜੀ ਪਾਂਦੀ ਹੈ ,ਤੇਰੇ ਨਾਲ
ਅਫਸਾਨਾ ਹਾਏ ਅਫਸਾਨੇ ਦਾ ਅਫਸਾਨਾ ਕੀ ਕਹਾ
ਪੱਲ ਜਿਹੜੇ ਤੂੰ ਪਿਆਰ ਨਾਲ ਗੁਜਾਰੇ ,ਮੇਰੇ ਨਾਲ
ਅਰਪਨ ਦਰਦ ਦੇ ਬਦਲੇ ਸਦਾ ਪਿਆਰ ਦਿੱਤਾ
ਰੁਬਾਈ ਦਰਦ ਹੈ ਜੇਹੜਾ ਸਹਿ ਲਿਆ ਜੇਰੇ ਨਾਲ
                 ਗਮਾ ਦਾ ਵਣਜਾਰਾ ਕਿਤਾਬ ਵਿਚੋ
                        ਰਾਜੀਵ ਅਰਪਨ

Tuesday, 22 November 2011

DRD KHANI

        ਦਰਦ  ਕਹਾਣੀ
ਮੈ ਆਪਣੀ ਦਰਦ ਕਹਾਣੀ ,ਕਿਸ ਨੂੰ ਸੁਣਾਵਾ
ਬੇ-ਪਰਵਾਹ ਏ ਦੁਨਿਆ ,ਮਦਹੋਸ਼ ਨੇ ਫਿਜ਼ਾਵਾ
ਦਰਦੀਲਾ ਹੋ ਜਾਉ ਇਹ ਰੰਗੀਨ     ਸਮਾ
ਮੇਰਾ  ਗੀਤ ਸੁਨ ਕੇ ਸਿਸਕ ਪੇਨਗਿਆ ਘਟਾਵਾ
********ਮੈ ਆਪਣੀ ਦਰਦ ਕਹਾਣੀ ,ਕਿਸ ਨੂੰ ਸੁਣਾਵਾ
ਨਜਰਾ ਦੁਨਿਆ ਤੋ ਉਠ , ਚੰਨ ਤੇ   ਜਾ ਟਿਕੀਆ
ਨਾ ਹੀ ਸਾਨੂੰ ਚੰਨ ਮਿਲਿਆ ,ਨਾ ਉਸ ਦਾ ਸਰਨਾਵਾ
ਮੁੱਕੀ ਨਾ ਚਾਹਤ ਉਸਦੀ ,ਮੁੱਕਦੀ ਜਾਵੇ ਜਿੰਦ ਨਿਮਾਣੀ
ਦਿਲ ਦੀਵਾਨੇ ਨਾਲ ਮੈ ਬਹਿਕੇ ,ਬਿਰਹਾ ਦੇ ਗੀਤ ਗਾਵਾ
*********ਮੈ ਆਪਣੀ ਦਰਦ ਕਹਾਣੀ ,ਕਿਸ ਨੂੰ ਸੁਣਾਵਾ
ਆਸ ਟੁੱਟੀ ,ਜਿੰਦਗੀ ਰੁਠੀ ,ਕੋਈ ਦੇ ਗਿਆ ਐਸੇ ਝੋਰੇ
ਬੋਤਲ ਤੇ ਸਾਕੀ ਨੂੰ ਬੇਠਾ, ਜੋਬਨ ਮੈ ਲੁਟਾਵਾ
ਚਾਹਤ ਮੇਰੀ ਦੀ ,ਜੋ ਸਜ਼ਾ ਹੈ , ਮੈਨੂੰ ਹੀ ਮਿਲ ਜਾਵੇ
ਗਮ ਸਾਡੇ ਵਿਚ ਮਰ ਜਾਣ ਨਾ ,ਹਾਏ ਸਾਡੀਆ ਮਾਵਾ
********ਮੈ ਆਪਣੀ ਦਰਦ ਕਹਾਣੀ . ਕਿਸ ਨੂੰ ਸੁਣਾਵਾ
        ਗਮਾ ਦਾ ਵਣਜਾਰਾ ਕਿਤਾਬ ਵਿਚੋ
                       ਰਾਜੀਵ ਅਰਪਨ

KON SNBHALE

     ਕੋਣ ਸੰਭਾਲੇ
ਹਾਏ ਮਾ ਸਾਨੂੰ ਕੋਣ ਸੰਭਾਲੇ
ਅਸੀਂ ਪਾਗਲ ਹੋ ਗਏ ਅਕਲਾ ਵਾਲੇ
ਜਿਸ ਹਸੀਨ ਰਾਹ ਤੇ ਤੁਰੇ ਸਾ
ਉੱਥੋ ਹੀ ਪਏ ਪੇਰੀ ਛਾਲੇ
*****ਹਾਏ ਮਾ ਸਾਨੂੰ ਕੋਣ ਸੰਭਾਲੇ
ਉਹ ਸੱਜਣ ਸੀ ਯਾ ਮੀਤ ਸੀ
ਅਸੀਂ ਬਾਹਾ ,ਉਸ ਤਾਨੇ ਭਾਲੇ
ਅਸਾ ਸਿਰ ਸੋ ਵਾਰ ਝੁਕਾਇਆ
ਉਹ ਸਾਨੂੰ ਹਰ ਵਾਰ ਹੀ ਟਾਲੇ
*****ਹਾਏ ਮਾ ਸਾਨੂੰ ਕੋਣ ਸੰਭਾਲੇ
ਤੂੰ ਮੈਨੂੰ ਸਮਝਦੀ ਸਚ ਸੀ
ਨਾ ਫੜ ਪੁੱਤਰ ਪੁਠੇ ਚਾਲੇ
ਮੈ ਤੇਰੀ ਇਕ ਸੁਨੀ ਨਾ
ਤਦੇ ਹੋਇਆ ਹਾ ਫਕੀਰ ਹਾਲੇ
*******ਹਾਏ ਮਾ ਸਾਨੂੰ ਕੋਣ ਸੰਭਾਲੇ
      ਗਮਾ ਦਾ ਵਣਜਾਰਾ ਵਿਚੋ
 ਪੰਜਾਬੀ ਪਠਾਕਾ ਦੇ ਨਾ
                  ਰਾਜੀਵ ਅਰਪਨ

Monday, 21 November 2011

BEHAL

     ਬੇਹਾਲ
ਉਸਦੇ ਗਮ ਵਿਚ ਬੇਹਾਲ ਵੀ ਹੋਏ ਹਾ
ਪਰ ਦੇਖ ਲੋ ਦੋਸਤੋ ,ਬੇਮਿਸਾਲ ਵੀ ਹੋਏ ਹਾ
ਮੰਨਦਾ ਬਾਵਰਾ ਕਰ ਦਿਤਾ ਉਸ ਦੀ ਜੁਦਾਈ  ਨੇ
ਪਰ ,ਵੇਖੋ ਉਸਦੇ ਖਿਆਲ ਤੋ ਕੱਦੇ ਬੇ-ਖਿਆਲ ਵੀ ਹੋਏ ਹਾ
ਜੇ ਮੇਰੇ ਪਿਛੇ ਜਮਾਨੇ ਉਸਨੂੰ ਦਿਤੀਆ ਤਲਖੀਆ
ਅਸੀਂ ਪਿਆਰ ਬਣ ਕੇ ਗੱਲਾ ਦਾ ਗੁਲਾਲ ਵੀ ਹੋਏ ਹਾ
ਜੇ ਜਮਾਨੇ ਕੀਚੜ ਉਸ ਦੇ ਮੁੰਹ ਤੇ ਸੁਟਿਆ
ਅਸੀਂ ਦਿਲ ਫੇਲਾ ਕੇ ਰੁਮਾਲ ਵੀ ਹੋਏ ਹਾ
ਅਰਪਨ ਪਿਆਰ ਦਾ ਪ੍ਰੱਤਖ ਨਹੀ ਤਾ ਕੋਣ  ਹੈ
ਜਮਾਨੇ ਅੱਗੇ ਕੱਦੇ ਜਵਾਬ ਕੱਦੇ ਸਵਾਲ ਵੀ ਹੋਏ ਹਾ
       ਗਮਾ ਦਾ ਵੰਜਾਰਾ ਕਿਤਾਬ ਵਿਚੋ
                                 ਰਾਜੀਵ ਅਰਪਨ