ਪ੍ਰੀਤ (ਗ਼ਜ਼ਲ )
ਲਿੱਖਾ ਗ਼ਜ਼ਲ ਮੈ ਯਾ ਫਿਰ ਗੀਤ ਲਿੱਖਾ
ਗ਼ਜ਼ਲ ਗੀਤ ਨਹੀ ਮੈ ਤਾ ਪ੍ਰੀਤ ਲਿੱਖਾ
ਬੋਲੀ ਕੋਇਲ ਦੀ ਸ਼ਬਨਮ ਦੀ ਚਮਕ ਲਿੱਖਾ
ਉਪਮਾ ਤੇਰੀ ਮੈ ਮਨ-ਮੀਤ ਲਿੱਖਾ
ਦਰਦ ਲਿੱਖਾ ਯਾ ਦਰਦ ਨਸੀਬ ਲਿੱਖਾ
ਹੰਝੂ ਲਿੱਖਾ ਯਾ ਹਉਕੇ ਸੀਤ ਲਿੱਖਾ
ਤੇਰਾ ਜ਼ੁਲਮ ਨਾ ਬੇ-ਵਫਾਈ ਤੇਰੀ
ਏਸ ਦੁਨਿਆ ਦੀ ਜੋ ਹੈ ਰੀਤ ਲਿੱਖਾ
ਆਉਣ ਵਾਲੇ ਮੈ ਕੱਲ ਨੂੰ ਕਿਵੇ ਲਿੱਖਾ
ਜੋ ਹੈ ਜਿੰਦਗੀ ਹੋਈ ਬਤੀਤ ਲਿੱਖਾ
ਮੇਰੀ ਕਿਤਾਬ ਗਮਾ ਦਾ ਵਣਜਾਰਾ ਵਿਚੋ
ਰਾਜੀਵ ਅਰਪਨ
No comments:
Post a Comment