ਪੇਗੰਬਰਾ ਤੇ
ਜਾਂਦੀ ਸੀ ,ਜਦੋ ਜਾਂਦੀ ਸੀ ਪੇਗੰਬਰਾ ਤੇ ,
ਹੁਣ ਤਾ ਤੇਰੇ ਤੋ ਵੱਡਾ ਹੱਜ ਕੋਈ ਨਾ !
ਚੰਨਾ ਮੁਨਿਆਰੀ ਦੀ ਦੁਕਾਨ ਖੋਲ ਲਾ
ਤੇਰੇ ਨਾਲ ਮਿਲਣ ਦਾ ਪੱਜ ਕੋਈ ਨਾ
ਜੀ ਕਰਦੇ ਗਾਨੀ ਚ ਤੇਨੂੰ ਮਡਾਲਾ ਵੇ
ਤੇਨੂੰ ਵੇਖਿਆ ਆਉਦਾ ,ਰੱਜ ਕੋਈ ਨਾ
ਮਾਪਿਆ ਨਾਲ ਕਿਵੇ ਆਪਣੀ ਗੱਲ ਤੋਰਾ
ਗੱਲ ਕਰਨ ਦਾ ਮੈਨੂੰ ਚੱਜ ਕੋਈ ਨਾ
ਸਖੀਆ ਐਵੇ ਹੀ ਮਖੋਲ ਕਰਦਿਆ ਨੇ
ਮੈਨੂੰ ਤਾ ਵਿਖਦਾ ਤੇਰੇ ਚ ਕੱਜ ਕੋਈ ਨਾ
ਸਖੀਆ ਨਾਲ ਰਹਾ ਗੱਲਾ ਤੇਰਿਆ ਕਰਦੀ
ਮੈਨੂੰ ਸਮਾਜ ਦੀ ਹੁਣ ਲੱਜ ਕੋਈ ਨਾ
ਉਸ ਮਾਸੂਮ ਦੇ ਨਾ ਹੀ ਜੋ ਖੋ ਗਈ
ਮੇਰੀ ਕਿਤਾਬ ਗਮਾ ਦਾ ਵਣਜਾਰਾ ਵਿਚੋ
ਰਾਜੀਵ ਅਰਪਨ
No comments:
Post a Comment