ਗਮ ਪਿਆਰੇ (ਗ਼ਜ਼ਲ)
ਸਜਨਾ ਦੇ ਗਮ ਪਿਆਰੇ ਨੇ,
ਗਮ ਵਿਚ ਬੜੇ ਨਜਾਰੇ ਨੇ !
ਸੀਨੇ ਦੇ ਕੀ ਜ਼ਖਮ ਗਿਨਾਵਾ !
ਗਿਣ ਲਓ ਜਿੰਨੇ ਤਾਰੇ ਨੇ ,
ਇਹ ਸਾਗਰ ਹਨ ਕਿਸੇ ਦੇ ਹੰਝੂ ,
ਹੰਝੂ ਵੀ ਹੁੰਦੇ ਖਾਰੇ ਨੇ !
ਇਹ ਦੁਨਿਆ ਹੈ ਗਮ ਤੋ ਭੱਜਦੀ ,
ਮੇਰੇ ਇਹੋ ਸਹਾਰੇ ਨੇ !
ਮੇਰੀ ਜਿੰਦਗੀ ਗੁਫਾ ਹਨੇਰੀ ,
ਉਸ ਦੇ ਨੇਣ ਦੁਵਾਰੇ ਨੇ !
ਮੇਰੀ ਕਿਤਾਬ ਗਮਾ ਦਾ ਵਣਜਾਰਾ ਵਿਚੋ
ਰਾਜੀਵ ਅਰਪਨ
No comments:
Post a Comment