ਨਫਰਤ ਦਾ ਪਿਆਲਾ (ਗ਼ਜ਼ਲ)
ਨਫਰਤ ਦਾ ਪਿਆਲਾ ਅਸਾ,ਪਿਆਰ ਨਾਲ ਪੀ ਲਿਆ
ਜੀਣ ਜੋਗਾ ਛਡਿਆ ਨਾ ਫੇਰ ਵੀ ਮੈ ਜੀ ਲਿਆ
ਜਿੰਦਗੀ ਦੀ ਬਾਜੀ ਤਾ ਮੈ ਤੇਰੇ ਅੱਗੇ ਹਾਰੀ ਵੇ
ਹੋਰ ਦਸ ਸਜਨਾ ! ਮੈ ਪਿਆਰ ਵਿਚੋ ਕੀ ਲਿਆ
ਚਾਹਤਾ ,ਉਮੀਦਾ ,ਖ੍ਵਾਬਾ ਸੋਹਣਿਆ ਦੇ ਬਦਲੇ
ਹੰਝੂ ,ਹਉਕੇ ,ਆਹਾ ਤੋ ਸਿਵਾ ਹੋਰ ਕੁਝ ਕੀ ਲਿਆ
ਜਿੰਦਗੀ ਨਿਮਾਣੀ ਨੇ ਜਦ ਵੀ ਸਜਨੀ ਨੂੰ ਚਾਹਿਆ
ਦਿਲ ਨੇ ਹੈ ਬਾਰ-ਬਾਰ ਇਕ ਤੇਰਾ ਨਾ ਹੀ ਲਿਆ
ਹੋਰ ਕੁਝ ਦੇਣਾ ਨਾ ਸੀ ਦਿਲ ਨੂੰ ਹੀ ਜ਼ਖਮ ਦਿੰਦਾ ,
ਇਕ ਜ਼ਖਮ ਹੋਰ ਦੇ ਦੇ ਪਹਿਲਾ ਤਾ ਮੈ ਸੀ ਲਿਆ
ਮੇਰੀ ਕਿਤਾਬ ਗਮਾ ਦਾ ਵਣਜਾਰਾ ਵਿਚੋ
ਰਾਜੀਵ ਅਰਪਨ
No comments:
Post a Comment