ਜਜ਼ਬਾਤ
ਦਿਲ ਦੇ ਜਜਬਾਤਾ ਦਾ ਲਹੂ,ਜਦ ਵੀ ਮੇਰੇ ਦਿਮਾਗੀ ਛਾਂਦੈ ,
ਦਿਮਾਗ ਮੇਰੇ ਕੰਠ ਰਾਹੀ,ਜਜਬਾਤਾ ਦਾ ਗੀਤ ਗਾਂਦੈ !
ਵਿਰਲਾਪ ਕਰਦੈ ਗੀਤਾ ਰਾਹੀ ਹੋਰ ਇਸ ਦਾ ਜ਼ੋਰ ਨਾ ਕਾਈ,
ਕੋਮਲ ਦਿਲ ਦੇ,ਮਾਸੂਮ ਜਜਬਾਤਾ ਨੂੰ ,ਜਦ ਕੋਈ ਠੋਕਰ ਲਾਂਦੈ !
ਜਜ਼ਬਾਤ ਹੁੰਦੇ ਨੇ ਰੱਬ ਦੇ ਜਾਏ,ਇਨਸਾਫ਼ ਦੇ ਇਹ ਹਾਨੀ ,
ਬੇ-ਇਨਸਾਫੀ ,ਜ਼ੁਲਮ ਜਦ ਹੋਏ ਜਜ਼ਬਾਤ ਦਿਲ ਨੂੰ ਤੜਫਾਂਦੈ !
ਇਹ ਰੱਬ ਦਾ ਜਾਇਆ ,ਸਜ਼ਾ ਦਿੰਦਾ ਹੈ ਤਨਹਾਈ 'ਚ ਆ ਕੇ ,
ਚੰਗੇ ਕੀਤੇ ਤੇ ਖੁਸ਼ ਇਹ ਹੂਂਦੈ, ਮਾੜੇ ਤੇ ਪਛਤਾਂਦੈ !
ਅਰਪਨ ਇਸ ਦੇ ਫੱਲ ਤੋ ਕੋਈ ਨਹੀ ਬਚ ਸਕਦਾ ,
ਸਮਾ ਪਾਕੇ ਇਹ ਆਪਣੇ ਆਪ ਸਭ ਦੇ ਦਿਲ ਵਿਚ ਆਂਦੈ !
ਮੇਰੀ ਕਿਤਾਬ ਗਮਾ ਦਾ ਵਨਜਾਰਾ ਵਿਚੋ
ਰਾਜੀਵ ਅਰਪਨ
Just brilliant.
ReplyDelete