ਰੱਬਾ ਤੇਰੀ ਭਾਲ
ਰੱਬਾ ਤੇਰੀ ਭਾਲ ਫੇਰ ਕਰਾਂਗਾ ,
ਪਹਿਲਾ ਰੋਟੀ ਦੀ ਭਾਲ ਕਰ ਲੈਣ !
ਜੇਹੜਾ ਜੀਵਨ ਤੂੰ ਮੈਨੂੰ ਦਿੱਤਾ ,
ਉਸ ਜੀਵਨ ਦੀ ਤਾਰੀ ਤਰ ਲੈਣ !
*************ਰੱਬਾ ਤੇਰੀ ਭਾਲ ਫੇਰ ਕਰਾਂਗਾ !
ਤੇਰੀ ਅਪਾਰ ਸ਼੍ਰਿਸ਼ਟੀ ਨੂੰ ਕੀ ਕਰਾ,
ਦੋ ਗਜ ਜਗ੍ਹਾ ਵੀ ਮੇਰੇ ਕੋਲ ਹੈ ਨਹੀ !
ਇਨਸਾਨੀਅਤ ,ਰੂਹਾਨੀਅਤ ਦਾ ਕੀ ਮੁੱਲ ਅਥੇ,
ਲੜ ,ਝਗੜ ਕੇ ਪੈਸੇ ਨਾਲ ਮੁੱਠਾ ਭਰ ਲੈਣ ਦੇ !
*************ਰੱਬਾ ਤੇਰੀ ਭਾਲ ਫੇਰ ਕਰਾਂਗਾ !
ਪਿਆਰ ,ਸੁਹਪਨ ਸ਼ੋਖ ਅਦਾਵਾ ,
ਉਹਦੇ ਹਾਸੇ ਉਹਦਿਆ ਆਹਾ ਕੀ ਕਰਾ ਮੈ !
ਕੋਈ ਲੰਗੜੀ ਲੂਲੀ ਤੇ ਕਲੂਟੀ ,
ਸਰਮਾਏਦਾਰ ਸਾਮੀ ਵਰ ਲੈਣ ਦੇ !
************ਰੱਬਾ ਤੇਰੀ ਭਾਲ ਫੇਰ ਕਰਾਂਗਾ !
ਜੇ ਇੰਝ ਨਾ ਕਰਾ ਤਾ ਕੀ ਕਰਾ ਮੈ ,
ਹਰ ਕਦਮ ਤੇ ਬਾਜੀ ਕਿਉ ਹਰਾ ਮੈ !
ਮੋਤ ਤੋ ਪਹਿਲਾ ਕਿਉ ਮਰਾ ਮੈ ,
ਜੀ ਲੈਣ ਦੇ ਆਪਣੀ ਮੋਤ ਮਰ ਲੈਣ ਦੇ !
************ਰੱਬਾ ਤੇਰੀ ਭਾਲ ਫੇਰ ਕਰਾਂਗਾ !
ਮੇਰੀ ਕਿਤਾਬ ਗਮਾ ਦਾ ਵਣਜਾਰਾ ਵਿਚੋ
ਰਾਜੀਵ ਅਰਪਨ
No comments:
Post a Comment