ਬੋਲ ਦੇ
ਅੱਜ ਤੇਰੇ ਤੋ ਅਸੀਂ ਕਿਨਾਰਾ ਕਰ ਚਲੇ ,
ਚੰਦਰੀ ਤਕਦੀਰ ਨੂੰ ਤੂੰ ਬੋਲ ਦੇ !
ਕਿਉ ਜ਼ਾਲਿਮ ਅੱਗੇ ਹੋਂਠ ਥਰਥਰਾ ਗਏ,
ਹੋਂਸਲਾ ਕਰ , ਭੇਦ ਦਿਲਾ ਦੇ ਖੋਲ ਦੇ !
ਕਲ ਟੋਲਦੇ ਸਨ ਹੁਸਨ ਜੋ ਗਲੀ -ਗਲੀ ,
ਅੱਜ ਪਏ ਮੋਤ ਮੜਿਆ ਚੋ ਟੋਲ ਦੇ !
ਰਾਖ ਹੈ ਜਿੰਦਗੀ ,ਕੁਝ ਚੰਗਿਆੜੇ ਬਾਕੀ ਨੇ ,
ਆ ਜਾ ਆ ਕੇ ਭੁਬੱਲ ਫੋਲ ਦੇ !
ਜੇ ਤੁੱਲ ਹੀ ਗੀਐ ਜ਼ੁਲਮ ਡਾਨ ਤੇ ,
ਆ ਜਾ ਆ ਕੇ ਸਾਰੇ ਕੁਫਰ ਤੋਲ ਦੇ !
ਮੇਰੀ ਕਿਤਾਬ ਗਮਾ ਦਾ ਵਣਜਾਰਾ ਵਿਚੋ
ਰਾਜੀਵ ਅਰਪਨ
No comments:
Post a Comment