ਸੋਚ ਖੋ ਗਈ
ਮੇਰੀ ਸੋਚ ਖੋ ਗਈ ,ਤੇਰੀ ਭਾਲ ਵਿਚ ਵੇ
ਜਦ ਤੂੰ ਬਾਰ-ਬਾਰ ਆਇਆ ,ਖਿਆਲ ਵਿਚ ਵੇ
ਗਜਬ ਦਾ ਹਾਸਾ ,ਗਜਬ ਦੀ ਬੋਲੀ ,ਗਜਬ ਦਾ ਨਖਰਾ
ਹਾਏ ਕਿ ਕੁਛ੍ਹ ਨਹੀ ,ਮੇਰੇ ਪ੍ਰੀਤਮ ਬੇਮਿਸਾਲ ਵਿਚ ਵੇ
ਨਾਲੇ ਪੂਰੀ .ਨਾਲੇ ਕਾਬਾ .ਉਸ ਤੇ ਨੂਰ ਬੇਹਿਸਾਬਾ
ਰੱਬੀ ਨੂਰ ਜਿਆ ਵਿਖਿਆ ,ਤੇਰੇ ਜਲਾਲ ਵਿਚ ਵੇ
ਤੇਰੀ ਬਦ-ਦੁਆ ਵੀ ਮੇਰੇ ਸਿਰ ਮਥੇ ਅੜਿਆ
ਜਿਹੜੀ ਤੂੰ ਦੇ ਗਿਆ ,ਆ ਕੇ ਮਲਾਲ ਵਿਚ ਵੇ
ਲਮੇਰਿਆ ਰਾਤਾ,ਪਰ ਕਿਥੋ ਮੁਕਣ ਤੇਰਿਆ ਬਾਤਾ
ਯਾਦਾ ਤੇਰਿਆ ਸੀਨੇ ਨਾਲ ਲਾਇਆ ਮੈ ਸਿਆਲ ਵਿਚ ਵੇ
ਤੇਰੇ ਨਾ ਆਉਣ ਦਾ ਦਿਲਾਸਾ ,ਮੈ ਦਿਲ ਨੂੰ ਦੇਵਾ
ਚੰਗਾ ਏ ,ਤੂੰ ਨਈਓ ਆਇਆ ,ਮੰਦੇ ਹਾਲ ਵਿਚ ਵੇ
ਅਰਪਨ ਰਕੀਬ ਮੇਰੇ ,ਤੇਰੇ ਵੀ ਨਾ ਮੀਤ ਹੋਏ
ਭੰਵਰੇ ਕਾਲੇ ਹੀ ਰਹਿਣੇ,ਰਹਿਣ ਭਾਵੇ ਗੁਲਾਲ ਵਿਚ ਵੇ
ਮੇਰੀ ਕਿਤਾਬ ਗਮਾ ਦਾ ਵਣਜਾਰਾ ਵਿਚੋ
ਰਾਜੀਵ ਅਰਪਨ
No comments:
Post a Comment