ਨਿਗੂਣਾ
ਮੈ ਦਰਦ ਨਿਗੂਣਾ ਕਰ ਲੈਨਾ ,
ਮੈ ਰੋ ਲੈਨਾ ਮੈ ਜਰ ਲੈਨਾ ~!
ਕਿਸੇ ਦਿਲ ਨੂੰ ਦਰਦ ਦੇਣਾ ਨਹੀ ,
ਮੈ ਜਿੱਤਿਆ ਦਾਅ ਵੀ ਹਰ ਲੈਨਾ ~!
ਜ਼ੁਲਮ ਦਾ ਸ਼ਿਕਵਾ ਕਰਨਾ ਨਹੀ ,
ਬੱਸ ਠੰਡਾ ਹਉਕਾ ਭਰ ਲੈਨਾ ~!
ਤੇਰੇ ਬਿਨਾ ਵੀ ਦੁਨਿਆ ਤੇ ,
ਮੈ ਜੀਅ ਲੈਨਾ ਮੈ ਮਰ ਲੈਨਾ ~!
ਅਰਪਨ ਜੀਵਨ ਦਾਤ ਅਮੁੱਲੀ ਹੈ ,
ਉਹ ਨਹੀ ਤਾ ,ਹੋਰ ਕਿਸੇ ਨੂੰ ਵਰ ਲੈਨਾ
ਮੇਰੀ ਕਿਤਾਬ ਗਮਾ ਦਾ ਵਣਜਾਰਾ ਵਿਚੋ
ਰਾਜੀਵ ਅਰਪਨ
No comments:
Post a Comment