ਮੈ ਰੋ ਪਿਆ
ਜਿੰਦਗੀ ਮੇਰੀ ਦੀ ਕਹਾਣੀ
ਜਦ ਉਸ ਨੇ ਮੈਨੂੰ ਸੁਨਾਈ
************ਤਾ ਮੈ ਰੋ ਪਿਆ
ਸਿਤਮਗਰ ਜਵਾਨੀ ਮੇਰੀ ਦੀ
ਹਕੀਕਤ ਮੈਨੂੰ ਸਮਝਾਈ
************ਤਾ ਮੈ ਰੋ ਪਿਆ
ਤੂੰ ਬਦਨਾਮ ਹੈ ਹੋਰ ਕੁਝ ਨਹੀ
ਦਸਿਆ ਇਹ ਹੈ ਤੇਰੀ ਕਮਾਈ
************ਤਾ ਮੈ ਰੋ ਪਿਆ
ਅਜੇ ਬਿਗੜਿਆ ਤੇਰਾ ਕੁਝ ਨਹੀ
ਸੰਭਲਨ ਦੀ ਦਿੱਤੀ ਦੁਹਾਈ
************ਤਾ ਮੈ ਰੋ ਪਿਆ
ਮੇਰੇ ਗਮ ਤੋ ਤੋਬਾ ਕਰਕੇ
ਜਦ ਉਸ ਲਿੱਤੀ ਜੁਮਾਈ
************ਤਾ ਮੈ ਰੋ ਪਿਆ
ਮੇਰੀ ਕਿਤਾਬ ਗਮਾ ਦਾ ਵਣਜਾਰਾ
ਰਾਜੀਵ ਅਰਪਨ
No comments:
Post a Comment