ਮੇਰੇ ਦੋਸਤ
ਦਿਮਾਗ ਬੁਣਦਾ ਰਹਿੰਦਾ ਹੈ ,ਅੱਗੇ ਦੇ ਖਵਾਬ ਮੇਰੇ ਦੋਸਤ ,
ਪਿਛਲਿਆ ਕੀਤਿਆ ਦਾ ਕਰਦਾ ਰਹਿੰਦੇ ,ਹਿਸਾਬ ਮੇਰੇ ਦੋਸਤ !
ਆਪੇ ਸਾਡੇ ਦਿਮਾਗੀ ਪਾਵੇ,ਆਪੇ ਸਾਥੋ ਕਰਾਉਂਦਾ ਹੈ ,
ਫੇਰ ਨਾ ਸਾਡਾ ਹੋਵੇ ,ਉਹ ਹੈ ,ਕਮਾਲ ਦਾ ਜਨਾਬ ਮੇਰੇ ਦੋਸਤੋ !
ਦਿਮਾਗ ਦੇ ਉੱਤੇ ,ਆਤਮਾ ਸਾਡੀ ,ਮਾੜਾ ਕਰੋ ,ਕਚੋਟਦਾ ਹੈ ,
ਇਸ ਤਰਾ ਮਾੜੇ ਚੰਗੇ ਕਰਮ ਦਾ ,ਹੁੰਦਾ ਹੈ ਪ੍ਰਭਾਵ ਮੇਰੇ ਦੋਸਤੋ !
ਸਾਲਾ ਬਾਦ ਲੱਥਦੀ ਹੈ ,'ਮਸਤੀ 'ਹੋਸ਼ ਟਿਕਾਣੇ ਆਉਦੀ ਹੈ ,
ਉਸ ਦੀਆ ਚੀਜ਼ਾ ਜਾਦੂ ਭਰਿਆ ,ਗਜਬ ਦਾ ਸ਼ਬਾਬ ਮੇਰੇ ਦੋਸਤੋ !
ਅਸੂਲਾ ਤੇ ਹਰ ਚੀਜ ਟਿਕੀ ਹੈ ,ਅਸੂਲਾ ਨਾਲ ਕੰਮ ਚਲਦਾ ਹੈ !
ਉਸਦੇ ਅਸੂਲ ਪੱਕੇ ਨੇ ਉਹ ਧਰਤੀ ਦਾ ਨਵਾਬ ਮੇਰੇ ਦੋਸਤੋ !
ਹੁਕਮ ਉਸਦੇ ਬਗੇਰ ਕੁਝ ਨਹੀ ਹੁੰਦਾ ,ਭੁਲੇਖੇ 'ਚ ' ਨਾ ਰਹਿਣਾ ,
ਜਦ ਮਨੁਖ ਆਖੇ ,ਕੀ ਕਰਾ ਮੈ ਤਾ ਅੰਦਰੋ ਮਿਲਦਾ ਜਵਾਬ ਮੇਰੇ ਦੋਸਤੋ !
ਜੋ ਅੰਦਰ ਸਾਡਾ ,ਸਾਨੂੰ ਉਹ ਬਾਹਰੀ ਨਜ਼ਰੀ ਆਉਦੀ ਹੈ ,
ਕਿਸੇ ਨਜਰੀ ਅੱਗਾ ਲੱਗਣ ,ਕਿਸੇ ਨਜ਼ਰੀ ਮਹਿਕਣ ਗੁਲਾਬ ਮੇਰੇ ਦੋਸਤੋ !
ਉਹ ਦਿਲ ਮੇਰੇ ਵਿਚ ਫੇਰਾ ਪਾਵੇ ,ਮੇਹਰ ਦੀ ਜੋਤ ਜਗਾਵੇ ,
ਅਰਪਨ ਉਸਦਾ ਅਦਬ ਨਾਲ ,ਕਰਦਾ ਹੈ ਅਦਾਬ ਮੇਰੇ ਦੋਸਤੋ !
ਰਾਜੀਵ ਅਰਪਨ ਨਜਦੀਕ ਤੂੜੀ ਬਜਾਰ ਫ਼ਿਰੋਜ਼ ਪੁਰ ਸ਼ਹਿਰ ਪੰਜਾਬ ਇੰਡੀਆ