ਬੇ -ਵਫ਼ਾ
(ਗ਼ਜ਼ਲ)
ਹਰ ਰੋਜ ਆਖਰੀ ਅਲਵਿਦਾ ਲੈਣ ਦੇ ਬਹਾਨੇ ,
ਅਸੀਂ ਉਨ੍ਹਾ ਦੀ ਮਹਿਫਲ ਵਿਚ ਜਾਂਦੇ ਰਹੇ !
ਪਿਆਰ ਨਾਲ ਕਿ ਪੁਚਕਾਰਨਾ, ਉਸਨੇ ਹੇਠੀ ਕੀਤੀ ,
ਕੱਲ ਨਹੀ ਆਣਾ, ਅੱਜ ਐਨਵੇ ਆਏ ,ਪਛਤਾਂਦੇ ਰਹੇ !
ਦਿਲ ਚੋ ਉਸਨੂੰ ਪਿਆਰ ਹੈ ,ਦਿਲ ਨੂੰ ਦਿਲਾਸਾ ਦਿੱਤਾ ,
ਗੱਲਾ ਉਸਦੀਆ ਤੇ ਤੜਫਾਂਦੇ ਰਹੇ ,ਹੰਝੂ ਬਹਾਨਦੇ ਰਹੇ !
ਦਿਲ ਹੰਝੂ ,ਹੰਝੂ ਹੋ ਗਿਆ ,ਆਪਣਾ ਆਪ ਗਵਾਕੇ ,
ਜਿਸ ਨੂੰ ਮੁੱਦਤ ਤੋ ਖਾਬਾ ਚ ਸੀ ਬਹਿਕਾਂਦੇ ਰਹੇ !
ਉਸਨੇ ਨਹੀ ਲੁਟਿਆ ਮੇਰੀ ਜਿੰਦਗੀ ਦਾ ਕਾਰਵਾ,
ਉਸਦੇ ਸੁਪਨੇ ਆਕੇ ,ਦਿਲ ਮੇਰਾ ਬਹਿਕਾਂਦੇ ਰਹੇ !
ਉਹ ਵਫ਼ਾ ਕਰ ਲੇੰਦਾ ਜੇ ਪਿਆਰੇ ਬੋਲ ਸੁਣ ਲੇੰਦਾ ,
ਪਰ ਅਫਸੋਸ ਹੈ ਅਰਪਨ ਬੋਲ ਹੋਠਾ ਤੇ ਥਰਥਰਾਂਦੇ ਰਹੇ !
ਮੇਰੀ ਕਿਤਾਬ ਗਮਾ ਦਾ ਵਣਜਾਰਾ ਵਿਚੋ
ਚਾਂਦਨੀ ਦੇ ਨਾ
ਰਾਜੀਵ ਅਰਪਨ