Wednesday, 25 April 2012

TAKDIR DA SAEEA

       ਤਕਦੀਰ ਦਾ ਸਾਈਆ
ਮੇਰੀ ਤਕਦੀਰ ਦਾ ਸਾਈਆ ਮੇਰੇ ਤੋ ਦੂਰ ਜਾ ਰਿਆ ਏ ,
ਬੇ-ਵਫ਼ਾ ਨਹੀ ਉਹ ,ਹੋਕੇ ਮਜਬੂਰ    ਜਾ ਰਿਆ ਏ !
ਨਾ ਚਾਹਦਾ ਹੋਇਆ ਉਹ ,ਕਿਸੇ ਲਈ ਚਾਹਤ ਵਿਖਾ ਰਿਆ ਏ ,
ਵਫ਼ਾਦਾਰ ਯਾਰ ਦੇ ਸਦਕੇ ਅਜਬ ਵਫ਼ਾ ਨਿਭਾ ਰਿਆ ਏ !
ਹਾਲ ਮੇਰੇ ਤੇ ਦਿਲ ਦਾ ਮਹਿਰਮ ਅੱਜ ਮਰਹਮ ਲਗਾ ਗਿਆ ਏ ,
ਗਲ ਮੇਰੇ ਲਗ ਕੇ ਨੇਣ ਕਜਰਾਰਿਆ ਚੋ ਦੋ ਹੰਝੂ ਬਹਾ ਗਿਆ ਏ !
ਜੇੜਿਆ ਉਸ ਦੀਆ ਸਧਰਾ ਹਿਜਰਾ ਦੇ ਪਾਲੇ ਠਰ ਗਇਆ ਸੀ ,
ਉਹਨਾ ਨੂੰ ਅੱਜ ਗਲਵਕੜੀ ਪਾ ਕੇ ,ਫੇਰ ਮਹਿਕਾ ਗਿਆ ਏ !
      ਰਾਜੀਵ ਅਰਪਨ ਫਿਰੋਜਪੁਰ ਸਿਟੀ ਪੰਜਾਬ ਇੰਡੀਆ

Friday, 20 April 2012

MAINUN JINDGI JAPE

        ਮੈਨੂੰ ਜਿੰਦਗੀ ਜਾਪੇ
ਨਸੁਰਾ ਦੇ ਦਰਦ ਚਾਈ-ਚਾਈ ਖਾ ਕੇ ,
ਨਜਮ ਲਿਖਣਾ ਮੈਨੂੰ ਜਿੰਦਗੀ ਜਾਪੇ !
ਬਿਰਹਾ ਦੇ ਬਾਨ ਤੇ ਯਾਦਾ ਦੇ ਹਥੋੜੇ ,
ਨਾਲ ਦਿਲ ਪਿੰਜਨਾ ਮੈਨੂੰ ਜਿੰਦਗੀ ਜਾਪੇ !
ਨਜਮ ਦੇ ਹਰ ਸ਼ੇਅਰ ਨੂੰ ਯਾਰਾ  ,
ਖੂਨ ਪਿਲਾਨਾ ਮੈਨੂੰ ਜਿੰਦਗੀ ਜਾਪੇ !
ਮਿਠਿਆ ਵਸਲਾ ਦੀਆ ਯਾਦਾ ਦੀ ਦਿਲ ਤੇ ,
ਛੁਰੀ ਚਲਾਨਾ ਮੈਨੂੰ ਜਿੰਦਗੀ ਜਾਪੇ !
ਤੇਰੀ ਹਰ ਗੱਲ ਨੂੰ ਵੇ ਸੋਹਣਿਆ ਸਜਨਾ ,
ਦਿਲ ਵਿਚ ਵਸਨਾ ਮੈਨੂੰ ਜਿੰਦਗੀ ਜਾਪੇ !
ਤੇਰਿਆ ਸ਼ੋਕ ਅਲੜ ਅਦਾਵਾ ਨੂੰ ,
ਦਿਲ ਵਿਚ ਸਜਾਨਾ ਮੈਨੂੰ ਜਿੰਦਗੀ ਜਾਪੇ !
    ਰਾਜੀਵ ਅਰਪਨ ਫਿਰੋਜਪੁਰ ਸਿਟੀ ਪੰਜਾਬ ਇੰਡੀਆ

Tuesday, 17 April 2012

CHAHT MITA DITTI

  •        ਚਾਹਤ ਮਿੱਟਾ ਦਿੱਤੀ
  • ਨਿਤ ਸੁਟ ਪ੍ਰੀਤ ਨਾਲ ਪਿਯਾਰ ਦੀ ਤਿਲਚੋਲੀ ,
  • ਮੇਰੇ ਦਿਲ ਵਿਚ ਬਿਰਹੋ ਦੀ ਕੁਰਬਲ-ਕੁਰਬਲ ਕਰਾ ਦਿੱਤੀ !
  • ਸਧਰਾ ਭਰਿਆ ਸਾ ਮੈ ਨਿਰੋਇਆ ਬੂਟਾ ,
  • ਉਸਨੇ ਉਸਤੇ ਨਿਮੋਸ਼ਿਆ ਦੀ ਕੋੜੀ ਵੇਲ ਚੜਾ ਦਿੱਤੀ !
  • ਜਿਸ ਤੋ ਪਿਆਸੇ ਨੇਣਾ ਨੇ ਜਿੰਦਗੀ ਸੀ ਮੰਗੀ !
  • ਉਸ ਨੇ ਮੇਰੇ ਜੀਣ ਦੀ ਚਾਹਤ ਹੀ ਮਿਟਾ ਦਿੱਤੀ !
  • ਇਕ ਚਾਹਤ ਮਿਟਣ ਨਾਲ ਦਿਲ ਟੁਟ ਜਾਂਦੇ ,
  • ਉਸ ਨੇ ਮੇਰੀ ਚਾਹਤ ਦੀ ਇਹ ਮੈਨੂੰ ਸਜਾ ਦਿੱਤੀ !
  • ਅਰਪਨ ਝੱਲੇ ਨੇ ਖੁਸ਼ੀ ਤਾ ਕਦੇ ਰਜ ਕੇ ਮਾਨੀ ਨਾ ,
  • ਐਵੇ ਦੁਖਾ ਝੋਰਿਆ ਵਿਚ ਜਿੰਦਗੀ ਮੁਕਾ ਦਿੱਤੀ !
  •     ਰਾਜੀਵ ਅਰਪਨ ਫਿਰੋਜਪੁਰ ਸਿਟੀ ਪੰਜਾਬ ਇੰਡੀਆ

Tuesday, 10 April 2012

KHARO

           ਕਹਾਰੋ
ਕਹਾਰੋ ਅੱਜ ਨਵਾ ਕਰਮ ਕਮਾਉ ,
ਡੋਲੀ ਮੇਰੀ ਸ਼ਮਸ਼ਾਨ ਚ ਪਚਾਓ!
ਕਿ ਆਖਾ ਗਾ ਪ੍ਰੀਤ ਦੇ ਦੇਵਤਾ ਅਗੇ ,
ਅੱਜ ਤੁਹਾਡੇ ਹਥ ਮੇਰੀ ਲਾਜ ਬਚਾਓ !
          ************
          ਮਿਲਾਗੇ
ਜਰੂਰ ਮਿਲੇ ਹੋਵਾ ਗੇ ਪਹਿਲੇ ਜਨਮ ,
ਸੋ ਇਹ ਮੈ ਅਭਿਮਾਨ ਕਰਦਾ ਹਾ  !
ਇਸ ਜਿੰਦਗੀ ਨਾ ਸਹੀ ਅਗਲੀ ,
ਜਿੰਦਗੀ  ਮਿਲਾਗੇ ਅਰਮਾਨ ਕਰਦਾ ਹਾ !
              ***********
               ਜੀ ਰਿਆ
ਮੈ ਖੁਦ ਨੂੰ ਭੁਲਾ ਕੇ ਜੀ ਰਿਆ ,
ਗਮ ਖਾ ਰਿਆ ਤੇ ਜਹਰ ਪੀ ਰਿਆ !
ਮੁਦਤ ਤੋ  ਬੈਠਾ ਜਿੰਦਗੀ ਦੇ ਕੰਡੇ ,
ਮੋਤ ਦਾ ਮੈ ਰਾਹ ਲਕੀ ਰਿਆ !
     ਰਾਜੀਵ ਅਰਪਨ ਫਿਰੋਜਪੁਰ ਸਿਟੀ ਪੰਜਾਬ ਇੰਡੀਆ

Monday, 9 April 2012

KANUN AA GEE

          ਕਾਨੂੰ ਆ ਗਈ
ਹਸਦਿਆ -ਹਸਦਿਆ ਗਮਾ ਦੀ ਰਾਤ ਕਾਨੂੰ ਆ ਗਈ ,
ਸਿਸਕੀਆ ਹੋੰਕਿਆ  ਦੀ    ਬਰਾਤ  ਕਾਨੂੰ ਆ ਗਈ !
ਜਿਨੂੰ ਮੈ   ਸਮਜਿਆ  ਸੀ  ਮੂਰਤ   ਪਿਆਰ   ਦੀ  ,
ਨਫਰਤ ਦੀ ਉਹਨਾ ਵਲੋ ਸੋਗਾਤ   ਕਾਨੂੰ  ਆ ਗਈ !
ਪਿਆਰ ਅਸੀਂ ਕਰ ਰਾਹ ਸਵਰਗਾ ਦੇ ਪਏ ਸੀ ,
ਹਾਏ ਫੇਰ ਇਹ ਦੋਜਕ ਵਰਗੀ ਉਕਾਤ ਕਾਨੂੰ ਆ ਗਈ !
ਡਾਡੇ  ਸਮਾਜ  ਅੱਗੇ ਅਸੀਂ  ਵੀ ਅੱਟਲ   ਸਾ ,
ਫੇਰ ਦੋ ਦਿਲਾ ਵਿਚ ਇਹ ਜਾਤ -ਪਾਤ ਕਾਨੂੰ ਆ ਗਈ !
ਖਾਦੀ ਸੀ ਕਸਮ ਹਾਏ ਉਸ ਨੂੰ ਭੁਲ  ਜਾਣ  ਦੀ ,
ਹੋਠਾ ਤੇ ਅਚ੍ਨਚਾਤ ਉਸ ਦੀ ਗੱਲ ਬਾਤ ਕਾਨੂੰ ਆ ਗਈ !
 ਰੁਲਾ ਗੇ ਪਿਆਰ ਦੀਆ ਚਾਰ ਘੜਿਆ ਮਾਨ ਕੇ ,
ਜਿੰਦਗੀ ਮੇਰੀ ਵਿਚ ਐਸੀ ਮੁਲਾਕਾਤ ਕਾਨੂੰ ਆ ਗਈ !
          ਰਾਜੀਵ ਅਰਪਨ ਫਿਰੋਜਪੁਰ ਸ਼ਹਿਰ ਇੰਡੀਆ

Sunday, 8 April 2012

HSIN CHAL

         ਹਸੀਨ ਚਾਲ
ਇਹ ਦੁਨਿਆ ਦੇ ਹਸੀਨ ਇਕ ਅਜਬ ਚਾਲ ਚਲਾਂਦੇ ਨੇ ,
ਲੁਟਕੇ ਯਾਰੋ ਬੇਦੋਸ਼ਿਆ ਨੂੰ ਫੇਰ ਮੁਜਰਮ ਉਹਨਾ ਨੂੰ ਠਰਾਂਦੇ ਨੇ !
ਤਿਤਲੀਆ ਤਰਾ ਖੇੜਾ ਖੇਡਦੇ ਨੇ ਅਦਾਵਾ ਅਜਬ ਦਿਖਾਂਦੇ ਨੇ ,
ਬੁਲਿਆ ਵਿਚ ਮੁਸਕੁਰਾਂਦੇ,ਅਨਭੋਲ ਜਵਾਨੀ ਪਰਮਾਣਦੇ ਨੇ !
ਮਾਰਕੇ ਮੰਤਰ ਮੁਸਕੁਰਾਟਾ ਦਾ ,ਘੁਮਾ ਕੇ ਡੰਡਾ ਅਦਾਵਾ ਦਾ ,
ਕਰਕੇ ਜਮਾਨੇ ਤੋ ਬਾਵਲਾ ,ਨਜਰਾ ਖੁਦ ਤੇ ਤਿਕਵਾਂਦੇ  ਨੇ !
ਜੈਵੇ ਫਿਜਾਵਾ ਚੁਮਨ ਆਇਆ ਹੋਣ ,ਚੁਣੀ ਸਿਰ ਤੋ ਏਦਾ ਸਰਕਾਂਦੀਆ ਨੇ !
ਦਿਖਾਕੇ ਜਲਾਲ ਸੋਹਣੇ ਮੁਖੜੇ ਦਾ ਦਿਲ ਬਹਕਾਂਦਿਆ ਨੇ !
ਫੇਰ ਕੱਸ ਕੇ ਨਜਰਾ ਵਿਚ ਨਜਰਾ ਐਸਾ ਮੰਤਰ ਚਲਾਦਿਆ ਨੇ ,
ਫੇਰ ਯਾਰੋ ਦਿਲ ਜੈਵੇ ਏਨਾ ਦੀ ਜਗੀਰ ਹੋਵੇ ਇਸ ਤਰਾ ਵੱਸ ਜਾਂਦਿਆ ਨੇ !
          ਰਾਜੀਵ ਅਰਪਨ ਫਿਰੋਜਪੁਰ ਸਿਟੀ ਪੰਜਾਬ ਇੰਡੀਆ

Saturday, 7 April 2012

JINDGI CHLDI RHI

       ਜਿੰਦਗੀ ਚਲਦੀ ਰਹੀ
ਮੇਰੀ ਜਿੰਦਗੀ ਕੁਝ ਇਸ ਤਰਾ ਚਲਦੀ ਰਹੀ ,
ਜਿਵੇ ਕਿਸੇ ਫੁੱਲ ਦੀ ਬੰਦ ਡੋਡੀ ਫਲਦੀ ਰਹੀ !
ਰੋਜ ਆਸਾ ਦੇ ਮਲਵੇ ਹੇਠ ,ਮੈ ਦਬਦਾ ਰਿਆ ,
ਦਬਿਆ ਸਾਹਾ ਵਿਚ ਵੀ ,ਆਸ  ਕੱਲ ਦੀ ਰਹੀ !
ਤੂੰ ਹੁਣੇ ਮਿਲਨੇ ,ਹੁਣੇ ਮਿਲਨੇ ਬੱਸ ਹੁਣੇ ਮਿਲਨੇ ,
ਜਿੰਦਗੀ ਭਰ ਮਿਲਣ ਵਿਚ ,ਵਿਥ ਇਕ ਪੱਲ ਦੀ ਰਹੀ !
ਦਿਲ ਨੂੰ ਤੇਰੇ ਖਿਲਾਫ਼ ਮੈ ਸੋ -ਸੋ ਗੱਲਾ ਕੀਤੀਆ ,
ਪਰ ਮੇਰੇ ਦਿਲ ਦੀ .ਗੱਲ ਤੇਰੇ ਵੱਲ ਦੀ ਰਹੀ !
ਤੇਨੂੰ ਪਾਣ ਦੀ ਰੀਝ ,ਦਿਨ ਭਰ ਦਿਨ ਜਵਾਨ ਹੋਈ ,
ਮੇਰੀ ਜੋਬਨ ਰੁੱਤ ,ਪਰ ਅੜੀਏ ਢਲਦੀ ਰਹੀ !
ਤੂੰ ਕਦੇ ਵੀ ,ਮੈਨੂੰ ਪਿਆਰ ਨਾਲ ਬੁਲਾਇਆ ਨਾ ,
ਫੇਰ ਵੀ ਤੇਰੇ ਤੋ ਆਸ ,ਪਿਆਰੀ ਗੱਲ ਦੀ ਰਹੀ !
ਸਭ ਕੁਝ ਪਾਕੇ ਕੁਝ ਵੀ ਮੈ ਹੰਡਾਇਆ  ਨਾ ,
ਜਿੰਦਗੀ ਵਿਚ ਸਦਾ ,ਕਮੀ ਤੇਰੀ ਖਲਦੀ ਰਹੀ !
ਮੈ ਜਿਉ -ਜਿਉ ਯਾਦ ਚੋ ਨਿਕਲਣਾ ਚਾਹਿਆ ,
ਤਿਉ -ਤਿਉ ਤੇਰੀ ਯਾਦ ਮੈਨੂੰ ਵਲਦੀ  ਰਹੀ !
ਅਰਪਨ ਏਡੀ ਓਕੜ ਕੋਈ   ਹੋਰ ਨਾ  ਸੀ ,
ਓਕੜ ਆਈ ਤੇ   ਆ ਕੇ    ਟਲਦੀ   ਰਹੀ !
    ਰਾਜੀਵ ਅਰਪਨ ਫਿਰੋਜਪੁਰ ਸਿਟੀ ਪੰਜਾਬ ਇੰਡੀਆ

Friday, 6 April 2012

KI KRN ANDE NE

        ਕਿ ਕਰਣ ਆਂਦੇ ਨੇ
ਕੁਛ੍ਹ ਜਿੰਦਗੀ ਜੀਨ  ਆਂਦੇ ਨੇ ,
ਕੁਛ੍ਹ ਜਿੰਦਗੀ ਮਰਨ ਆਂਦੇ ਨੇ !
ਕੁਛ੍ਹ ਹਸਣ ਤੇ ਖੇਡਣ ਆਂਦੇ ਨੇ ,
ਕੁਛ੍ਹ ਕਲਪਨ ਤੇ ਆਹਾ ਭਰਣ ਆਂਦੇ ਨੇ !
ਕੁਛ੍ਹ ਗਮ ਚ ਹੀ ਡੂਬ ਜਾਂਦੇ ਨੇ ,
ਕੁਛ੍ਹ ਚਹਕਨ ਤੇ ਉਡਾਰੀਆ ਭਰਣ ਆਂਦੇ ਨੇ !
ਸਵਰਗ ਤੇ ਨਰਕ ਹੈ ਇਥੇ ਹੀ ਯਾਰੋ ,
ਕੁਛ ਡੁਬਨ ਤੇ ਕੁਛ ਤਰਨ ਆਂਦੇ ਨੇ !
ਕੁਛ੍ਹ ਜਿੰਦਗੀ ਵਿਚ ਜਿੱਤ ਜਾਂਦੇ ਨੇ ,
ਕੁਛ੍ਹ ਜਿੰਦਗੀ ਹਰਨ ਆਂਦੇ ਨੇ !
ਕੁਛ ਚਾਹਤਾ ਹੰਦਾ ਜਾਂਦੇ ਨੇ ,
ਕੁਛ੍ਹ ਗਮ ਜਰਨ ਆਂਦੇ ਨੇ !
ਤੇ ਫੇਰ ਅਰਪਨ ਕਿਓ ਕਰ ,
 ***ਕਿਸ ਲਈ
*****ਕੁਛ੍ਹ ਕਿ ਕਰਣ ਆਂਦੇ ਨੇ
    ਰਾਜੀਵ ਅਰਪਨ ਨੇੜੇ ਸ.ਡੀ ਪ੍ਰਾਮਰੀ ਸਕੂਲ
ਫ਼ਿਰੋਜ਼ ਪੁਰ ਸਿਟੀ ਪੰਜਾਬ ਇੰਡੀਆ

Thursday, 5 April 2012

WSL

             ਵਸਲ
ਕਹਰ ਬਣਕੇ ਰਹ ਗਈ ਏ ,
ਵਸਲ ਦੀ ਇਹ ਚਾਹ ਮੇਰੀ !
ਰੋਕਣ ਮੈਨੂੰ ਨਿਰਮੋਹੀ ਸਾਰੇ ,
ਕਲਮ ਤਕ ਰਹ ਗਈ ਵਾਹ ਮੇਰੀ !
ਜਾਣਦਾ ਹਾ ਤਕਦੀਰ ਮੇਰੀ ਚ ,
ਲਿਖੀ ਨਹੀ ਪਨਾਹ ਤੇਰੀ !
ਦਰਦ ਭਰੀ ਜਿੰਦਗੀ ਨੂੰ ਮੈ ਨਹੀ ,
ਲੋਕ ਆਖਦੇ ਨੇ ਗੁਨਾਹ ਤੇਰੀ !
ਜਿੰਦਗੀ ਇਕਲਿਆ ਕਟਦੀ ਨਹੀ ,
ਮੁੱਦਤ ਤੋ ਦੇਖ ਰਿਆ ਰਾਹ ਤੇਰੀ !
ਸਚ ਤੇਰੇ ਨਾਲ ਪਿਆਰ ਕਰਦਾ ,
ਕੋਣ ਕਰਦੇ ਏਨੀ ਪਰਵਾਹ ਤੇਰੀ !
ਪਿਆਰ ਨਾਲ ਬੁਕਲ ਚ ਲੈ ਲੈ ,
ਮਨ ਅਰਪਨ ਇਹ ਸਲਾਹ ਮੇਰੀ !
    ਰਾਜੀਵ ਅਰਪਨ


Wednesday, 4 April 2012

HAY US NUN KHBR NA KOEE

          ਹਾਏ ਉਸ ਨੂੰ ਖਬਰ  ਨਾ ਕੋਈ
ਹਾਏ ਉਸ ਨੂੰ ਖਬਰ ਨਾ ਕੋਈ !
ਹਾਏ ਉਸ ਨੂੰ ਖਬਰ ਨਾ ਕੋਈ !

ਨਜਰਾਨਾ ਅਸਾ ਦਿਲ ਦੇ ਦਿੱਤਾ ,
ਕਬੀਰ ਵਾਲਾ ਰਾਹ ਅਸਾ ਲੀਤਾ !
ਨਾਮ ਉਸ ਦੇ ਦਾ  ਜਾਪ ਮੈ ਕਿੱਤਾ ,
ਉਨਦਾ ਰਿਹਾ ਮੈ ਖੁਆਵਾ ਦੀ ਲੋਈ !
*************ਹਾਏ ਉਸ ਨੂੰ ਖਬਰ ਨਾ ਕੋਈ
*************ਹਾਏ ਉਸ ਨੂੰ ਖਬਰ ਨਾ ਕੋਈ !
ਇਹ ਝੂਠੀ ਤੇ ਫਰੇਬੀ ਦੁਨਿਆ .
ਸਾਥੋ ਕੋਈ ਫਰੇਬ ਨਾ ਬਣਿਆ !
ਦਿਲ   ਨੇ ਸੀ ਜੋ ਕੇਸਰ ਜਣਿਆ ,
ਉਸ ਦੀ ਫੈਲ ਸਕੀ  ਨਾ ਖ੍ਸ਼੍ਬੋਈ !
*************ਹਾਏ ਉਸ ਨੂੰ ਖਬਰ ਨਾ ਕੋਈ !
*************ਹਾਏ ਉਸ ਨੂੰ ਖਬਰ ਨਾ ਕੋਈ !
      ਰਾਜੀਵ ਅਰਪਨ ਫਿਰੋਜਪੁਰ ਸਿਟੀ ਪੰਜਾਬ ਇੰਡੀਆ

Monday, 2 April 2012

SHOCH

        ਸ਼ੋਚ
ਮੈ ਸੋਚਦਾ ਸਾ ਸੋਚ ਮੇਰੀ ਆਸਮਾਨ ਤੇ ਲੈ ਜਾਵੇਗੀ ,
ਕੀ ਪਤਾ ਸੀ ਇਹ ਮੈਨੂੰ ,ਇੰਜ ਧਰਤ ਤੇ ਪਟਕਾਵੇਗੀ !
ਤੂੰ ਮਿਲਿਆ ਨਾ ,ਤੇ ਸੋਚ ਦਾ ਦਾਮਨ ਮੈ ਫੜ ਲਿਆ ,
ਇਸ ਚੰਦਰੀ ਨੇ ਕੀ ਮੁੱਕਣਾ ਮੈਨੂੰ  ਹੀ ਮੁਕਾਵੇਗੀ  !
ਸ਼ਿਕਸ਼ਤ ਦਾ ਸਦਮਾ ਮੈ ਦਿਲ ਆਪਣੇ ਨੂੰ ਲਾ ਲਿਆ ,
ਕੀ ਪਤਾ ਸੀ ,'ਸ਼ੋਚ ਮੇਰੀ ' ਹਿਮੰਤ ,ਹੋਸਲਾ ਖਾਵੇਗੀ !
ਹਾਏ ਤੂੰ ਕੀ ਨਜਰੋ-ਨਜਰੀ ਸੋਚਾ ਦੇ ਬੂਟੇ ਲਾ ਗਿਆ ,
ਉਨਾ ਤੇ ਆੜਿਆ ਫਲ ਨਾ ਲਗੇ 'ਸ਼ੋਚ 'ਇਹ ਸਦਾ ਤੜਫਾਏਗੀ !
ਇਹ ਦੁਨਿਆ ਮੇਰੇ ਉੱਤੇ ਜੁਲਮ ਜੋ ਹੈ ਕਰ ਰਹੀ ,
ਇਕ ਦਿਨ ਕ੍ਰਮ ਆਪਣੇ ਤੇ ਇਹ ਡਾਢਾ ਪਛਤਾਵੇਗੀ !
          ਰਾਜੀਵ ਅਰਪਨ ਫਿਰੋਜਪੁਰ ਸਿਟੀ ਪੰਜਾਬ ਇੰਡੀਆ  

Sunday, 1 April 2012

JIKR NAA HOEEA

          ਜਿਕਰ ਨਾ ਹੋਇਆ
ਉਹਨਾ ਦੀ ਹਸੀਨ ਮਹਿਫਲ ਚਲਦੀ ਰਹੀ ,
ਮੇਰੇ ਰੁਸਕੇ ਆਣ ਦਾ ,ਜਿਕਰ ਨਾ ਹੋਇਆ !
ਹਾਏ ਉਹਨਾ ਦੇ ਹਸਿਆ ਨੂੰ , ਹਸੀਨ ਜਿੰਦਗੀ ਨੂੰ ,
ਮੇਰੀ ਆਹਾ ਭਰੀ ਜਿੰਦਗੀ ਦਾ ਫਿਕਰ ਨਾ ਹੋਇਆ !
       ***************
    ਵੇਲ ਲੈਨਾ
ਚੰਨ ਵੇ,ਮੈ ਤੇਰੇ ਨਾਲ ,ਖ੍ਵਾਬਾ 'ਚ ਖੇਲ ਲੇਣਾ ,
ਸਜ਼ਾ ਉਸਦੀ ,ਹਕੀਕਤ ਲਈ, ਮੈ ਝੇਲ ਲੇਣਾ !
ਤੇਰਾ ਦਿਲ ,ਮੇਰੇ ਪਿਆਰ ਨੂੰ ,ਪ੍ਰਵਾਨ ਨਹੀ ਕਰਦਾ ,
ਮੈ ਫੇਰ ਵੀ ,ਬਿਨ ਚਕਲਿਓ, ਰੋਟੀ ਵੇਲ ਲੇਣਾ !
       *************
      ਜਿੰਦਗੀ
ਜਿੰਦਗੀ ਏ ਪਿਆਰ ਦਾ ਪਰਛਾਵਾ ,
ਪਿਆਰ,ਨਸ਼ਾ ਹੈ ਮਰ ਜਾਨ ਦਾ !
ਸਚ ਵੇ ਸੱਜਣਾ !ਮੈਨੂੰ ਗਮ ਨਹੀ ,
ਜਿੰਦਗੀ ਦੀ ਬਾਜੀ ਹਰ ਜਾਨ ਦਾ !
   
             ਰਾਜੀਵ ਅਰਪਨ ਫ਼ਿਰੋਜ਼ ਪੁਰ ਸਿਟੀ ਪੰਜਾਬ ਇੰਡੀਆ