Wednesday, 28 September 2011

NKHRA

              ਨਖਰਾ
ਨਖਰੇਲੋ-ਨਖਰੇਲੋ ਆਖੋ ਨੀ ਮੇਨੂ
ਜਰਾ ਤਿਖਾ -ਤਿਖਾ ਝਾਕੋ ਨੀ ਮੇਨੂ
ਇਹ ਨਖਰਿਆ ਮੇਰਾ ਯਾਰ ਰੁਸਾਇਆ
ਇਹਨਾ ਹੀ ਮੇਨੂ ਸੋਦੇਨ ਬਣਾਇਆ
ਮੈ ਸਦਾ ਉਸ ਨਾਲ ਕੁੜੀਤੀ ਬੋਲੀ
ਜਦ ਮੇਨੂ ਉਸ ਨੇ ਪਿਯਾਰ ਨਾਲ ਬੁਲਾਇਆ
ਦਿਲ ਮੇਰੇ ਵਿਚ ਕਿੰਨਾ ਪਿਯਾਰ ਸੀ
ਹਾਏ ਮਰਜਾ ਹੋਠਾ ਤੇ ਨਾ ਆਇਆ
ਜਦ ਉਸਨੇ ਮੇਨੂ ਚੂਮਨਾ ਚਾਹਿਆ
ਨਖਰੇ ਨਾਲ ਮੈ ਮੁਹ ਘੁਮਾਇਆ
ਜਦ ਮੰਗੇ ਉਸ ਨੇ ਮਿਲਨੇ ਦੇ ਵਾਦੇ
ਮੈ ਆਖਿਆ ਤੇਰੇ ਨਾਲ ਵਾਦੇ ਕਦੇ
ਮੈ ਗਾਲਾ ਕਢਿਆ ਦਿਤੇ ਤਾਨੇ
ਹੇਨਕ੍ਡ ਵਿਚ ਆਕੇ ਸੀਨੇ ਤਾਨੇ
ਏਨਾ ਹੋਣ ਤੇ ਉਸ ਕਿ ਆਨੇ  
ਫੇਰ ਮੇਨੂ ਈਨ੍ਤ੍ਜਾਰ ਕਿਉ ਹੈ
ਪਿਯਾਰੇ ਉਸ ਨਾਲ ਬੋਲ ਨਾ ਬੋਲੀ
ਫੇਰ ਵੀ ਦਿਲ ਵਿਚ ਪਿਯਾਰ ਕਿਓ ਹੈ
ਹੁਣ ਜੇ ਆਵੇ ਤਾ ਲਿਪਟ ਜਾਵਾ 
ਦਿਲ ਵਾਲਾ ਪਿਯਾਰ ਪ੍ਰਤਖ ਵਿਖਾਵਾ
ਉਸ ਦੇ ਦਿਲ ਨਾਲ ਕਹਿਰ ਨਾ ਕਮਾਵਾ
ਸੀਨੇ ਨਾਲ ਲਗ ਕੇ ਪਛਤਾਵੇ ਦੇ ਹੰਝੂ  ਬਹਾਵਾ
                            ਰਾਜੀਵ ਅਰਪਨ      
   

No comments:

Post a Comment