- ਤੇਰੇ ਨਕਸ਼, ਮੈਂ ਦੂਜਿਆ ਦੀ ਸੂਰਤ ਚੋ ਲਭਦਾ ਰਿਹਾ,
- ਐਸ ਤਰਾਂ, ਮੇਰੀ ਪ੍ਰੀਤ ਦਾ ਦੀਪ ਜਗਦਾ ਰਿਆ
- ਮੈਂ ਬੇਬਸ ਸਾ, ਜੀਵਨ ਰੋਕਿਆ ਰੁਕਦਾ ਨਹੀ
- ਦਰਿਆਂਵਾ ਦੇ ਪਾਣੀ ਵਾਂਗ ਇਹ ਸਦਾ ਵਗਦਾ ਰਿਆ
- ਦਿਲ ਦੇ ਵੇਹੜੇ, ਪਿਯਾਰ ਦਾ ਜੋ ਬੂਟਾ ਲਾਇਆ ਸੀ
- ਸੁਕਿਆ ਨਾ ਹੋੰਕਿਆ ਹੰਜੂਆ ਦੇ ਨਾਲ ਵਧਦਾ ਰਿਆ
- ਹਰ ਖੁਸ਼ੀ, ਹਰ ਉਮੰਗ ਸੜ ਕੇ ਸਵਾਹ ਹੁੰਦੀ ਰਹੀ
- ਬਿਰਹਾ ਤੇਰੇ ਦੇ ਵਿਚ, ਦਿਲ ਏਸ ਤਰਾ ਮਘਦਾ ਰਿਆ
- ਨਾ ਝੁਲ੍ਫ਼ ਘਨੇਰੀ ਦੀ ਛਾ ਮਿਲੀ ਨਾ ਹੋੰਟਾ ਦੀ ਸ਼ਬਨਮ
- ਫੇਰ ਵੀ ਅਰਪਨ ਦੇ ਦਿਲ ਵਿਚ ਖਵਾਬ ਇਕ ਸਜਦਾ ਰਿਆ
- ਰਾਜੀਵ ਅਰਪਨ
No comments:
Post a Comment