ਬਾਗੀ
ਰਬਾ ਤੇਰਾ ਬੰਦਾ ਤੇਰੇ ਤੋ ਬਾਗੀ ਹੈ
ਕਿਉ ਕੇ ਏਸ ਨਾਲ ਹੋਈ ਬੇ-ਇਨਸਾਫੀ ਹੈ
ਸਿਤਮ ਤੇਰੇ ਤੋ ਸਤ ਕੇ ਬੁਰੇ ਕਰਮ ਕੀਤੇ
ਉਹਨਾ ਕਰਮਾ ਲਈ ਫੇਰ ਵੀ ਮੰਗਦਾ ਮਾਫ਼ੀ ਹੈ
ਮੈ ਭਲਾ ਕੀਤਾ ਉਸ ਨੇ ਕਿਉ ਬੁਰਾ ਕੀਤਾ
ਨਿਯਮ ਤੇਰੇ ਚ ਯਾ ਮੇਰੇ ਦਿਮਾਗ ਚ ਖਰਾਬੀ ਹੈ
ਜੁਲਮ ਤੇਰੇ ਗੁਨਾਹ ਮੇਰੇ ਆਤਮਾ ਸਹ ਨਾ ਸਕੀ
ਵੇਖ ਲੈ ਅਰਪਨ ਹੋਇਆ ਫਿਰਦਾ ਸ਼ਰਾਬੀ ਹੈ
ਰੋਟੀ ਦਾ ਮਸਲਾ ਸੀ ਜੇ ਤੂ ਦੇ ਦਿੰਦਾ ਮੇਨੂ
ਪੇਟ ਪਿਛੇ ਹੀ ਅਰਪਨ ਹੋਇਆ ਇੰਕਲਾਬੀ ਹੈ
ਰਾਜੀਵ ਅਰਪਨ
No comments:
Post a Comment