Friday, 30 September 2011

SAHA DA MUL

         ਸਾਹਾ ਦਾ ਮੁਲ
ਜੀਨ ਲਈ ਕੁਛ੍ਹ ਹੋਰ ਵੀ ਚਾਹਿਦਾ ਹੈ ਸਾਹਾ ਤੋ ਸਿਵਾਆ
ਜੇ ਸਾਹ ਇਥੇ ਮੁਲ ਵਿਕਦੇ ਤਾ ਚਲਦੀ ਨਾ ਸਾਡੀ ਵਾਆ
ਚੰਨ ਤੇ ਦੁਨਿਆ ਵਸਾਣ ਵਾਲਿਓ ਕੁਛ੍ਹ ਰਹਮ ਕਰੋ
ਹਾਏ ਅਗਲਾ ਸਾਹ ਖਰੀਦਾ ਗੇ ਕੇਵੇ ,ਸਾਹ ਨਿਕਲੇਗਾ ਇਸੇ ਸਾਹ  ਆ
ਬਦਨਾਮੀ ਤੇ ਬੇ-ਏਜਤੀ ਦੀਆ ਛਿਲਦ੍ਰਾ ਸਾਡੇ ਦਿਲ ਚ ਲਗਿਆ
ਹਾਏ ਮਲਿਕ ਇਜਤ ਤੇ ਸ਼ੋਰਤ ਦੀ ਹੁੰਦੀ ਦੁਰ-ਦੁਰ ਤਕ ਘਾਆ
ਦਿਲ ਏਨਾ ਬੇਚੈਨ ਨਾ ਹੁੰਦਾ ਤੇ ਏਨਾ  ਡਾਵਾ ਡੋਲ ਨਾ ਹੁੰਦਾ  
ਜੇ ਹੁੰਦੀ ਸੋਹਨੀ ਸਜਨੀ ਦੇ ਪਿਯਾਰ ਦੀ ਦਿਲ ਨੂ ਟਾਆ
ਮੈ ਆਪਣਾ ਇਮਾਨ ਨਾ ਲੁਟਾਂਦਾਤੇ ਬਗਵਾਨ ਨਾ ਲੁਟਾਂਦਾ
ਜੇ ਗੁਰਬਤ ਤੇ ਜਿਲਤ ਭਰੀ ਹੁੰਦੀ ਨਾ ਮੇਰੀ ਰ੍ਹਾ ਆ
ਸਾਹ ਤੋ ਸਿਵਾ ਮੇਨੂ ਇਹ ਚੰਦਰਿਆ ਭੁਖਾ ਮਿਲਿਆ
ਦਿਲ ਆਖੇ ਹਾਏ ਏਨਾ ਨੂ ਕਿਵੇ ਨਾ ਕਿਵੇ ਬਸ ਮਿਟਾ ਆ
ਜੇ ਇਹ ਦੁਨਿਆ ਪਥਰ ਦਿਲ ਨਾ ਹੁੰਦੀ ਓ ਅਰਪਨ
ਤੇਰੇ ਸ਼ੇਰਾ ਨੂ ਜਰੁਰ ਮਿਲਦੀ ਵਾ ਆ ਵੀ ਵਾ-ਆ
                               ਰਾਜੀਵ ਅਰਪਨ  
 
  

Thursday, 29 September 2011

GEETA PICHHE KON

       ਗੀਤਾ ਪਿਛੇ ਕੋਣ
ਮੇਰੇ  ਗੀਤਾ ਪਿਛੇ ਕੋਣ ,ਕੇ ਤੂ ਨਹੀਓ ਜਾਂਦੀ
ਆਪਣੇ ਬੋਲ ,ਸੁੰਦਰਤਾ ,ਅਦਾਵਾ ਨਹੀਓ ਪਛਾਣਦੀ
ਮੇਰੇ ਦਿਲ ਵਿਚ ਬੇਠੇ ਜਜਬਾਤਾ ਦਿਯਾ ਤਾਰਾ ਨੂ 
ਨਾਲ ਨਖਰੇ ਦੇ ਛੇੜ ਤੂ ਅਨੰਦੁ ਨਹੀ ਮਾਣਦੀ
ਹਾਨਿਆ ਹਾਨ ਨਾਲ ਬਦੋਬਦੀ ਪਿਯਾਰ ਹੋ ਜਾਂਦੇ ਹੈ
ਕਿਓ ਹ੍ਨ੍ਕਾਰਨੇ ਬੜੀ ਬਣੇ ,ਤੂ ਮੇਰੇ ਨਹੀਓ ਹਾੰਦੀ 
ਗਜ਼ਲਾ ,ਗੀਤਾ ਹੇਠ ਮੇਰਾ ਨਾਮ ਐਵੇ ਲਿਖਿਆ ਜਾਂਦਾ ਹੈ
ਸਚ ਦਸੀ ਈਨਾ ਚ ਸਾਰੀ ਗਲ ਤੇਰੇ ਨਹੀਓ ਜੁਬਾਂਦੀ
ਲਿਖਦਾ ਹਾ ਮੈ ਪਰ ਲਿਖਾਨ ਵਾਲੀ ਤਾ ਤੂ ਹੀ ਹੈ
ਦਸ ਜਾਵੀ ਅਰਪਨ ਨੂ ਤੇਰੇ ਲਈ ਗਲ ਨਹੀ ਗੁਮਾਨਦੀ
                                   ਰਾਜੀਵ ਅਰਪਨ     

BAGGI

             ਬਾਗੀ
ਰਬਾ ਤੇਰਾ ਬੰਦਾ ਤੇਰੇ ਤੋ ਬਾਗੀ ਹੈ
ਕਿਉ ਕੇ ਏਸ ਨਾਲ ਹੋਈ ਬੇ-ਇਨਸਾਫੀ  ਹੈ
ਸਿਤਮ ਤੇਰੇ ਤੋ ਸਤ ਕੇ ਬੁਰੇ ਕਰਮ ਕੀਤੇ
ਉਹਨਾ ਕਰਮਾ ਲਈ ਫੇਰ ਵੀ ਮੰਗਦਾ ਮਾਫ਼ੀ ਹੈ
ਮੈ ਭਲਾ ਕੀਤਾ ਉਸ ਨੇ ਕਿਉ ਬੁਰਾ ਕੀਤਾ
ਨਿਯਮ ਤੇਰੇ ਚ ਯਾ ਮੇਰੇ ਦਿਮਾਗ ਚ ਖਰਾਬੀ ਹੈ
ਜੁਲਮ ਤੇਰੇ ਗੁਨਾਹ ਮੇਰੇ ਆਤਮਾ ਸਹ ਨਾ ਸਕੀ
ਵੇਖ ਲੈ ਅਰਪਨ ਹੋਇਆ  ਫਿਰਦਾ ਸ਼ਰਾਬੀ ਹੈ
ਰੋਟੀ ਦਾ ਮਸਲਾ ਸੀ ਜੇ ਤੂ ਦੇ ਦਿੰਦਾ ਮੇਨੂ
ਪੇਟ ਪਿਛੇ ਹੀ ਅਰਪਨ ਹੋਇਆ ਇੰਕਲਾਬੀ ਹੈ
                            ਰਾਜੀਵ ਅਰਪਨ    

Wednesday, 28 September 2011

NKHRA

              ਨਖਰਾ
ਨਖਰੇਲੋ-ਨਖਰੇਲੋ ਆਖੋ ਨੀ ਮੇਨੂ
ਜਰਾ ਤਿਖਾ -ਤਿਖਾ ਝਾਕੋ ਨੀ ਮੇਨੂ
ਇਹ ਨਖਰਿਆ ਮੇਰਾ ਯਾਰ ਰੁਸਾਇਆ
ਇਹਨਾ ਹੀ ਮੇਨੂ ਸੋਦੇਨ ਬਣਾਇਆ
ਮੈ ਸਦਾ ਉਸ ਨਾਲ ਕੁੜੀਤੀ ਬੋਲੀ
ਜਦ ਮੇਨੂ ਉਸ ਨੇ ਪਿਯਾਰ ਨਾਲ ਬੁਲਾਇਆ
ਦਿਲ ਮੇਰੇ ਵਿਚ ਕਿੰਨਾ ਪਿਯਾਰ ਸੀ
ਹਾਏ ਮਰਜਾ ਹੋਠਾ ਤੇ ਨਾ ਆਇਆ
ਜਦ ਉਸਨੇ ਮੇਨੂ ਚੂਮਨਾ ਚਾਹਿਆ
ਨਖਰੇ ਨਾਲ ਮੈ ਮੁਹ ਘੁਮਾਇਆ
ਜਦ ਮੰਗੇ ਉਸ ਨੇ ਮਿਲਨੇ ਦੇ ਵਾਦੇ
ਮੈ ਆਖਿਆ ਤੇਰੇ ਨਾਲ ਵਾਦੇ ਕਦੇ
ਮੈ ਗਾਲਾ ਕਢਿਆ ਦਿਤੇ ਤਾਨੇ
ਹੇਨਕ੍ਡ ਵਿਚ ਆਕੇ ਸੀਨੇ ਤਾਨੇ
ਏਨਾ ਹੋਣ ਤੇ ਉਸ ਕਿ ਆਨੇ  
ਫੇਰ ਮੇਨੂ ਈਨ੍ਤ੍ਜਾਰ ਕਿਉ ਹੈ
ਪਿਯਾਰੇ ਉਸ ਨਾਲ ਬੋਲ ਨਾ ਬੋਲੀ
ਫੇਰ ਵੀ ਦਿਲ ਵਿਚ ਪਿਯਾਰ ਕਿਓ ਹੈ
ਹੁਣ ਜੇ ਆਵੇ ਤਾ ਲਿਪਟ ਜਾਵਾ 
ਦਿਲ ਵਾਲਾ ਪਿਯਾਰ ਪ੍ਰਤਖ ਵਿਖਾਵਾ
ਉਸ ਦੇ ਦਿਲ ਨਾਲ ਕਹਿਰ ਨਾ ਕਮਾਵਾ
ਸੀਨੇ ਨਾਲ ਲਗ ਕੇ ਪਛਤਾਵੇ ਦੇ ਹੰਝੂ  ਬਹਾਵਾ
                            ਰਾਜੀਵ ਅਰਪਨ      
   

HADSA

                         ਹਾਦਸਾ
ਹਾਏ ਇਕ ਹਾਦਸਾ ਹੋਇਆ
***********ਉਹਨਾ ਦੀ ਹਸੀਨ ਮਹਫ਼ਿਲ ਵਿਚ
ਮੇਰੇ ਕੀਮਤੀ ਅਰਮਾਨਾ ਦੀ
**********ਕੀਮਤ ਨਾ ਪਾਈ ਗਈ
ਮੇਰੇ ਮਾਸੂਮ ਦਿਲ ਦੇ
***********ਪਿਆਰ ਭਰੇ ਜਜਬਿਆ ਦੀ
ਹਾਏ ਇਕ ਨਾ ਸੁਨੀ
**********ਸਮਾ ਕੇ ਖਿਲੀ ਉੜਾਈ ਗਈ
                         ਰਾਜੀਵ ਅਰਪਨ
                 ******************
                  ਤੇਰੇ ਬਗੇਰ
ਮੇਰੀ ਜਿੰਦਗੀ ਵਿਚ ਤੇਰੇ ਬਿਨਾ ਸਜਨਾ
ਹਨੇਰਾ -ਹਨੇਰਾ ਕੀਤੇ ਚੰਨਾ ਨਾ ਹੋਈਆ
ਜਿੰਦਗੀ ਅਸੀਂ ਆਪਣੀ ਆਪੇ ਜੀ ਰੋਲੀ
ਤੇਰੇ ਬਿਨਾ ਰੂਹ ਦਾ ਏਸ ਨੂ  ਮਨ੍ਨਾ ਨਾ  ਹੋਈਆ
                                  ਰਾਜੀਵ ਅਰਪਨ  
                              
   

Naksh


  • ਤੇਰੇ ਨਕਸ਼, ਮੈਂ ਦੂਜਿਆ ਦੀ ਸੂਰਤ ਚੋ ਲਭਦਾ ਰਿਹਾ,
  • ਐਸ ਤਰਾਂ, ਮੇਰੀ ਪ੍ਰੀਤ ਦਾ ਦੀਪ ਜਗਦਾ ਰਿਆ
  • ਮੈਂ ਬੇਬਸ ਸਾ, ਜੀਵਨ ਰੋਕਿਆ ਰੁਕਦਾ ਨਹੀ
  • ਦਰਿਆਂਵਾ ਦੇ ਪਾਣੀ ਵਾਂਗ ਇਹ ਸਦਾ ਵਗਦਾ ਰਿਆ
  • ਦਿਲ ਦੇ ਵੇਹੜੇ, ਪਿਯਾਰ ਦਾ ਜੋ ਬੂਟਾ ਲਾਇਆ ਸੀ
  • ਸੁਕਿਆ ਨਾ ਹੋੰਕਿਆ ਹੰਜੂਆ ਦੇ ਨਾਲ ਵਧਦਾ ਰਿਆ
  • ਹਰ ਖੁਸ਼ੀ, ਹਰ ਉਮੰਗ ਸੜ ਕੇ ਸਵਾਹ ਹੁੰਦੀ ਰਹੀ
  • ਬਿਰਹਾ ਤੇਰੇ ਦੇ ਵਿਚ, ਦਿਲ ਏਸ ਤਰਾ ਮਘਦਾ ਰਿਆ
  • ਨਾ ਝੁਲ੍ਫ਼ ਘਨੇਰੀ ਦੀ ਛਾ ਮਿਲੀ ਨਾ ਹੋੰਟਾ ਦੀ ਸ਼ਬਨਮ
  • ਫੇਰ ਵੀ ਅਰਪਨ ਦੇ ਦਿਲ ਵਿਚ ਖਵਾਬ ਇਕ ਸਜਦਾ ਰਿਆ
  •                                                     ਰਾਜੀਵ ਅਰਪਨ