Saturday, 31 March 2012

KRM KRN TO PHILA

ਕਰਮ ਕਰਨ ਤੋ ਪਹਿਲਾ ਫ਼ਲ ਦੀ ਈਛਾ ਕਰਦੇ ਰਹੇ ,
ਸਚ ਅਸੀਂ ਤਾ ਜਿੰਦਗੀ ਵਿਚ ਆਹਾ ਹੀ ਭਰਦੇ ਰਹੇ !
ਤੇਰੇ ਤੋ ਸਖਣਾ ਕੋਈ  ਕਰਮ ਤੇ ਨਾ ਹੀ ਮੇਰੀ ਸੋਚ ਸੀ ,
ਤੂੰ ਆਵੇ ,ਫੇਰ ਕਰਾਂਗੇ ,ਬੱਸ ਤੇਰੀ ਉਡੀਕ ਕਰਦੇ ਰਹੇ !
ਦਿਲ ਮੇਰਾ ਤੋੜਕੇ ,ਮੈਨੂੰ ਬਾਵਲਾ ਬਣਾ   ਦਿੱਤਾ ,
ਤਾ ਹੀ ਜਿੰਦਗੀ ਦੀ ਹਰ ਬਾਜੀ ,ਹੱਸ -ਹੱਸ ਕੇ ਹਰਦੇ ਰਹੇ !
ਤੂੰ ਤੇ ਤੇਰੀ ਯਾਦ ਸੀ ,ਮੇਰੇ ਦਿਲ ਦੀ ਧੜਕਨ ,
ਤੂੰ ਨਾ ਆਈ ਯਾਦ ਨਾ ਆਈ ,ਹਰ ਧੜਕਨ ਤੇ ਮਰਦੇ ਰਹੇ !
ਤੇਰੇ ਸਿਤਮ ਦਾ ,ਦਿਲ ਤੇ ਐਵੇ ਦਾ ਜਖਮ ਹੋ ਗਿਆ ,
ਕਿ ਹਰ ਫਿਜਾ ਤੋ ਹਰ ਘਟਾ ਤੋ ਹਰ ਬਸ਼ਰ ਤੋ ਡਰਦੇ ਰਹੇ !
ਮੇਰੀ ਤਬਾਹੀ ਹੈ ,ਮੇਰੇ ਦਿਲ ਦੇ ਜਖਮਾ ਦਾ ਸਿੱਟਾ ,
ਜਿਹੜੇ ਤੇਰੇ ਪਿਆਰ ਵਿਚ ਚੁਪ -ਚਾਪ ਸੀ ਜਰਦੇ ਰਹੇ !
      ਰਾਜੀਵ ਅਰਪਨ ਫ਼ਿਰੋਜ਼ ਪੁਰ ਸਿਟੀ ਪੰਜਾਬ ਇੰਡੀਆ

Tuesday, 27 March 2012

SHAEERI

       ਸ਼ਾਈਰੀ 
ਆਤਮਾ ਹੈ ਪਰਮਾਤਮਾ ਤੇ ਆਤਮਾ ਦੀ ਆਵਾਜ ਹੈ ਸ਼ਾਈਰੀ ,
ਮਨੁਖਤਾ ਹੈ ਮਨੁਖ ਦਾ ਗਹਿਣਾ ,ਤੇ ਮਨੁਖਤਾ ਦੀ ਪਰਵਾਜ ਹੈ ਸ਼ਾਈਰੀ !
ਮਮਤਾ ,ਗਿਲਾ ,ਸ਼ਿਕਵਾ ,ਇਥੇ ਕੁਝ ਨਹੀ ਬੋਲੀ ਤੋ ਬਿਨਾ ,
ਆਨ ਹੈ !ਸ਼ਾਨ ਹੈ ,ਤੇ ਦੋਸਤੋ ਬੋਲੀ ਦਾ ਤਾਜ ਹੈ ਸ਼ਾਈਰੀ !
ਜੋ ਤਲਵਾਰ ਨਾ ਕਰ ਸਕੀ ,ਉਹ ਕਲਮ ਨੇ ਕਰ ਦਿੱਤਾ ,
ਜੁਲਮ ਮਿਟਾਣ ਦਾ ,ਪਿਆਰ ਬਰਸਾਨ ਦਾ ,ਅਨੋਖਾ ਅੰਦਾਜ ਹੈ ਸ਼ਾਈਰੀ !
ਕਿਤੇ ਚੰਡੀ ,ਕਿਤੇ ਵਾਰਸ਼ ਕਿਤੇ ਸਿਸਕੀਆ ਕਿਤੇ ਕਹਿਕੇ ,
ਕਿਤੇ ਸ਼ਿਕਵਾ ਕਿਤੇ ਸਦਮਾ ਕਿਤੇ ਨਖਰਾ ਤੇ ਕਿਤੇ ਨਾਜ ਹੈ ਸ਼ਾਈਰੀ !
ਇਹ ਗ੍ਰੰਥਾ ਦੀ ਜਜਨੀ ਹੈ ,ਸਚ੍ਚ ਸਭਿਅਤਾ ਦੀ ਜਜਨੀ ਹੈ ,
ਧਰਮ ਦਾ ,ਕਰਮ ਦਾ ਤੇ ਸਭਿਅਤਾ ਦਾ ,ਆਗਾਜ ਹੈ ਸ਼ਾਈਰੀ !
        ਰਾਜੀਵ ਅਰਪਨ ਫ਼ਿਰੋਜ਼ ਪੁਰ ਸਿਟੀ ਪੰਜਾਬ ਇੰਡੀਆ        

Friday, 23 March 2012

ZOR KAHDA

        ਜੋਰ ਕਾਹਦਾ
ਤੇਰੇ ਤੇ ਸੱਜਣਾ ਜੋਰ ਵੀ ਕਾਹਦਾ ,
ਤੂੰ ਆਵੇ ਯਾ ਤੂੰ  ਨਾ ਆਵੇ     !
ਮੇਰੇ ਦਿਲ ਦੀ ਜੰਨਤ    ਨੂੰ     ,
ਮਹਿਕਾਵੇ  ਯਾ ਨਾ  ਮਹਿਕਾਵੇ  !
***********ਤੇਰੇ ਤੇ ਸੱਜਣਾ ਜੋਰ ਵੀ ਕਾਹਦਾ
ਬਹਿ ਕੇ ਮੈ ਸੂਤ ਦੀਆ ਤੰਦਾ ਉੱਤੇ ,
ਖਵਾਬਾ ਦਾ ਚਮਨ ਸਜਾ ਰਿਹਾ ਹਾ !
ਵੇਖ ਕਿਵੇ ਦਾ ਦੀਵਾਨਾ ਹੋਈਆ   ,
ਸੁਪਨਿਆ ਨਾਲ ਨਿਭਾ ਰਿਹਾ ਹਾ !
ਤੂੰ ਪਿਆਰ ਦੇ ਚਮਨ ਵਿਚ ਆ ਕੇ ,
ਪ੍ਰੀਤ ਦਾ ਝੁੱਲਾ ਝੁਲਾਵੇ ਨਾ ਝੁਲਾਵੇ !
***********ਤੇਰੇ ਤੇ ਅੜਿਆ ਜੋਰ ਵੀ ਕਾਹਦਾ
ਲੋਕ ਇਕਠਿਆ ਰਹਿ ਕੇ ਨਿਭਾਂਦੇ ,
ਅਸਾਂ ਇਕਲਿਆ ਰਹਿ ਕੇ ਨਿਭਾਈ !
ਨਾਲ ਤੂੰ ਨਾ ਸਹਿ,ਦਿਲ ਵਿਚ ਤਾ ਤੂੰ ਹੈ ,
ਇਹ ਹੈ ਖੁਦਾ ਦੀ ਅਜਬ ਖੁਦਾਈ !
ਮੈ ਆਪੇ ਰੁਸਨਾ ,ਆਪੇ ਮੰਨਦਾ ,
ਤੇਰਾ ਕੀ ਤੂੰ ਮਨਾਵੇ ਨਾ ਮਨਾਵੇ  !
*********ਤੇਰੇ ਤੇ ਅੜਿਆ ਜੋਰ ਵੀ ਕਾਹਦਾ
     ਰਾਜੀਵ ਅਰਪਨ ਫ਼ਿਰੋਜ਼ ਪੁਰ ਸ਼ਹਿਰ ਪੰਜਾਬ ਇੰਡੀਆ

Tuesday, 20 March 2012

wapis bula le

    ਵਾਪਿਸ ਬੁਲਾ ਲੈ
ਇਹ ਜਹਾਨ ਨਈ ਮੇਰੇ ਦਿਲ ਵਾਲਾ ,
ਮੇਰੇ ਮਲਿਕ ਮੇਨੂੰ ਵਾਪਿਸ ਬੁਲਾ ਲੈ !
ਦੁਨਿਆ ਦੀ ਝੂਠੀ ਰੋਸ਼ਨੀ 'ਚ ਰੱਬਾ ,
ਹੁੰਦਾ ਨਹੀ ਮੇਰੇ ਦਿਲ ਵਿਚ ਉਜਾਲਾ !
ਤੂਫਾਨਾ ਦੇ ਨਾਲ ਖੈਬੜਦੇ ਦੀਪ ਨੂੰ ,
ਸੀਤ ਜਿਹਾ ਹੋੰਕਾ ਭਰ ਕੇ ਭੁਝਾ ਲਾ !
****ਇਹ ਜਹਾਨ ਨਹੀ ਮੇਰੇ ਦਿਲ ਵਾਲਾ
ਨਾਜੁਕ ਜਜਬਾਤਾ ਦਾ ਹਰ ਪਲ ਕਤਲ ਹੋਵੇ ,
ਇਥੇ ਇਨਸਾਨ ਹੈਵਾਨ 'ਚ ਬਦਲ ਹੋਵੇ !
ਜਵਾਨੀ ਇਥੇ ਮਰਦੀ ਕਾਰਖਾਨਿਆ ਦੇ ਵਿਚ ,
ਮਾਸੂਮ ਕਵਾਰੀ  ਮਰਦੀ ਜਾਂਦੀ ਗ਼ਜ਼ਲ ਹੋਵੇ ,
ਇਥੇ ਕੀ ਜੀਨੇ , ਮੋਤੇ ਕਹਿਰ ਕਮਾ ਲਾ !
*****ਇਹ ਜਹਾਨ ਨਹੀ ਮੇਰੇ ਦਿਲ ਵਾਲਾ !
ਜਿਥੇ ਕਾਨੂੰਨ ਦੀ ਗਿਰਫ਼ਤ 'ਚ ਹੋਵੇ ਆਜਾਦੀ ,
ਮਜਹਬਾ ਦਿਆ ਨਿਆ ਹੋਣ ਬੇਮੁਨਾਦੀ !
ਖੂਨ ਚੂਸਣ ਰਲ ਮਿਲ ਹਾਕਮ ਸਾਰੇ ,
ਇਕ ਘਰ ਉਜਾਲਾ ,ਲੱਖ ਘਰ ਬਰਬਾਦੀ ,
ਬੇਦਰਦੀ ਜਿਥੇ ਐਨੀ ਵਧ   ਜਾਏ ,
ਕੋਮਲ ਕਲਿਆ ਦੀਆ ਟੁਟਣ ਢਾਲਾ !
*****ਇਹ ਜਹਾਨ ਨਹੀ ਮੇਰੇ ਦਿਲ ਵਾਲਾ !
ਜਿੰਦਗੀ ਤੇ ਮੋਤ ਦੀ ਸਹਿਕ ਹੋਵੇ ,
ਜਿਥੇ ਫੁੱਲਾ ਦੀ ਮਹਿਕ ਨਾ ਮਹਿਕ ਹੋਵੇ !
ਮਾਸੂਮ ਕਬੂਤਰ ਦੀ ਸ਼ਿਕਾਰਿਆ ਡਰੋ ,
ਹਾਏ ਮੁੱਦਤ ਤੋ ਗਵਾਚੀ ਚਹਿਕ ਹੋਵੇ !
ਬੁਲਬੁਲ ,ਮੈਨਾ ਹੋਣ ਬੰਦ ਪਿੰਜਰੇ 'ਚ ,
ਮਾਸੂਮ ਤੋ ਡਾਲੀਆ ਤੇ ਨਾ ਟਹਿਕ ਹੋਵੇ !
ਵਾਦੇ ਜਿਥੇ ਨਾ ਹੋਣ ਕਦੇ  ਪੂਰੇ ,
ਨੇਤਾ ਦੀ ਬਹਕਾਨ ਲਈ ਝੂਠੀ ਬਹਿਕ ਹੋਵੇ !
ਲੈ ਦੇ ਕੇ ਇਕ ਦਿਲ ਤਾ ਹੈ ਅਰਪਨ ,
ਹਾਏ ਇਸ ਦਾ ਕਿਹਾ ਮੈ ਕਿਵੇ ਤਾਲਾ !
******ਇਹ ਜਹਾਨ ਨਹੀ ਮੇਰੇ ਦਿਲ ਵਾਲਾ !
ਰਾਜੀਵ ਅਰਪਨ ਫ਼ਿਰੋਜ਼ ਪੁਰ ਸ਼ਹਿਰ ਪੰਜਾਬ ਇੰਡੀਆ

Saturday, 17 March 2012

KSK

       ਕਸਕ
ਜਦ ਆਹ ਭਰ ਕੇ ਅਵਾਜ ਮਾਰੀ ,
ਮੇਰੇ ਕੋਲ ਆਣਾ ਪੇਨਾ   ਏ   !
ਹੰਝੂ ਆਨੇ ਸ਼ੁਰੂ ਹੋਏ ਤਾ ,
ਤੇਨੂੰ ਚੁਪ ਕਰਨਾ ਪੇਨਾ ਏ !
*******ਕੀ ਪਤਾ ਸੀ ਪਿਆਰ ਕਰ ਕੇ ,
******ਰਕੀਬਾ 'ਚ ਬਹਿਣਾ ਪੇਨਾ ਏ !
******ਤੇਰੇ ਤੇ ਅੜਿਆ ,ਜੋਰ ਵੀ ਕਾਹਦਾ ,
******ਜਿਵੇ ਰੱਖੇ ਗਾ ,ਰਹਿਣਾ ਪੇਨਾ ਏ !
ਸਾਡਾ ਰੋਸਾ ਕਾਹਦਾ ਅੜਿਆ ,
ਰੁਸਕੇ ਵੀ ਮਨਾਣਾ ਪੇਨਾ ਏ !
ਇਸ਼ਕ ਨਾ ਮਿਲਦੀ ਜਿੰਦਗੀ ,
ਘੁਟ-ਘੁਟ ਕੇ ਮਰਨਾ ਪੇਨਾ ਏ !
******ਬਚ ਸਕਦਾ ਨਹੀ ,ਤੂੰ ਯਾਦ ਤੋ ,
******ਦਰਦ ਤੇਨੂੰ ਸਹਿਣਾ ਪੇਨਾ ਏ !
******ਰਹੇਗਾ ਕੱਦ ਤਕ ਦੀਵਾਨਾ ਅਰਪਨ ,
******ਅਖੀਰ ਤਾ ਕਮਾਨਾ ਪੇਨਾ  ਏ !
    ਪੰਜਾਬੀ ਮਿਤਰਾ ਦੇ ਨਾਮ
   ਰਾਜੀਵ ਅਰਪਨ ਫ਼ਿਰੋਜ਼ ਪੁਰ ਸ਼ਹਿਰ ਪੰਜਾਬ ਇੰਡੀਆ