ਨਜਰ ਹੈ ਲਾਈ
ਮਾ ਪੁਛ੍ਚ੍ਹੇ 'ਕਿਉ ' ਝੂਰਦਾ ਜਾਨੇ ,ਕਿਸ ਚੰਦਰੇ ਤੈਨੂੰ ਨਜਰ ਹੈ ਲਾਈ ,
ਮਾ ਭੋਲੀ ਕੀ ਜਾਣੇ,ਦਿਲ ਦੇ ਮਹਿਰਮ ਨੇ ,ਹੈ ਨਜਰ ਵਟਾਈ !
ਚਾਰ ਦਿਹਾੜੇ ਪਾਲ -ਪਲੋਸ ਕੇ ,ਦਿਲ ਮੇਰੇ ਨਾਲ ਇੰਜ ਫੇਰ ਕੀਤਾ ,
ਚਾਰ ਦਿਨਾ ਬਾਦ ,ਬੱਕਰੇ ਦੇ ਸੰਗ ,ਕਰਦਾ ਜਿਵੇ ਕਸਾਈ !
ਮੇਰੇ ਪਿਆਰ ਦੇ ਜਨਾਜੇ ਉੱਤੇ , ਲੋਕਾ ਫੁੱਲ ਖੁਸ਼ੀ ਵਿਚ ਸੁੱਟੇ ,
ਇਸ ਬੇਦਰਦ ਜਮਾਨੇ ਅੰਦਰ , ਕੋਈ ਨਾ ਜਾਣੇ ਪੀੜ ਪਰਾਈ !
ਇਸ਼ਕ ਦੇ ਰੋਗੀ ਦੀ ਅੜਿਆ !ਤੇਰੀ ਮਜਬੂਰੀ ਨਹੀ ਹੈ ਦਾਰੂ ,
ਕਿੰਨਾ ਕੁ ਚਿਰ ਦਏਗੀ ਦਿਲਾਸਾ ,ਇਹ ਤਾ ਇਕ ਪੀੜ ਸਥਾਈ !
ਸਧਰਾ ਲੈ ਲੈ ,ਦਿਲ ਮੇਰਾ ਵੇ , ਬੂਹੇ ਵੱਲ ਨੂੰ ਜਾਵੇ ,
ਪਰ ਮੈ ਉਮੰਗ ,ਹਰ ਵਾਰ ਬੇਦਰਦਾ ,ਹੰਝੂਆ ਵਿਚ ਪਰਵਾਈ !
ਰਾਜੀਵ ਅਰਪਨ ਫ਼ਿਰੋਜ਼ ਪੁਰ ਸ਼ਹਿਰ ਪੰਜਾਬ ਇੰਡੀਆ