ਸ਼ਰਮ ਸੰਧੂਰ
ਸਹਿਓ ਨੀ ,ਮੈ ਸ਼ਰਮ ਸੰਧੂਰ ਮਾਂਗ ਚ ਸਜਾਈ ਬੇਠੀ ਹਾ
ਦੁਨਿਆ ਨੂੰ ਰਖਦੇ -ਰਖਦੇ ਨੀ ,ਆਪਾ ਗਵਾਈ ਬੇਠੀ ਹਾ
ਦਿਲ ਨਾਲ ਨਿੱਤ ਕਰਾਰ ਕਰਾ,ਅਜੇ ਸਭ ਕੁਝ ਕਹਿ ਦੇਵਾ ਗੀ
ਪਰ ਮੇਰੇ ਤੋ ਕਹਿ ਨਹੀ ਹੁੰਦਾ ,ਦਿਲ ਦੀਆ ਦਿਲ ਚ ਛੁਪਾਈ ਬੇਠੀ ਹਾ
ਕੀ ਹੋਇਆ ,ਜੇ ਕੋਈ ਗੱਲ ਨਾ ਹੋਈ ਝੱਲੀ ਮੈਨੂੰ ਸਮਝਨਾ ਨਾ
ਅੱਖਾ ਨਾਲ ,ਮੈ ਕਹਿ-ਕਹਿ ਸੁਨ-ਸੁਨ ,ਦਿਲ ਪ੍ਰ੍ਚਾਈ ਬੇਠੀ ਹਾ
ਉਹਨਾ ਤਾ ਕਈ ਵਾਰ ਬੁਲਾਇਆ ,ਪਰ ਮੈ ਸੁਦੇਨ ਬੋਲੀ ਨਾ
ਹਾਏ ਨੀ ਮੈ ਮਰਜਾਨੀ ਤਾਹੀ ਯਾਰ ਰੁਸਾਈ ਬੇਠੀ ਹਾ
ਐਵੇ ਚੜੀਤਿਓ ,ਖੁਸ਼ ਨਾ ਹੋਵੋ ਸਾਡਾ ਰੋਸਾ ,ਰੋਸਾ ਹੇਨਿ
ਅੱਜ ਅੱਖਾ ਨਾਲ ਮਿਨਤਾ ਪਾ ਕੇ ਯਾਰ ਭਰਮਾਈ ਬੇਠੀ ਹਾ
ਗਮਾ ਦਾ ਵਣਜਾਰਾ ਕਿਤਾਬ ਵਿਚੋ
ਰਾਜੀਵ ਅਰਪਨ
No comments:
Post a Comment