Sunday, 28 July 2013

ਮੈ ਤੇਰੇ ਵੱਲ ਆਵਾ

        ਮੈ ਤੇਰੇ ਵੱਲ ਆਵਾ
ਕੱਦੇ ਨਾ ਛੜੀ ਗੱਲ ,
*********ਕੇ ਮੈ ਤੇਰੇ ਵੱਲ ਆਵਾ !
ਤੇਰੇ ਦਰ ਦੇ ਸਾਂਵੇ,
********ਮੈ ਰਾਹ ਵੱਲ ਵੱਲ ਆਵਾ !
ਦਿਲ ਵਿਚ ਗੱਲਾ ਕਿਤੀਆ ,
********ਬਹੁਤ ਤੇਰੇ ਨਾਲ ,
ਬੇਚੈਨ ਹੋ ਮੈ ਪ੍ਡ੍ਕਿਆ ,
*******ਸਚ ਮੁਚ ਕਰ ਇਕਗੱਲ ਆਵਾ !
ਭਰਮ ਵੀ ਹਾਏ ,
*******ਕਿੜਾ ਵੱਡਾ ਭਰਮ ਹੈ ,
ਤੂੰ ਆਵਾਜ ਦਵੇ ਤਾ ,
*******ਮੈ ਕੱਬਰ  ਚੋ ਵੀ ਚੱਲ ਆਵਾ !
ਇਸ਼ਕ ਹੈ ਨਾ ਸਮਝ ,
********ਤੇ ਮੇਰੀ ਅਡੋਲ ਦੀਵਾਨਗੀ ,
ਹਾਏ ਮਾ ਮੇਰੀਏ ,
********ਇਸ ਰਾਹ ਤੋ ਕੇਵੇ ਟੱਲ ਆਵਾ !
ਇਸ਼ਕ ਕਿੰਨਾ ਅਡੋਲ ,
*********ਲੋਕਾ ਸਚ ਸਚ ਮਨੀ ,
ਉਹ ਅੱਗ ਦਾ ਵਟਨਾ ਕਰੇ ,
*****ਤਾ ਮੈ ਤਨ ਤੇ ਮੱਲ ਆਵਾ  !
ਇਹ ਮੇਰੀ ਮ੍ਰਿਗ ਤ੍ਰਿਸ਼ਨਾ ,
*******ਯਾ ਤੇਰੀ ਬੱਦ-ਅਸੀਸ ,
ਤੂੰ ਕੱਦੇ ਮੈਨੂ ਮਿਲੇ ਨਾ ,
*******ਯਾਦ ਅਰਪਨ ਹਰ ਪੱਲ ਆਵਾ !
                ਰਾਜੀਵ ਅਰਪਨ ਫਿਰੋਜਪੁਰ ਸ਼ਹਿਰ 
                            ਭਾਰਤ 

Sunday, 3 March 2013

ਆਖਰੀ ਵਾਰ

        ਆਖਰੀ ਵਾਰ  
ਇਹ ਗੀਤ ਤੇਰੇ ਲਈ ,ਆਖਰੀ ਵਾਰ ,
ਫੇਰ ਨਈ ਕਰਣਾ ਦਿਲ ਤੇਰੇ ਲਈ ਬੇਕਰਾਰ !
ਮੈ ਨਈ ਬੁਣਨੇ ਖੁਆਬ ਤੇਰੇ ਲਈ ,
ਨਾ ਹੀ ਰਖਣਾ ਦਿਲ ਚ ਤੇਰਾ ਸਤਕਾਰ !
*********ਇਹ ਗੀਤ ਤੇਰੇ ਲਈ ,ਆਖਰੀ ਵਾਰ !
ਮੈ ਜਿਉਦੇ ਜੀ ਹੁਣ ਤੇਰੇ ਲਈ ਨਹੀ ਮਰਨਾ ,
ਨਾ ਹੀ ਕਰਨਾ ਤੇਨੂੰ ਏਨਾ ਪਿਆਰ !
ਨਾ ਹੀ ਤੇਰੇ ਜ਼ੁਲਮ ਸਹਨੇ ਨਾ ਹੀ ਤੇਰੇ ਨਖਰੇ ,
ਕੋਲ ਰਖੀ ਆਪਣੀ ਅਹਮੀਅਤ ਨਾਲੇ ਆਪਣਾ ਹੰਕਾਰ !
 *********ਇਹ ਗੀਤ ਤੇਰੇ ਲਈ ,ਆਖਰੀ ਵਾਰ !   
                               ਰਾਜੀਵ ਅਰਪਨ 
           ********2***********
              ਕੁੜੀ ਮਸਤਾਨੀ 
ਤੂੰ ਮੈਨੂੰ ਖੁਸ਼ ਹੋਣ ਲਈ ਦਿੱਤਾ ਕਿ ,
ਰੱਬਾ ਤੂੰ ਮੇਰੇ ਲਈ ਕਿੱਤਾ ਕਿ !
ਖੁਸ਼ਿਆ ਦੇ ਮੈ ਖੁਸ਼ ਰਹਾ ,
ਦਿਲ ਅਪਨੇ ਦੀ ਜੱਗ ਨੂੰ ਕਹਾ !
ਜੋਸ਼ ਦੇ ਜਵਾਨੀ ਦੇ ਰੋਸ਼ਨੀ ਰੋਹਾਨੀ ਦੇ ,
ਦੋਲਤ ਦੇ ਤੇ ਇੱਕ ਕੁੜੀ ਮਸਤਾਨੀ ਦੇ !
                ਰਾਜੀਵ ਅਰਪਨ 
              ਫਿਰੋਜਪੁਰ ਸ਼ਹਿਰ ਪੰਜਾਬ ਇੰਡੀਆ !