Wednesday, 12 September 2012

BUL KU TARE

                  ਬੁੱਕ ਕੂ ਤਾਰੇ 
ਬੁੱਕ ਕੂ ਤਾਰੇ ਉਸਦੀ ਬੁੱਕਲ ਚ ਸਨ ,
ਉਹਨੇ ਮੇਰੇ ਸਿਰ ਤੋ ਉਤੇ ਕੇਰ ਦਿੱਤੇ !
ਫੇਰ ਬਹਿ ਕੇ ਚਾਨਣੀਆ ਚ ਨਹਾਤੀ ,
ਨੇਣ ਮੇਰੇ ਵੱਲ ਨੂੰ ਫੇਰ   ਦਿੱਤੇ    !
ਉਹਨੇ ਕਸਮੇ ਵਾਦੇ ਸਾਰੇ ਲੈ ਲਿੱਤੇ ,
ਮੁੱਡ ਕੇ ਨਾ ਕਦੇ ਕਿਸੇ ਸਵੇਰ ਦਿੱਤੇ !
ਸ਼ੀਤ ਪਵਨ ਦਾ ਝੋੰਕਾ ਅਰਸ਼ੀ ਉਸਨੂੰ ਲੈ ਗਿਆ ,
ਸਾਡੇ ਦਿਲ ਦੀ ਝੋਲੀ ਹਨੇਰੇ ਘੁਪ ਘਣੇਰ ਦਿੱਤੇ !
ਅਦਾਵਾ ਭਰੇ ਮੁਸ੍ਕੁਰਾਂਦੇ ਨਖਰੇ ਨਾਲ ਅਰਪਨ ,
ਚਾਅ ਸਾਡੇ ਰੁੱਕ -ਰੁੱਕ ਕੇ ਕੁਛ੍ਹ ਕੁਛ੍ਹ ਦੇਰ ਦਿੱਤੇ !
                       ਰਾਜੀਵ ਅਰਪਨ ਫ਼ਿਰੋਜਪੁਰ 

CHITE GHODE TE

          ਚਿਟੇ ਘੋੜੇ ਤੇ 
ਮੁਦਤਾ ਤੋ ਉਡੀਕ ਚ ਬੇਠੀਈਆ ਸਥਰਾ ਨੂੰ ,
ਲੇਣ ਉਹਨਾ ਨੂੰ ਉਹਨਾ ਦਾ ਪਿਆਰ ਆਏਗਾ .
ਜਨਤ ਦੀ ਹਵੇਲੀ ਵਿਚ ਲੈ ਜਾਵੇ  ਗਾ ,
ਉਹਨਾ ਨੂੰ ਪਿਆਰ ਦਾ ਅਜਬ ਖੁਮਾਰ ਆਵੇਗਾ .
ਜੀਣਾ ਜੇਹੜਾ ਮੁਦਤ ਤੋ ਸੀ ਟਾਲਿਆ ,
ਉਹ ਖੁਲ ਕੇ ਜੀਣ ਦਾ ਮਜ਼ਾ ਬੇਸ਼ੁਮਾਰ ਆਵੇਗਾ .
ਜੋ ਸਨ ਕਲਪ ਰਹਿਆ ਖੁਦ ਨੂੰ ਕੋਸ ਰਹਿਆ ,
ਉਹਨਾ ਨੂੰ ਅਪਨੇ ਆਪ ਤੇ ਵੇਖਣਾ ਸਤਿਕਾਰ ਆਵੇਗਾ .
ਰਾਜੀਵ ਅਰਪਨ ਪਿਆਰ ਦਾ ਹੀ ਇਕ ਨਾਮ ਹੈ ,
ਟੋਲਦਾ ਉਹ ਚਿਟੇ ਘੋੜੇ ਤੇ ਸਵਾਰ ਆਵੇਗਾ .
                          ਰਾਜੀਵ ਅਰਪਨ 
                 ਕੁਛ੍ਹ ਹ਼ੋਰ ਹੈ 
ਇਕਲਿਆ ਬੈ ਕੇ ਤੇਨੂੰ ਯਾਦ ਕਰਣ ਦਾ ਮਜ਼ਾ ਜੀ ਕੁਛ੍ਹ ਹੋਰ ਹੈ 
ਤੇਰੇ ਪਿਆਰ ਦੀ ਦਿਤੀ ਹੋਈ ਇਹ ਸਜ਼ਾ ਹੀ ਕੁਛ੍ਹ ਹੋਰ ਹੈ .
ਤੇਨੂੰ ਪਾਣਾ ਨਾ ਪਾਣਾ ਜਿੰਦਗੀ ਦਾ ਇਕ ਖੇਲ ਸੀ ਸਜਨੀ ,
ਪ੍ਰੀਤਮ ਨੂੰ ਪਾਨ ਦੀ ਲਗਣ ਲਗਨ ਚ ਰੱਬ ਦੀ ਰਜਾ ਹੀ ਕੁਛ੍ਹ ਹੋਰ ਹੈ !
                       ਰਾਜੀਵ  ਅਰਪਨ